05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅਕਾਲੀ ਆਗੂ ਰਾਜਾ ਬੁੱਟਰ ਦੇ ਪਿਤਾ ਜਰਨੈਲ ਸਿੰਘ ਬੁੱਟਰ ਨੂੰ ਚੰਦਬਾਜਾ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਕੋਟਕਪੂਰਾ, 9 ਜੂਨ (ਮੋਹਰ ਸਿੰਘ ਗਿੱਲ)-ਸੀਨੀਅਰ ਅਕਾਲੀ ਆਗੂ ਅਤੇ ਗਰਾਮ ਪੰਚਾਇਤ ਪਿੰਡ ਚੰਦਬਾਜਾ ਦੇ ਸਾਬਕਾ ਪੰਚ ਜਗਸੀਰ ਸਿੰਘ ਰਾਜਾ ਬੁੱਟਰ ਦੇ ਸਤਿਕਾਰਤ ਪਿਤਾ ਜਰਨੈਲ ਸਿੰਘ ਬੁੱਟਰ (86), ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਚੰਦਬਾਜਾ (ਫ਼ਰੀਦਕੋਟ) ਵਿਖੇ ਹੋਇਆ | ਇਸ ਮੌਕੇ ਭਾਈ ਪ੍ਰੇਮਇੰਦਰਜੀਤ ਸਿੰਘ ਜੀ ਗਾਫ਼ਿਲ ਦੇ ਰਾਗੀ ਜਥੇ ਨੇ ਨਿਰੋਲ ਗੁਰਬਾਣੀ ਕੀਰਤਨ ਕਰਦਿਆਂ ਮਨੁੱਖੀ ਸਰੀਰ ਦੀ ਨਾਸ਼ਵਾਨਤਾ 'ਤੇ ਚਾਨਣਾ ਪਾਇਆ | ਸ਼ਰਧਾਂਜਲੀ ਸਮਾਰੋਹ 'ਚ ਬੋਲਦਿਆਂ ਹਲਕਾ ਕੋਟਕਪੂਰਾ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਬੁੱਟਰ ਪਰਿਵਾਰ ਨੇ ਜਰਨੈਲ ਸਿੰਘ ਹੁਰਾਂ ਦੀ ਅਗਵਾਈ ਹੇਠ ਚੌਤਰਫ਼ਾ ਵਿਕਾਸ ਕੀਤਾ ਹੈ | ਉਨ੍ਹਾਂ ਦੇ ਪੋਤਰੇ-ਪੋਤ ਨੂੰ ਹਾਂ ਕੈਨੇਡਾ ਸੈਟਲ ਹਨ | ਉਨ੍ਹਾਂ ਦੀ ਮੌਤ ਨਾਲ਼ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੋਕ ਮਤਾ ਸਾਂਝਾ ਕੀਤਾ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਨੇ ਕਿਹਾ ਕਿ ਇਹ ਪਰਿਵਾਰ ਸ਼ੁਰੂ ਤੋਂ ਹੀ ਸ਼ੋ੍ਰਮਣੀ ਅਕਾਲੀ ਦਲ ਨਾਲ ਪੱਕੇ ਤੌਰ 'ਤੇ ਜੁੜਿਆ ਹੋਇਆ ਹੈ | ਪਾਰਟੀ ਨੂੰ ਅਜਿਹੇ ਟਕਸਾਲੀ ਪਰਿਵਾਰ 'ਤੇ ਮਾਣ ਰਹੇਗਾ | ਅੰਤ 'ਚ ਉਨ੍ਹਾਂ ਪਰਿਵਾਰ ਵਲੋਂ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ | ਪਿੰਡ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਮੰਚ ਦਾ ਸੰਚਾਲਨ ਕਰਦਿਆਂ ਸਵ. ਜਰਨੈਲ ਸਿੰਘ ਬੁੱਟਰ ਦੇ ਸਮੁੱਚੇ ਜੀਵਨ 'ਤੇ ਚਾਨਣਾ ਪਾਇਆ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਆਏ ਸ਼ੋਕ ਮਤੇ ਪੜ੍ਹੇ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਹਲਕਾ ਕੋਟਕਪੂਰਾ ਦੇ ਕਾਂਗਰਸੀ ਇੰਚਾਰਜ ਅਜੇਪਾਲ ਸਿੰਘ ਸੰਧੂ ਦੇ ਪੁੱਤਰ ਸ਼ਾਹਬਾਜ ਸਿੰਘ ਸੰਧੂ, ਸੀਨੀਅਰ ਅਕਾਲੀ ਆਗੂ ਰਾਜੂ ਬਰਾੜ ਕੋਟਸੁਖੀਆ, ਬਲਜੀਤ ਸਿੰਘ ਸੰਘਾ ਢੁੱਡੀ, ਜਗਮੋਹਨ ਸਿੰਘ ਬੁੱਟਰ, ਕੈਪਟਨ ਸੁਰਜੀਤ ਸਿੰਘ, ਜਸਕਰਨ ਸਿੰਘ ਗਿੱਲ, ਦਾਮਨ ਗਰੇਵਾਲ, ਜਸਪਾਲ ਸਿੰਘ ਬਲਾਕ ਸੰਮਤੀ ਮੈਂਬਰ, ਮੁਕੰਦ ਸਿੰਘ ਫ਼ੌਜੀ, ਸਾਬਕਾ ਸਰਪੰਚ ਹਰਦੀਪ ਸਿੰਘ ਮਿਸ਼ਰੀਵਾਲਾ, ਗੁਰਬਿੰਦਰ ਸਿੰਘ ਮੰਡ ਵਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸੰਘਾ ਢੁੱਡੀ, ਸ਼ਨੀ ਸੰਧੂ ਕਲੇਰ, ਸੁਖਵਿੰਦਰ ਸਿੰਘ ਮੋਠਾ ਘੁਮਿਆਰਾ, ਜਗਵਿੰਦਰ ਸਿੰਘ ਜੁਗਨੂੰ, ਜਗਤਾਰ ਸਿੰਘ ਪੱਕਾ, ਮਨਜੀਤ ਬਰਾੜ ਬੀੜ ਸਿੱਖਾਂ ਵਾਲਾ, ਚਮਕੌਰ ਸਿੰਘ ਸੇਖੋਂ ਲੈਕਚਰਾਰ, ਸੰਤ ਸਤਨਾਮ ਸਿੰਘ ਜੀ, ਬਲਦੇਵ ਸਿੰਘ ਪਤਲੀ, ਲਵਪ੍ਰੀਤ ਸਿੰਘ, ਮਲਕੀਤ ਸਿੰਘ ਮੋਗਾ, ਇੰਸਪੈਕਟਰ ਬਲਵੰਤ ਸਿੰਘ, ਅਭੈਜੀਤ ਸਿੰਘ ਢਿੱਲੋਂ ਸਰਪੰਚ ਚੰਦਬਾਜਾ, ਜਗਦੇਵ ਸਿੰਘ ਲੰਗੇਆਣਾ ਨਿਗਾਹਾ, ਗੁਰਜੀਤ ਸਿੰਘ ਸਰਪੰਚ ਰੱਤੀਰੋੜੀ, ਸਤਨਾਮ ਸਿੰਘ ਐਮ.ਸੀ ਫ਼ਰੀਦਕੋਟ, ਹਰਪਾਲ ਸਿੰਘ, ਡਾ. ਹਰਪ੍ਰੀਤ ਸਿੰਘ ਸਮੇਤ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਿਹਤ ਵਿਭਾਗ ਦੇ ਕਰਮਚਾਰੀ ਅਤੇ ਇਲਾਕੇ ਭਰ ਦੇ ਪਤਵੰਤੇ ਵਿਅਕਤੀ ਵੱਡੀ ਗਿਣਤੀ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਉਗਰਾਹਾਂ ਜਥੇਬੰਦੀ ਦੀ ਨਵੀਂ ਪਿੰਡ ਕਮੇਟੀ ਦਾ ਗਠਨ <br/> ਅਗਲੀ ਖ਼ਬਰ ਬਾਬਾ ਬੰਦਾ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24