09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬੱਚੇ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੇ ਮਾਮਲੇ 'ਚ ਤਿੰਨ ਖ਼ਿਲਾਫ਼ ਮੁਕੱਦਮਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਗਿੱਦੜਬਾਹਾ, 7 ਜੂਨ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਇਕਬਾਲ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਫਕਰਸਰ ਦੇ ਬਿਆਨਾਂ 'ਤੇ ਸੁਖਪ੍ਰੀਤ ਕੌਰ ਪੁੱਤਰ ਬਲਜਿੰਦਰ ਸਿੰਘ ਵਾਸੀ ਕਾਲਵਾਸੀਆਂ ਸਾਦੁਲ ਸ਼ਹਿਰ ਜ਼ਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2016 ਵਿਚ ਸੁਖਪ੍ਰੀਤ ਸਿੰਘ ਪੁੱਤਰੀ ਬਲਜਿੰਦਰ ਸਿੰਘ ਵਾਸੀ ਕਾਲਵਾਸੀਆਂ ਨਾਲ ਹੋਇਆ ਸੀ | ਉਨ੍ਹਾਂ ਦੀ ਸ਼ਾਦੀ ਤੋਂ ਇਕ ਲੜਕਾ ਹਰਕੀਰਤ ਸਿੰਘ ਪੈਦਾ ਹੋਇਆ, ਜਿਸ ਦੀ ਉਮਰ ਹੁਣ 7 ਸਾਲ ਹੈ | ਸਾਲ 2022 ਵਿਚ ਸੁਖਪ੍ਰੀਤ ਕੌਰ ਉਸ ਨੂੰ ਬਿਨਾਂ ਦੱਸਿਆ ਘਰੋਂ ਚਲੀ ਗਈ ਸੀ ਅਤੇ ਬਾਅਦ ਵਿਚ ਪਤਾ ਲੱਗਾ ਕਿ ਉਹ ਮਨਪ੍ਰੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਸਮਾਘ ਨਾਲ ਘਰ ਵਸਾ ਉਸ ਨਾਲ ਰਹਿ ਰਹੀ ਹੈ, ਜਿਸ ਤੋਂ ਬਾਅਦ ਉਹ ਦੋਵੇਂ ਇਕ-ਦੂਜੇ ਤੋਂ ਵੱਖ ਰਹਿਣ ਲੱਗੇ ਅਤੇ ਪੰਚਾਇਤੀ ਤੌਰ 'ਤੇ ਇਹ ਸਹਿਮਤੀ ਬਣੀ ਕਿ ਲੜਕਾ ਹਰਕੀਰਤ ਸਿੰਘ ਉਸ ਪਾਸ ਹੀ ਰਹੇਗਾ, ਜਿਸ ਸੰਬੰਧੀ ਉਕਤ ਸੁਖਪ੍ਰੀਤ ਕੌਰ ਵਲੋਂ ਸਾਨੂੰ ਇਕ ਤਸਦੀਕਸ਼ੁਦਾ ਬਿਆਨ ਹਲਫੀ ਵੀ ਦਿੱਤਾ ਗਿਆ ਸੀ | ਉਸ ਸਮੇਂ ਤੋਂ ਲੜਕਾ ਹਰਕੀਰਤ ਸਿੰਘ ਉਸ ਦੇ ਪਾਸ ਰਹਿ ਰਿਹਾ ਹੈ, ਜਿਸ ਦੀ ਉਹ ਪ੍ਰਵਰਿਸ਼ ਕਰ ਰਿਹਾ ਹੈ ਅਤੇ ਲੜਕਾ ਹਰਕੀਰਤ ਸਿੰਘ ਦੂਜੀ ਜਮਾਤ ਵਿਚ ਪੜ੍ਹਾਈ ਕਰ ਰਿਹਾ ਹੈ | ਬੀਤੀ 19 ਮਈ ਨੂੰ ਦੁਪਹਿਰ ਸਮੇਂ ਜਦੋਂ ਉਹ ਆਪਣੇ ਘਰ ਮੌਜੂਦ ਸੀ ਤਾਂ ਸੁਖਪ੍ਰੀਤ ਕੌਰ ਅਤੇ ਉਸ ਦੇ ਨਾਲ 2 ਅਣਪਛਾਤੇ ਵਿਅਕਤੀ ਆਲਟੋ ਕਾਰ ਨੰਬਰ ਆਰ.ਜੇ. 31 ਸੀ.ਏ. 3635 'ਤੇ ਉਸ ਦੇ ਘਰ ਬਾਹਰ ਆਏ | ਉਸ ਸਮੇਂ ਜਦੋਂ ਲੜਕਾ ਹਰਕੀਰਤ ਸਿੰਘ ਸਕੂਲ ਵੈਨ ਤੋਂ ਹੇਠਾ ਉਤਰਿਆ ਤਾਂ ਉਸ ਦੇ ਦੇਖਦੇ ਹੀ ਦੇਖਦੇ ਸੁਖਪ੍ਰੀਤ ਕੌਰ ਦੇ ਕਹਿਣ 'ਤੇ ਉਸ ਨਾਲ ਆਏ ਅਣਪਛਾਤੇ ਵਿਅਕਤੀ ਨੇ ਹਰਕੀਰਤ ਸਿੰਘ ਨੂੰ ਚੁੱਕ ਲਿਆ | ਜਦੋਂ ਉਹ ਆਪਣੇ ਲੜਕੇ ਨੂੰ ਉਕਤ ਵਿਅਕਤੀਆਂ ਪਾਸੋਂ ਛੁਡਾਉਣ ਲੱਗਾ ਤਾਂ ਸੁਖਪ੍ਰੀਤ ਕੌਰ ਉਸ ਨਾਲ ਹੱਥੋਪਾਈ ਹੋ ਗਈ | ਜਿਸ ਤੋਂ ਬਾਅਦ ਉਹ ਲੜਕੇ ਸਮੇਂ ਭੱਜ ਕੇ ਘਰ ਵਿਚ ਦਾਖ਼ਲ ਹੋ ਗਿਆ, ਪ੍ਰੰਤੂ ਸੁਖਪ੍ਰੀਤ ਕੌਰ ਤੇ ਉਸ ਨਾਲ ਆਪਣੇ ਅਣਪਛਾਤਿਆਂ ਨੇ ਘਰ ਆ ਕੇ ਉਸ ਨਾਲ ਤੇ ਉਸ ਦੇ ਪਿਤਾ ਰੂਪ ਸਿੰਘ ਨਾਲ ਧੱਕਾ-ਮੁੱਕੀ ਕੀਤੀ ਅਤੇ ਹਰਕੀਰਤ ਸਿੰਘ ਨੂੰ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼ ਕੀਤੀ | ਸਾਡਾ ਰੌਲਾ ਸੁਣ ਦੇ ਜਦੋਂ ਆਸਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਕਤ ਸੁਖਪ੍ਰੀਤ ਕੌਰ ਤੇ ਅਣਪਛਾਤੇ ਵਿਅਕਤੀ ਉਸ ਦੇ ਲੜਕੇ ਨੂੰ ਦੁਬਾਰਾ ਚੁੱਕ ਕੇ ਲਿਜਾਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ | ਉਕਤ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਗਿੱਦੜਬਾਹਾ ਪੁਲਿਸ ਨੇ ਉਕਤ ਸੁਖਪ੍ਰੀਤ ਕੌਰ ਅਤੇ 2 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀ ਅਜੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ |
Ad Position 22
No active advertisement
ਪਿਛਲੀ ਖ਼ਬਰ 35ਵੀਂ ਬਰਸੀ 'ਤੇ ਕਾਮਰੇਡ ਅਮੋਲਕ ਸਿੰਘ ਔਲਖ ਅਤੇ ਉਸ ਦੇ ਛੇ ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀ ਅਗਲੀ ਖ਼ਬਰ ਭਾਜਪਾ ਵਲੋਂ ਕਿੱਲਿਆਂਵਾਲੀ ਅਤੇ ਸਰਾਵਾਂ ਬੋਦਲਾਂ ਮੰਡਲਾਂ ਦੇ ਨਵੇਂ ਪ੍ਰਧਾਨ ਨਿਯੁਕਤ <br/>
Ad Position 24