10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮੁਕਤਸਰ ਵਿਕਾਸ ਮਿਸ਼ਨ ਵਲੋਂ ਲੜਕੀਆਂ ਦੀ ਕਿ੍ਕਟ ਟੀਮ ਦਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਸ੍ਰੀ ਮੁਕਤਸਰ ਸਾਹਿਬ, 7 ਜੂਨ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਅੱਜ ਫ਼ਿਰੋਜ਼ਪੁਰ ਦੀਆਂ ਸੀਨੀਅਰ ਲੜਕੀਆਂ ਦੀ ਕਿ੍ਕਟ ਟੀਮ ਨਾਲ ਮੁਲਾਕਾਤ ਕੀਤੀ | ਇਸ ਮੌਕੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਤੋਂ ਇਲਾਵਾ ਮਿਸ਼ਨ ਪੈਟਰਨ ਪ੍ਰਦੀਪ ਧੂੜੀਆ, ਉਪ ਪ੍ਰਧਾਨ ਚੌ. ਬਲਬੀਰ ਸਿੰਘ, ਮੁੱਖ ਸਲਾਹਕਾਰ ਅਮਰ ਨਾਥ ਸੇਰਸੀਆ, ਸਲਾਹਕਾਰ ਕੇ.ਐੱਲ. ਮਹਿੰਦਰਾ, ਸਹਾਇਕ ਸਕੱਤਰ ਬਲਜੀਤ ਸਿੰਘ ਅਰੋੜਾ, ਲੋਕ ਸੰਪਰਕ ਵਿੰਗ ਦੇ ਡਿਪਟੀ ਡਾਇਰੈਕਟਰ ਸਾਹਿਲ ਕੁਮਾਰ ਹੈਪੀ ਅਤੇ ਸੀਨੀਅਰ ਮੈਂਬਰ ਨਰਿੰਦਰ ਕਾਕਾ ਆਦਿ ਮੌਜੂਦ ਸਨ | ਮਿਸ਼ਨ ਆਗੂਆਂ ਵਲੋਂ ਉਕਤ ਲੜਕੀਆਂ ਦੀ ਸੀਨੀਅਰ ਕਿ੍ਕਟ ਟੀਮ ਵਲੋਂ ਖੇਡੇ ਜਾਣ ਵਾਲੇ ਮੈਚ ਲਈ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ ਗਈਆਂ | ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਟੀਮ ਮੈਨੇਜਰ ਨੇਹਾ ਖਾਨ ਅਤੇ ਕੋਚ ਦੀ ਯੋਗ ਅਗਵਾਈ ਸਦਕਾ ਹੁਣ ਤੱਕ ਟੀਮ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਉਕਤ ਕਿ੍ਕਟ ਟੀਮ ਦੀ ਮੈਨੇਜਰ ਨੇਹਾ ਖਾਨ ਮੁਕਤਸਰ ਵਿਕਾਸ ਮਿਸ਼ਨ ਦੀ ਸੀਨੀਅਰ ਮੈਂਬਰ ਹਨ | ਇਸ ਮੁਲਾਕਾਤ ਦੌਰਾਨ ਟੀਮ ਮੈਨੇਜਰ ਅਤੇ ਕੋਚ ਨੂੰ ਵਿਕਾਸ ਮਿਸ਼ਨ ਵਲੋਂ ਸ਼ਾਨਦਾਰ ਯਾਦਗਾਰੀ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ | ਇਸ ਮੌਕੇ ਕਿ੍ਕਟ ਟੀਮ ਦੇ ਸਬਰੀਮ, ਅਰਲੀਨ, ਰੀਧੀਮਾ, ਗੌਰੀ, ਅਕਸ਼ਿਤਾ, ਸੁਖਮਨ, ਮਹਿਕਪ੍ਰੀਤ (ਇਕਬਾਲ), ਸਿਮਰਨ, ਕਣਿਕਾ, ਰਵਨੀਤ, ਮਨਮੀਤ, ਮਹਿਕਪ੍ਰੀਤ, ਸ਼ਿਵਾਨੀ, ਅਮਰਿਤਾ, ਰੋਜਪ੍ਰੀਤ ਅਤੇ ਰੁਪਿੰਦਰ ਆਦਿ ਕਿ੍ਕਟ ਖਿਡਾਰਣਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਕਿੱਲਿਆਂਵਾਲੀ ਅਤੇ ਸਰਾਵਾਂ ਬੋਦਲਾਂ ਮੰਡਲਾਂ ਦੇ ਨਵੇਂ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਲੋੜਵੰਦਾਂ ਲਈ ਮਾਨ ਸਰਕਾਰ ਦੀਆਂ ਯੋਜਨਾਵਾਂ ਬੇਹੱਦ ਫ਼ਾਇਦੇਮੰਦ ਸਾਬਤ ਹੋਈਆਂ- ਸਰਪੰਚ ਬਲਵੀਰ ਸਿੰਘ ਬੱਲੀ
Ad Position 24