09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਭਗਵੰਤ ਮਾਨ ਕਿੱਕਲੀਆਂ ਅਤੇ ਚੁੱਟਕਲਿਆਂ ਦੀ ਥਾਂ ਕੋਈ ਕੀਤੇ ਕੰਮ ਦੱਸਣ - ਭੱਟੀ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਬਰਗਾੜੀ, 7 ਜੂਨ (ਲਖਵਿੰਦਰ ਸ਼ਰਮਾ)-ਕਾਂਗਰਸ ਪਾਰਟੀ ਦੇ ਨਿਧੱੜਕ ਆਗੂ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਵਿਧਾਨ ਸਭਾ ਹਲਕਾ ਜੈਤੋ ਵਿਚ ਆਪਣੀ ਸਰਗਰਮੀ ਵਧਾਉਂਦਿਆ ਬਰਗਾੜੀ ਵਿਖੇ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਦੇ ਗ੍ਰਹਿ ਪਾਰਟੀ ਦਫ਼ਤਰ ਵਿਖੇ ਜ਼ੋਨ ਬਰਗਾੜੀ, ਬਾਜਾਖਾਨਾ ਦੇ ਕਾਂਗਰਸੀ ਵਰਕਰਾਂ ਨਾਲ ਭਰਵੀਂ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਇਸ ਸਮੇਂ ਪੰਜਾਬ ਦੇ ਭਖਦੇ ਮੁੱਦਿਆਂ ਸਬੰਧੀ ਪਾਰਟੀ ਵਰਕਰਾਂ ਨੂੰ ਜਾਗੂਰਕ ਕੀਤਾ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਇੰਨ੍ਹਾਂ ਮੁੱਦਿਆਂ ਨੂੰ ਪਿੰਡਾਂ ਦੀਆਂ ਸੱਥਾਂ ਵਿਚ ਉਠਾ ਕੇ ਆਮ ਲੋਕਾਂ ਨੂੰ ਜਾਗੂਰਕ ਕੀਤਾ ਜਾਵੇ | ਉਨ੍ਹਾਂ ਵਰਕਰਾਂ ਨੂੰ ਸੁਚੇਤ ਕੀਤਾ ਕਿ ਹੁਣ ਵੋਟਾਂ ਦੀ ਹੋ ਰਹੀ ਐਸ ਆਈ ਆਰ ਵਿਚ ਪੂਰਾ ਧਿਆਨ ਰੱਖਿਆ ਜਾਵੇ ਅਤੇ ਕੋਈ ਦਿੱਕਤ ਆਉਣ ਤੇ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ | ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਦੇ ਲੋਕ ਫਿਰ ਤੋਂ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ ਅਤੇ ਸਮੂਹ ਵਰਕਰਾਂ ਨੂੰ ਇੱਕਠੇ ਹੋ ਕੇ ਹੁਣ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ | ਇਸ ਮੌਕੇ ਸੀਨੀਅਰ ਆਗੂ ਮਿਹਰ ਸਿੰਘ ਕਰੀਰਵਾਲੀ, ਬਲਾਕ ਪ੍ਰਧਾਨ ਤਰਸੇਮ ਸਿੰਘ, ਪ੍ਰਭਜੀਤ ਸਿੰਘ ਬਾਜਾਖਾਨਾ, ਸਾਬਕਾ ਚੇਅਰਮੈਨ ਸੁਖਜੀਤ ਸਿੰਘ, ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਸਤਿੰਦਰ ਸਿੰਘ ਹੈਪੀ ਭਲੂਰੀਆ, ਸਾਬਕਾ ਸਰਪੰਚ ਜਸਵੰਤ ਸਿੰਘ, ਗੁਰਚਰਨ ਸਿੰਘ ਢਿੱਲੋਂ, ਹਰਬੰਸ ਢਿੱਲੋਂ, ਗੁਰਪ੍ਰੀਤ ਢਿੱਲੋਂ, ਪ੍ਰਧਾਨ ਗੁਰਮੀਤ ਸਿੰਘ ਪੱਪੂ ਬਰਾੜ, ਜੈਪਾਲ ਸ਼ਰਮਾ, ਵੀਰ ਚੰਦ ਸ਼ਰਮਾ, ਰਵੀ ਝੱਖੜਵਾਲਾ, ਸਾਬਕਾ ਸਰਪੰਚ ਬਲਕਰਨ ਸਿੰਘ ਗੁਰੂਸਰ, ਪਰਮਿੰਦਰ ਸਿੰਘ ਢਿਲਵਾਂ, ਗੁਰਵੀਰ ਸਰਾਵਾਂ, ਗੁਰਟੇਕ ਸਿੰਘ, ਚਮਕੌਰ ਸਿੰਘ, ਖੁਸ਼ਵਿੰਦਰ ਸ਼ਰਾਵਾਂ, ਲਛਮਣ ਸਿੰਘ ਸਰਪੰਚ, ਰਮੇਸ਼ ਕੱਕੜ ਪੰਜਗਰਾਈਾ, ਹਰਪਿੰਦਰ ਬਰਾੜ, ਸਾਬਕਾ ਚੇਅਰਮੈਨ ਬਾਬੂ ਸਿੰਘ ਬਰਗਾੜੀ, ਹਰਪ੍ਰੀਤ ਭਿੰਡੀ ਢਿੱਲੋਂ, ਮੇਜਰ ਸਿੰਘ ਕਰੀਰਵਾਲੀ, ਲਾਲਾ ਬਰਾੜ ਜੈਤੋ, ਰਾਮ ਸਿੰਘ ਪੰਜਗਰਾਈਾ, ਲਾਭ ਸਿੰਘ, ਗੁਰਤੇਜ ਸਿੰਘ ਬੀ ਐਲ ਏ, ਜਸਵਿੰਦਰ ਸਿੰਘ, ਚੰਦ ਸਿੰਘ, ਡਾ. ਬਲਜਿੰਦਰ ਸਿੰਘ ਨਿਆਮੀਵਾਲਾ, ਭਿੰਦਰ ਸ਼ਰਮਾ ਬਰਗਾੜੀ, ਲਾਲਾ ਸਿੰਘ, ਨਾਇਬ ਸਿੰਘ, ਸੱਤਾ ਸਰਾਵਾਂ, ਚਤਰ ਦਾਸ ਬਰਗਾੜੀ, ਸੱਤੂ ਢਿੱਲੋਂ, ਗੇਜਾ ਢਿੱਲੋਂ, ਜੱਗੀ ਕਪੂਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਲੱਬ ਵਲੋਂ ਸ਼ਹਿਰ ਦੇ ਨਵੇਂ ਬਣੇ 29 ਕੌਂਸਲਰਾਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ
Ad Position 24