07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਾਨੂੰ ਕਮਾਈ ਦਾ ਕੁਝ ਹਿੱਸਾ ਲੋੜਵੰਦਾਂ ਦੀ ਮਦਦ ਲਈ ਕੱਢਣਾ ਚਾਹੀਦਾ ਹੈ-ਅਨੇਕ ਬਰਾੜ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਦੋਦਾ, 11 ਜੂਨ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਉਘੇ ਸਮਾਜ ਸੇਵੀ ਅਨੇਕ ਬਰਾੜ ਮਧੀਰ ਨੇ ਅੱਜ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਪਿੰਡ ਕੋਟਲੀ ਅਬਲੂ ਵਿਖੇ ਗੁਰੂਘਰ ਦੀ ਉਸਾਰੀ ਲਈ ਚੱਲ ਰਹੀ ਸੇਵਾ ਵਿਚ 20 ਗੱਟੇ ਸੀਮਿੰਟ ਦੀ ਸੇਵਾ ਕਰਕੇ ਆਪਣਾ ਯੋਗਦਾਨ ਪਾਇਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਨੇ ਸਾਨੂੰ ਸਿਖਾਇਆ ਹੈ ਕਿ ਆਪਣੀ ਕਮਾਈ ਦਾ ਕੁਝ ਹਿੱਸਾ ਸਾਨੂੰ ਲੋੜਵੰਦਾਂ ਦੀ ਮਦਦ ਕਰਨ ਲਈ ਕੱਢਣਾ ਚਾਹੀਦਾ ਹੈ | ਇਸ ਸਮੇਂ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਅਨੇਕ ਬਰਾੜ ਮਧੀਰ ਦਾ ਸਿਰੋਪਾਓ ਪਾ ਕੇ ਧੰਨਵਾਦ ਕੀਤਾ ਗਿਆ | ਇਸ ਸਮੇਂ ਲਖਵਿੰਦਰ ਸਿੰਘ ਢਾਡੀ, ਬਲਜੀਤ ਸਿੰਘ, ਖੇਤਾ ਸਿੰਘ ਸਾਬਕਾ ਚੇਅਰਮੈਨ, ਲਖਵੀਰ ਸਿੰਘ, ਮੱਖਣ ਸਿੰਘ, ਗੁਰਲਾਲ ਸਿੰਘ, ਬੋਹੜ ਸਿੰਘ, ਮਨਪ੍ਰੀਤ ਸਿੰਘ, ਬਲਦੇਵ ਸਿੰਘ, ਵਿੱਕੀ ਸਿੰਘ, ਮਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਪਰਮਜੀਤ ਕੌਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕੀ ਹਾਦਸੇ ਦਾ ਸ਼ਿਕਾਰ ਪ੍ਰਭਕਰਨ ਸਿੰਘ ਰੋਮਾਣਾ ਦਾ ਦਿਹਾਂਤ ਅਗਲੀ ਖ਼ਬਰ ਮੋਤੀਆਬਿੰਦ ਕੈਂਪ 'ਚ 21 ਮਰੀਜ਼ਾਂ ਦੇ ਸਫ਼ਲ ਆਪ੍ਰੇਸ਼ਨ ਹੋਏ
Ad Position 24