05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੈਟਰੋਲ ਪੰਪ ਦੇ ਕਰਮਚਾਰੀ 'ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਫ਼ਰੀਦਕੋਟ, 9 ਜੂਨ (ਜਸਵੰਤ ਸਿੰਘ ਪੁਰਬਾ)-ਸਥਾਨਕ ਓਲਡ ਕੈਂਟ ਰੋਡ 'ਤੇ ਭਾਰਤੀਯ ਪੈਟਰੋਲੀਅਮ ਦੇ ਇਕ ਪੰਪ 'ਤੇ ਕੰਮ ਕਰਦੇ ਇਕ ਕਰਮਚਾਰੀ 'ਤੇ ਕੁਝ ਵਿਅਕਤੀਆਂ ਵਲੋਂ ਮਾਰ ਦੇਣ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਸਮਾਚਾਰ ਹੈ | ਇਸ ਹਮਲੇ ਵਿਚ ਕਰਮਚਾਰੀ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਪੁਲਿਸ ਵਲੋਂ ਜ਼ਖ਼ਮੀ ਕਰਮਚਾਰੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਸ ਮਾਮਲੇ ਵਿਚ 9 ਵਿਅਕਤੀਆਂ 'ਤੇ ਨਾਂਅ ਅਤੇ ਕੁਝ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਹਾਲ ਦੀ ਘੜੀ ਪੁਲਿਸ ਵਲੋਂ ਕਿਸੇ ਵੀ ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਅਤੇ ਗਿ੍ਫ਼ਤਾਰੀ ਲਈ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਪੰਪ ਕਰਮਚਾਰੀ ਮਨਦੀਪ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਹੈ ਕਿ ਮੁਲਜ਼ਮ ਅਕਸਰ ਹੀ ਉਨ੍ਹਾਂ ਦੇ ਪੰਪ 'ਤੇ ਤੇਲ ਪਾਉਣ ਆਉਂਦੇ ਸਨ ਅਤੇ ਤਿੰਨ ਦਿਨ ਪਹਿਲਾਂ ਪੰਪ ਦੇ ਕਰਮਚਾਰੀਆਂ ਨਾਲ ਕਿਸੇ ਮਾਮਲੇ ਕਰਕੇ ਤਕਰਾਰ ਹੋ ਗਿਆ ਸੀ | ਇਸ ਉਪਰੰਤ ਉਹ ਆਪਣੇ ਹੋਰ ਸਾਥੀਆਂ ਨਾਲ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਨਾਲ ਕੁੱਟਮਾਰ ਕੀਤੀ | ਜਿਸ 'ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ | ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਦੇ ਕਰਮਚਾਰੀ ਦੀ ਹੋਈ ਕੁੱਟਮਾਰ ਮਾਮਲੇ ਵਿਚ ਗਿੰਨੀ ਕੰਡਾ ਪੁੱਤਰ ਗੁਰਮੀਤ ਕੰਡਾ, ਅਨਮੋਲਪ੍ਰੀਤ ਕੰਡਾ ਪੁੱਤਰ ਗੁਰਮੀਤ ਕੰਡਾ, ਗੁਰਮੀਤ ਕੰਡਾ, ਹੈਪੀ ਕੰਡਾ, ਮਲਕੀਤ ਕੰਡਾ, ਗੁਰਪ੍ਰੀਤ ਖੁਰਮੀ, ਦੀਪ ਕੰਡਾ, ਰਜਿੰਦਰ ਕੰਡਾ, ਰਿੰਕੂ ਪੁੱਤਰ ਸੁਖਦੇਵ ਸਿੰਘ ਅਤੇ ਨਾਮਲੂਮ ਵਿਅਕਤੀਆਂ ਖ਼ਿਲਾਫ਼ ਬੀ.ਐਨ.ਐਸ. ਦੀ ਧਾਰਾ 109/ 304/ 333/ 115 (2)/ 117(2)/351(3 )/191(3)/190 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ <br/> ਅਗਲੀ ਖ਼ਬਰ ਕੂੜਾ ਡੰਪ ਬਣਾਏ ਜਾਣ ਦੇ ਵਿਰੋਧ 'ਚ ਮੁਹੱਲਾ ਨਿਵਾਸੀਆਂ ਵਲੋੋਂ ਰੋਸ ਪ੍ਰਦਰਸ਼ਨ <br/>
Ad Position 24