07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਆਰ.ਓ. ਦਾ ਪਾਣੀ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਹੋਇਆ ਬਾਹਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਰੁਪਾਣਾ, 9 ਜੂਨ (ਜਗਜੀਤ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਆਸਪਾਸ ਦੇ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਲੋਕ ਆਰ.ਓ. ਦੇ ਪਾਣੀ 'ਤੇ ਨਿਰਭਰ ਹਨ | ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਨੇ ਆਪਣੇ ਮੌਕੇ ਪੰਜਾਬ ਦੇ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਵਾਟਰ ਵਰਕਸ ਦੇ ਨਜ਼ਦੀਕ ਆਰ.ਓ. ਸਿਸਟਮ ਲਗਵਾ ਦਿੱਤੇ | ਇਨ੍ਹਾਂ ਆਰ.ਓ. ਸਿਸਟਮਾਂ ਤੋਂ ਲੋਕਾਂ ਨੂੰ 5 ਰੁਪਏ ਵਿਚ 20 ਲੀਟਰ ਪਾਣੀ ਮਿਲਣ ਲੱਗਾ, ਪਰ ਉਸ ਵਕਤ ਦੀ ਪਿੰਡਾਂ ਦੀਆਂ ਮੌਜੂਦਾ ਗ੍ਰਾਮ ਪੰਚਾਇਤਾਂ ਵਲੋਂ ਇਨ੍ਹਾਂ ਦੀ ਸਾਂਭ-ਸੰਭਾਲ ਨਾ ਕਰਨ ਕਰਕੇ ਇਹ ਸਿਸਟਮ ਬੰਦ ਹੋ ਗਏ | ਇਹ ਸਿਸਟਮ ਬੰਦ ਹੋ ਜਾਣ 'ਤੇ ਕੁਝ ਸ਼ਹਿਰ ਤੇ ਪਿੰਡਾਂ ਦੇ ਵਾਸੀਆਂ ਨੇ ਆਪਣੀ ਕਮਾਈ ਦੀ ਖ਼ਾਤਰ ਗਲੀ ਮੁਹੱਲਿਆਂ ਵਿਚ ਇਹ ਆਰ.ਓ. ਸਿਸਟਮ ਲਗਾ ਦਿੱਤੇ ਅਤੇ ਪਿੰਡਾਂ ਵਿਚ ਬਿਨਾਂ ਮਨਜ਼ੂਰੀ ਜਗਾੜੂ ਵਾਹਨਾਂ ਮਗਰ ਪਾਣੀ ਵਾਲੀਆਂ ਟੈਂਕੀਆਂ ਫਿੱਟ ਕਰਕੇ ਘਰ-ਘਰ ਪਾਣੀ ਪਹੁੰਚਾ ਰਹੇ ਹਨ ਤੇ ਆਪਣੀ ਮਨਮਰਜ਼ੀ ਨਾਲ ਹੀ ਪਾਣੀ ਵੇਚ ਕੇ ਗ਼ਰੀਬ ਲੋਕਾਂ ਦੀ ਬਿਨਾਂ ਡਰ ਤੋਂ ਲੁੱਟ ਕਰ ਰਹੇ ਹਨ ਅਤੇ ਟ੍ਰੈਫ਼ਿਕ ਵਿਚ ਵੀ ਵਾਧਾ ਵੀ ਕਰ ਰਹੇ ਹਨ | ਦੇਖਣ ਵਿਚ ਇਹ ਵੀ ਆਇਆ ਹੈ ਕਿ ਪਿਛਲੇ ਦਿਨੀਂ ਬਿਜਲੀ ਦੇ ਲੱਗੇ ਲੰਮੇ ਕੱਟਾਂ ਕਾਰਨ ਵੀ ਆਰ.ਓ. ਸਿਸਟਮ ਦਾ ਹਜ਼ਾਰਾਂ ਲੀਟਰ ਪਾਣੀ ਘਰਾਂ, ਹੋਟਲਾਂ, ਦੁਕਾਨਾਂ, ਢਾਬਿਆਂ, ਪੈਲੇਸਾਂ ਵਿਚ ਪਹੁੰਚਾਇਆ ਗਿਆ | ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ, ਪਰ ਅੱਜ ਤੱਕ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਲੋਂ ਕੋਈ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਨਹੀਂ ਸਮਝੀ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਪੀਣ ਵਾਲੇ ਪਾਣੀ ਤੋਂ ਹੋ ਰਹੀ ਗਰੀਬਾਂ ਦੀ ਲੁੱਟ ਬੰਦ ਕਰਵਾਈ ਜਾਵੇ ਅਤੇ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਜਾਣ, ਤਾਂ ਜੋ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਨਵੀਂ ਬਣ ਰਹੀ ਸੜਕ 'ਤੇ ਪਾਇਆ ਮੋਟਾ ਬੱਜਰ ਉਖੜਨ ਲੱਗਿਆ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਤਹਿਤ ਵਿਸ਼ੇਸ਼ ਜਾਂਚ ਕੈਂਪ <br/>
Ad Position 24