07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਮੌਕ ਡਰਿੱਲ/ਰਿਹਰਸਲ ਕਰਵਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਸ੍ਰੀ ਮੁਕਤਸਰ ਸਾਹਿਬ, 9 ਜੂਨ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਲ 2026 ਦੀ ਆਫ਼ ਸਾਈਟ ਮੌਕ ਡਰਿੱਲ ਮੈਸ. ਸੇਤੀਆ ਇੰਡਸਟੀਜ਼ ਲਿਮਟਿਡ ਵਿਖੇ ਕਰਵਾਈ ਗਈ | ਡੈਵੀ ਗੋਇਲ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਇਸ ਮੌਕ ਡਰਿਲ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਹ ਡਰਿੱਲ ਭਵਿੱਖ ਵਿਚ ਹੋਣ ਵਾਲੇ ਕਿਸੇ ਵੀ ਕੈਮੀਕਲ ਹਾਦਸੇ ਨਾਲ ਨਜਿੱਠਣ ਲਈ ਤਿਆਰੀ ਦਾ ਹੋਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਕਲੋਰੀਨ ਲੀਕੇਜ ਦੇ ਸੰਬੰਧ ਵਿਚ ਸੇਤੀਆ ਇੰਡ. ਲਿਮ. ਦੇ ਆਪਦਾ ਪ੍ਰਬੰਧਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਪਦਾ ਪ੍ਰਬੰਧਨ ਦੀ ਤਿਆਰੀ ਨੂੰ ਚੈੱਕ ਕੀਤਾ ਗਿਆ | ਸੇਤੀਆ ਇੰਡ. ਲਿਮ. ਦੀ ਟੀਮ ਨੇ ਹਰਕਤ ਵਿਚ ਆਉਂਦੇ ਹੋਏ ਸਾਈਰਨ ਵਜਾਏ ਤੇ ਲੀਕੇਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ | ਡਾ. ਵਿਸ਼ਾਲ ਸਿੰਗਲਾ ਡਿਪਟੀ ਡਾਇਰੈਕਟਰ ਆਫ਼ ਫ਼ੈਕਟਰੀਜ਼ ਸ੍ਰੀ ਮੁਕਤਸਰ ਸਾਹਿਬ ਦੀ ਸੁਪਰਵੀਜ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ ਨੇ ਕੰਮ ਕਰਨਾ ਸ਼ੁਰੂ ਕੀਤਾ | ਤਿਰਲੋਕ ਇੰਸਪੈਕਟਰ ਐੱਨ.ਡੀ.ਆਰ.ਐੱਫ਼. ਅਤੇ ਰਸ਼ਪਾਲ ਸਿੰਘ ਡੀ.ਐੱਸ.ਪੀ. (ਡੀ) ਦੀ ਪੰਜਾਬ ਪੁਲਿਸ ਦੀ ਅਗਵਾਈ ਵਿਚ ਟੀਮ ਨੇ ਵੀ ਟ੍ਰੈਫ਼ਿਕ ਕੰਟਰੋਲ ਦੀ ਡਿਊਟੀ ਨਿਭਾਈ ਗਈ | ਸਿਹਤ ਵਿਭਾਗ ਦੀ ਟੀਮ ਵਲੋਂ ਜ਼ਖ਼ਮੀ ਕਿਰਤੀਆਂ ਨੂੰ ਫਸਟ ਏਡ ਪੋਸਟ ਵਿਚ ਫਸਟ ਏਡ ਦਿੱਤੀ ਅਤੇ ਕਿਰਤੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਉਣ ਦੀ ਰਿਹਰਸਲ ਕੀਤੀ | ਕੁਲਦੀਪ ਸਿੰਘ ਫਾਇਰ ਅਫ਼ਸਰ ਦੀ ਟੀਮ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਰਿਹਰਸਲ ਕੀਤੀ | ਇਸ ਤੋਂ ਇਲਾਵਾ ਹੋਰ ਵਿਭਾਗਾਂ ਜਿਵੇਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ, ਪਸ਼ੂ ਪਾਲਣ ਵਿਭਾਗ, ਬੀ.ਐੱਸ.ਐੱਨ.ਐੱਲ. ਅਤੇ ਹੋਰ ਵਿਭਾਗ ਤੇ ਅਦਾਰਿਆਂ ਦੇ ਨੁਮਾਇੰਦਿਆਂ ਨੇ ਵੀ ਇਸ ਡਰਿੱਲ ਵਿਚ ਭਾਗ ਲਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੂ ਕਰਵਾਇਆ | ਦਿਵਿਆ ਕਾਂਤ ਵਾਇਸ ਪ੍ਰੈਜੀਡੈਂਟ ਮੈਸ. ਸੇਤੀਆ ਇੰਡ. ਲਿਮ. ਵਲੋਂ ਮੌਕ 'ਤੇ ਹਾਜ਼ਰ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾ. ਨਰਿੰਦਰ ਕੁਮਾਰ ਬੱਸੀ ਡਿਪਟੀ ਚੀਫ਼ ਵਾਰਡਨ ਸਿਵਲ ਡਿਫ਼ੈਂਸ ਬਠਿੰਡਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸਡ ਮੁਲਾਜ਼ਮਾਂ ਵਲੋਂ ਅੱਜ ਤੋਂ ਲਗਾਤਾਰ ਧਰਨੇ ਦੇਣ ਦਾ ਐਲਾਨ ਅਗਲੀ ਖ਼ਬਰ ਨਵੀਂ ਬਣ ਰਹੀ ਸੜਕ 'ਤੇ ਪਾਇਆ ਮੋਟਾ ਬੱਜਰ ਉਖੜਨ ਲੱਗਿਆ <br/>
Ad Position 24