06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਿਨੇ ਕੁਮਾਰ (ਸੋਨੀ ਬਾਂਸਲ) ਵਪਾਰ ਮੰਡਲ ਹਲਕਾ ਜੈਤੋ ਦੇ ਪ੍ਰਧਾਨ ਨਿਯੁਕਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਜੈਤੋ, 9 ਜੂਨ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਨੇ ਕੁਮਾਰ (ਸੋਨੀ ਬਾਂਸਲ) ਨੂੰ ਵਪਾਰ ਮੰਡਲ ਹਲਕਾ ਜੈਤੋ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ 'ਤੇ ਜੈਤੋ ਦੇ ਬਾਂਸਲ ਪਰਿਵਾਰ ਨੂੰ ਇਲਾਕੇ ਭਰ ਤੋਂ ਅਕਾਲੀ ਦੇ ਆਗੂਆਂ ਤੇ ਵਰਕਰਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਸੋਨੀ ਬਾਂਸਲ ਲੰਬੇ ਸਮੇਂ ਤੋਂ ਸਮਾਜਿਕ ਅਤੇ ਵਪਾਰਕ ਖੇਤਰ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਨਾਲ ਹਲਕਾ ਜੈਤੋ ਦੇ ਵਪਾਰੀਆਂ ਨੂੰ ਇਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਆਵਾਜ਼ ਮਿਲੇਗੀ | ਸੋਨੀ ਬਾਂਸਲ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਂਦੇ ਹੋਏ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਨਗੇ | ਇਸ ਨਿਯੁਕਤੀ 'ਤੇ ਸੂਬਾ ਸਿੰਘ ਬਾਦਲ ਸੀਨੀਅਰ ਮੀਤ ਪ੍ਰਧਾਨ ਐਸ.ਸੀ. ਵਿੰਗ ਪੰਜਾਬ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡਵਾਲਾ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਲਾਲੀ ਬਾਦਲ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ ਯਾਦਵਿੰਦਰ ਸਿੰਘ ਜ਼ੈਲਦਾਰ, ਸਰਕਲ ਪ੍ਰਧਾਨ ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ, ਸਰਕਲ ਪ੍ਰਧਾਨ ਬਲਵੰਤ ਸਿੰਘ ਬਰਾੜ ਕਰੀਰਵਾਲੀ, ਸਰਕਲ ਪ੍ਰਧਾਨ ਗੁਰਤੇਗਪਾਲ ਸਿੰਘ ਸੀਰਾ ਨੰਬਰਦਾਰ, ਸਰਕਲ ਪ੍ਰਧਾਨ ਮਨਦੀਪ ਸਿੰਘ ਰੂਬੀ ਪੰਜਗਰਾਈਾ, ਸਰਕਲ ਪ੍ਰਧਾਨ ਗੁਰਨੈਂਬ ਸਿੰਘ ਬਰਾੜ ਮੱਲ੍ਹਾ, ਹਰਚਰਨ ਸਿੰਘ ਬਾਠ ਕਰੀਰਵਾਲੀ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਕੁਲਵੰਤ ਸਿੰਘ ਬਰਾੜ ਸਾਬਕਾ ਸਰਪੰਚ ਰੋੜੀਕਪੂਰਾ, ਗੁਰਮੀਤ ਸਿੰਘ ਬਰਾੜ ਸਾਬਕਾ ਡਾਇਰੈਕਟਰ ਖੇਤੀਬਾੜੀ ਵਿਕਾਸ਼ ਬੈਂਕ ਜੈਤੋ, ਤਰਲੋਚਨ ਸਿੰਘ ਦੁਲੱਟ ਭਗਤੂਆਣਾ, ਨੌਜਵਾਨ ਆਗੂ ਗੁਰਬੀਰ ਸਿੰਘ ਬਰਾੜ, ਗੁਰਦੇਵ ਸਿੰਘ ਸਾਬਕਾ ਸਰਪੰਚ ਰੋੜੀਕਪੂਰਾ, ਸਾਬਕਾ ਵਾਈਸ ਪ੍ਰਧਾਨ ਸਹਿਕਾਰੀ ਸਭਾਵਾਂ ਸਤਵਿੰਦਰ ਸਿੰਘ ਬਰਾੜ ਰੋੜੀਕਪੂਰਾ, ਐਡਵੋਕੇਟ ਗੁਰਲਾਭ ਸਿੰਘ ਔਲਖ ਰਾਮੇਆਣਾ, ਹਰਮਨਪ੍ਰੀਤ ਸਿੰਘ ਭਗਤੂਆਣਾ, ਸੇਵਾਜੀਤ ਸਿੰਘ ਦੁਲੱਟ ਭਗਤੂਆਣਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ 'ਨਿੰਮਾ ਡੋਡ', ਪ੍ਰਗਟ ਸਿੰਘ ਡੋਡ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਬੀਬੀ ਅਮਰਜੀਤ ਕੌਰ ਪੰਜਗਰਾਈਾ, ਮਾਰਸ਼ਲਦੀਪ ਸਿੰਘ ਪਾਲੀ ਬਾਦਲ, ਸ਼ਵਿੰਦਰ ਪਾਲ ਸਿੰਘ ਰੋਮਾਣਾ ਅਜੀਤ ਸਿੰਘ, ਇਕਬਾਲ ਸਿੰਘ ਗੁਰੂ ਕੀ ਢਾਬ, ਸੀਨੀਅਰ ਅਕਾਲੀ ਆਗੂ ਸ਼ਹਿਰੀ ਓਮ ਪ੍ਰਕਾਸ ਪਟਵਾਰੀ, ਗੁਰਚਰਨ ਸਿੰਘ ਨਗਰ ਕੌਂਸਲਰ ਜੈਤੋ, ਹਰੀ ਕਿ੍ਸਨ ਸਿੰਗਲਾ ਸਾਬਕਾ ਨਗਰ ਕੌਂਸਲਰ ਜੈਤੋ, ਪ੍ਰੇਮਜੀਤ ਸਿੰਘ ਔਲਖ ਰਾਮੇਆਣਾ, ਸਿਕੰਦਰ ਸਿੰਘ ਗਿੱਲ ਸਾਬਕਾ ਸਰਪੰਚ ਰਾਮੇਆਣਾ, ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਜਗਸੀਰ ਸਿੰਘ ਬਾਜਾਖਾਨਾ, ਸੰਦੀਪ ਸਿੰਘ ਔਲਖ ਰਾਮੇਆਣਾ, ਜਸਵਿੰਦਰ ਸਿੰਘ ਘੱਪਾ ਸਾਬਕਾ ਪੰਚ, ਅਮਰੀਕ ਸਿੰਘ ਬਰਾੜ ਰਾਮੇਆਣਾ, ਪਿ੍ਥੀਪਾਲ ਸਿੰਘ ਗਿੱਲ ਰਾਮੇਆਣਾ, ਲਖਵਿੰਦਰ ਸਿੰਘ ਗਿੱਲ ਰਾਮੇਆਣਾ, ਚਮਕੌਰ ਸਿੰਘ ਵਾਂਦਰ ਰਾਮੇਆਣਾ, ਹਰਦੇਵ ਸਿੰਘ ਰੋੜੀਕਪੂਰਾ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਗੁਰਪ੍ਰੀਤ ਸਿੰਘ ਰਾਮੂਵਾਲਾ, ਸ਼ੁਭਪ੍ਰੀਤ ਸਿੰਘ ਬਰਾੜ ਰਾਮੂਵਾਲਾ, ਹਰਿੰਦਰ ਸਿੰਘ ਮੱਕੜ, ਜਸਮੇਲ ਸਿੰਘ ਸਾਬਕਾ ਸਰਪੰਚ ਬਾਜਾਖਾਨਾ, ਨੌਜਵਾਨ ਅਕਾਲੀ ਆਗੂ ਜਸਵਿੰਦਰ ਸਿੰਘ ਢਿੱਲੋਂ ਝੱਖੜਵਾਲਾ, ਦਰਸ਼ਨ ਸਿੰਘ ਸਿੱਧੂ ਝੱਖੜਵਾਲਾ, ਗੁਲਸ਼ਨ ਸਿੰਘ ਰੋਮਾਣਾ ਸਾਬਕਾ ਸਰਪੰਚ, ਹਰਭਗਵਾਨ ਸਿੰਘ ਘਣੀਆ, ਜਸਪਾਲ ਸਿੰਘ ਕਾਂਟਾ, ਹਰਗੋਬਿੰਦਰ ਸਿੰਘ ਢੈਪਈ, ਮਨਤਾਰ ਸਿੰਘ ਢੈਪਈ, ਪਵਿੱਤਰ ਸਿੰਘ ਢੈਪਈ, ਗੁਰਚਰਨ ਸਿੰਘ ਜੈਤੋ, ਭਿੰਦਰ ਸਿੰਘ ਬਰਾੜ ਚੈਨਾ, ਮੇਜਰ ਸਿੰਘ ਗੋਂਦਾਰਾ, ਲਖਵਿੰਦਰ ਸਿੰਘ ਲੱਖਾ ਜੈਤੋ, ਰਵੀ ਸ਼ਰਮਾ ਬਰਗਾੜੀ, ਜਸਵੀਰ ਸਿੰਘ ਗੋਰਾ ਔਲਖ ਰਾਮੇਆਣਾ, ਮਨੂੰ ਵਿੱਜ਼, ਗੁਰਬਖ਼ਸ ਸਿੰਘ ਸਾਬਕਾ ਮੱਲ੍ਹਾ, ਜਗਰੂਪ ਸਿੰਘ ਸਾਬਕਾ ਘਣੀਆ, ਸ਼ਕਤੀ ਸਿੰਘ ਜੈਤੋ, ਕੇਵਲ ਕਿ੍ਸ਼ਨ ਜੈਤੋ ਆਦਿ ਵਲੋਂ ਸ਼ੋਨੀ ਬਾਂਸਲ ਨੂੰ ਮੁਬਾਰਕਬਾਦ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਟਰੈਕਟਰ ਟਰਾਲੀ ਦੇ ਹੇਠਾਂ ਆਉਣ ਨਾਲ ਵਿਦਿਆਰਥੀ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਉਗਰਾਹਾਂ ਜਥੇਬੰਦੀ ਦੀ ਨਵੀਂ ਪਿੰਡ ਕਮੇਟੀ ਦਾ ਗਠਨ <br/>
Ad Position 24