ਫ਼ਰੀਦਕੋਟ, 31 ਮਈ (ਜਸਵੰਤ ਸਿੰਘ ਪੁਰਬਾ)-ਅਚੀਵਰ ਪੁਆਇੰਟ ਕੋਟਕਪੂਰਾ ਦੇ ਵਿਦਿਆਰਥੀ ਆਕਾਸ਼ਦੀਪ ਸਿੰਘ ਵਾਸੀ ਕੋਟਕਪੂਰਾ ਨੇ ਪੀ.ਟੀ.ਈ. ਦੀ ਪ੍ਰੀਖਿਆ 'ਚ 90 ਸਕੋਰ ਪ੍ਰਾਪਤ ਕੀਤੇ ਹਨ | ਸੰਸਥਾ ਦੇ ਡਾਇਰੈਕਟਰ ਬਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਵਿਦਿਆਰਥੀ ਆਈਲੈਟਸ ਅਤੇ ਪੀ.ਟੀ.ਈ. 'ਚ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਆਪਣਾ ਦਾਖਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਆਈਲੈਟਸ ਤੇ ਪੀ.ਟੀ.ਈ. ਦੀ ਪ੍ਰੀਖਿਆ ਵਾਰ ਵਾਰ ਦੇਣ ਤੋਂ ਬਾਅਦ ਵੀ ਲੋੜ ਮੁਤਾਬਿਕ ਸਕੋਰ ਨਹੀਂ ਆਉਂਦੇ ਉਨ੍ਹਾਂ ਵਿਦਿਆਰਥੀਆਂ ਲਈ ਅਚੀਵਰ ਪੁਆਇੰਟ ਸੈਂਟਰ ਵਧੀਆ ਸਕੋਰ ਪ੍ਰਾਪਤ ਕਰਵਾਉਣ ਲਈ ਵਰਦਾਨ ਸਾਬਿਤ ਹੋ ਰਿਹਾ ਹੈ | ਵਿਦਿਆਰਥੀ ਆਕਾਸ਼ਦੀਪ ਸਿੰਘ ਨੇ ਸੰਸਥਾ ਦਾ ਧੰਨਵਾਦ ਕਰਦਿਆ ਦੱਸਿਆ ਕਿ ਸਟਾਫ਼ ਦੀ ਗਾਈਡੈਂਸ ਤੇ ਮਿਹਨਤ ਸਦਕਾ ਉਸਨੇ 90 ਸਕੋਰ ਪ੍ਰਾਪਤ ਕੀਤੇ ਹਨ | ਇਸ ਮੌਕੇ ਸੈਂਟਰ ਹੈਡ ਬਰਿੰਦਰ ਸਿੰਘ ਤੇ ਸਮੂਹ ਸਟਾਫ਼ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ |