ਕਿਸ਼ਨਪੁਰਾ ਕਲਾਂ, 28 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਵਿਖੇ ਮੁਸਲਿਮ ਭਾਈਚਾਰੇ ਵਲੋਂ ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿੰਡ ਦੀ ਮਸੀਤ ਵਿਚ ਸਵੇਰੇ ਤੋਂ ਹੀ ਨਮਾਜ਼ ਅਦਾ ਕਰਨ ਲਈ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋਏ | ਇਮਾਮ ਸਾਹਿਬ ਦੀ ਅਗਵਾਈ ਹੇਠ ਅਦਾ ਕੀਤੀ ਗਈ ਵਿਸ਼ੇਸ਼ ਨਮਾਜ਼ ਦੌਰਾਨ ਅੱਲਾ ਪਾਕ ਅੱਗੇ ਸਰਬੱਤ ਦੇ ਭਲੇ, ਦੇਸ਼ ਦੀ ਤਰੱਕੀ, ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਅਰਦਾਸ ਕੀਤੀ ਗਈ | ਇਸ ਤਿਉਹਾਰ ਮੌਕੇ ਮਸੀਤ ਵਿਚ ਹੋਏ ਸਮਾਗਮ ਦੌਰਾਨ ਸਮਾਜ ਸੇਵੀ ਕੈਪਟਨ ਪ੍ਰਤਾਪ ਸਿੰਘ ਨੇ ਵਿਸ਼ੇਸ਼ ਤੌਰ ਹਾਜ਼ਰੀ ਭਰੀ | ਇਸ ਮੌਕੇ ਜਗਰਾਜ ਖਾਨ, ਰਾਜਾ ਖਾਨ, ਗੁਰਪ੍ਰੀਤ ਖਾਨ ਕੁੱਕੀ, ਕਸ਼ਮੀਰ ਅਲੀ, ਲਖਵਿੰਦਰ ਖਾਨ, ਗੁਲਜ਼ਾਰ ਖਾਨ, ਬਾਦਲ ਖਾਨ, ਗ਼ੁਲਾਮ ਫਰੀਦ, ਸੁੱਖਾ ਖਾਨ, ਗੁਰਤੇਜ ਖਾਨ ਸਮੇਤ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਅਤੇ ਪਿੰਡ ਵਾਸੀ ਹਾਜ਼ਰ ਸਨ |