08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਤੇਜ਼ੀ ਨਾਲ ਫ਼ੈਲ ਰਹੇ ਕਾਂਗਰਸ ਘਾਹ (ਗਾਜਰ ਬੂਟੀ) ਨੂੰ ਨਸ਼ਟ ਕਰਨ ਦੀ ਲੋੜ

Ad Position 21
repet_subhas-goyals [Copy P29]
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਗੂਧੌਣ ਵਿਖੇ ਖ਼ਾਲੀ ਪਏ ਪਲਾਟ ਵਿਚ ਵੱਡੀ ਮਾਤਰਾ 'ਚ ਖੜ੍ਹਾ ਕਾਂਗਰਸ ਘਾਹ (ਗਾਜਰ ਬੂਟੀ) | ਤਸਵੀਰ: ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ <br/> 08-06-2026
ਸ੍ਰੀ ਮੁਕਤਸਰ ਸਾਹਿਬ, 7 ਜੂਨ (ਰਣਜੀਤ ਸਿੰਘ ਢਿੱਲੋਂ)-ਸੜਕਾਂ ਦੇ ਕਿਨਾਰਿਆਂ, ਖ਼ਾਲੀ ਪਏ ਪਲਾਟਾਂ, ਰਜਬਾਹਿਆਂ ਦੇ ਆਸ ਪਾਸ ਅਤੇ ਕਈ ਘਰਾਂ ਦੇ ਦੁਆਲੇ ਕਾਂਗਰਸ ਘਾਹ (ਗਾਜਰ ਬੂਟੀ) ਤੇਜ਼ੀ ਨਾਲ ਫ਼ੈਲ ਰਿਹਾ ਹੈ | ਇਸ ਗਾਜਰ ਬੂਟੀ ਨੂੰ ਨਸ਼ਟ ਕਰਨ ਦੀ ਲੋੜ ਹੈ, ਜਿਸ ਲਈ ਖੇਤੀਬਾੜੀ ਵਿਭਾਗ ਤੋਂ ਇਲਾਵਾ ਲੋਕਾਂ ਨੂੰ ਸਹਿਯੋਗ ਕਰਕੇ ਇਸ ਬੂਟੀ ਦੇ ਵਾਧੇ ਨੂੰ ਰੋਕਣਾ ਚਾਹੀਦਾ ਹੈ | ਤੇਜ਼ੀ ਨਾਲ ਫ਼ੈਲ ਰਿਹਾ ਕਾਂਗਰਸ ਘਾਹ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ | ਵਾਤਾਵਰਨ ਨੂੰ ਖ਼ਰਾਬ ਕਰਨ, ਸਾਹ ਤੇ ਚਮੜੀ ਦੇ ਰੋਗ ਫ਼ੈਲਾਉਣ ਵਾਲਾ ਕਾਂਗਰਸ ਘਾਹ ਮਨੁੱਖਤਾ ਅਤੇ ਪਸ਼ੂਆਂ ਲਈ ਖ਼ਤਰਨਾਕ ਹੈ, ਪਰ ਜ਼ਿਆਦਾਤਰ ਲੋਕ ਇਸ ਦੀ ਭਿਆਨਕਤਾ ਤੋਂ ਬੇਖ਼ਬਰ ਹਨ | ਗਾਜਰ ਦੇ ਬੂਟਿਆਂ ਵਰਗੇ ਪੱਤੇ ਤੇ ਨਿੱਕੇ ਚਿੱਟੇ ਫੁੱਲਾਂ ਵਾਲੀ ਇਹ ਬੂਟੀ ਬਹੁਤ ਖ਼ਤਰਨਾਕ ਹੈ ਤੇ ਵਾਤਾਵਰਨ ਵਿਚ ਜ਼ਹਿਰ ਘੋਲ ਰਹੀ ਹੈ | ਹੁਣ ਜੂਨ ਮਹੀਨੇ ਵਿਚ ਇਸ ਦਾ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਨਦੀਨ ਵਿਗਿਆਨੀਆਂ ਅਨੁਸਾਰ ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ ਮਹੀਨੇ ਵਿਚ ਪੱਕੇ ਹੋਏ ਇਸ ਪੌਦੇ ਦੇ ਪਰਾਗ ਕਣ ਹਵਾ ਵਿਚ ਉੱਡਦੇ ਰਹਿੰਦੇ ਹਨ ਅਤੇ ਸਾਹ ਦੁਆਰਾ ਅੰਦਰ ਜਾ ਕੇ ਖੰਘ ਤੇ ਦਮੇ ਦੇ ਰੋਗ ਪੈਦਾ ਕਰਦੇ ਹਨ | ਇਸ ਬੂਟੀ ਨੂੰ ਛੂਹਣ ਨਾਲ ਚਮੜੀ ਦੇ ਰੋਗ ਪੈਦਾ ਹੁੰਦੇ ਹਨ | ਸਰੀਰ 'ਤੇ ਖ਼ਾਰਸ਼ ਸ਼ੁਰੂ ਹੋ ਜਾਂਦੀ ਹੈ | ਸਰੀਰ ਦੀ ਚਮੜੀ ਖ਼ਰਾਬ ਹੋ ਜਾਂਦੀ ਹੈ ਤੇ ਪਾਣੀ ਜਿਹਾ ਰਸਦਾ ਰਹਿੰਦਾ ਹੈ | ਇਸ ਗਾਜਰ ਬੂਟੀ ਤੋਂ ਪ੍ਰਭਾਵਿਤ ਇਕ ਵਿਅਕਤੀ ਨੇ ਦੱਸਿਆ ਕਿ ਸਤੰਬਰ ਤੇ ਅਕਤੂਬਰ ਮਹੀਨੇ ਉਸ ਨੂੰ ਬਹੁਤ ਜ਼ਿਆਦਾ ਤਕਲੀਫ਼ ਹੁੰਦੀ ਹੈ ਤੇ ਦਵਾਈਆਂ ਲੈਣ ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ | ਇਸ ਕਾਂਗਰਸ ਘਾਹ ਦਾ ਮਨੁੱਖਤਾ ਦੇ ਨਾਲ ਨਾਲ ਜਾਨਵਰਾਂ ਤੇ ਫ਼ਸਲਾਂ 'ਤੇ ਵੀ ਅਸਰ ਪੈਂਦਾ ਹੈ | ਇਸ ਦੇ ਵਾਧੇ ਨੂੰ ਰੋਕਣ ਲਈ ਵੀ ਸਰਕਾਰ ਪ੍ਰਸ਼ਾਸਨ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਵਿਗਿਆਨੀਆਂ ਦੀ ਸਲਾਹ ਨਾਲ ਇਸ ਨੂੰ ਨਸ਼ਟ ਕਰਨ ਦਾ ਤਰੀਕਾ ਵਰਤ ਕੇ ਖ਼ਤਮ ਕਰਨਾ ਚਾਹੀਦਾ ਹੈ | ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਸਮੱਸਿਆਵਾਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਵੀ ਧਿਆਨ ਦੇਵੇ ਤਾਂ ਜੋ ਲੋਕ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਪਾ ਸਕਣ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ 753 ਪੋਲਿੰਗ ਬੂਥਾਂ 'ਤੇ ਲਗਾਏ ਗਏ ਵਿਸ਼ੇਸ਼ ਕੈਂਪ-ਡਿਪਟੀ ਕਮਿਸ਼ਨਰ <br/> ਅਗਲੀ ਖ਼ਬਰ ਪਿੰਡ ਭੁੱਟੀਵਾਲਾ 'ਚ ਇਕੋ ਰਾਤ 5 ਕਿਸਾਨਾਂ ਦੇ ਟਰਾਂਸਫ਼ਾਰਮਰਾਂ ਵਿਚੋਂ ਤਾਂਬਾ ਚੋਰੀ <br/>
Ad Position 24