06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਿਵਯਾ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਪਤਾਹਿਕ ਸਤਿਸੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮੋਗਾ, 11 ਜੂਨ (ਸੁਰਿੰਦਰਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਵਲੋਂ ਮੋਗਾ ਆਸ਼ਰਮ ਦੇ ਵਿਚ ਸਪਤਾਹਿਕ ਸਤਿਸੰਗ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸਾਧਵੀ ਸ਼ਿਪਰਾ ਭਾਰਤੀ ਨੇ ਕਿਹਾ ਕਿ ਮਨੁੱਖ ਵਿਚ ਕੁਦਰਤੀ ਤੌਰ 'ਤੇ ਚਾਰ ਤਰ੍ਹਾਂ ਦੇ ਬਲ ਮੰਨੇ ਜਾਂਦੇ ਨੇ, ਸੰਵੇਦੀ ਸ਼ਕਤੀ, ਮਨੋਬਲ, ਬੌਧਿਕ, ਅਧਿਆਤਮ ਬਲ ਅਕਸਰ ਲੋਕ ਆਪਣੇ ਜੀਵਨ ਰੂਪੀ ਗੱਡੀ ਨੂੰ ਮਨੋਬਲ ਦੇ ਸ਼ਾਸਨ ਨਾਲ ਹੀ ਚਲਾਉਂਦੇ ਹਨ ਪਰ ਜੀਵਨ ਦੀ ਦੌੜ ਵਿਚ ਅਜਿਹੇ ਪਲ ਵੀ ਆਉਂਦੇ ਨੇ ਜਦੋਂ ਇਹ ਬਲ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ¢ ਜਿਵੇਂ ਹੀ ਮਨੋਬਲ ਕਮਜ਼ੋਰ ਹੁੰਦਾ ਹੈ ਤਾਂ ਵਿਅਕਤੀ ਸਵੈ ਨਿਰਾਸ਼ਾ ਦੀਆਂ ਡੂੰਘੀਆਂ ਖੱਡਾਂ ਵਿਚ ਖਿਸਕਣ ਲੱਗਦਾ ਹੈ¢ ਸਾਧਵੀ ਨੇ ਕਿਹਾ ਇਸ ਡਿਗਦੇ ਮਨੋਬਲ ਨੂੰ ਵਧਾਉਣ ਲਈ ਇਕ ਸ਼ਕਤੀਸ਼ਾਲੀ ਮੰਤਰ, ਰਚਨਾਤਮਿਕ ਅਤੇ ਉਤਸ਼ਾਹੀ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ¢ ਇਸ ਦੁਨੀਆ ਵਿਚ ਕੋਈ ਵੀ ਵਿਅਕਤੀ ਪ੍ਰਤਿਭਾ ਤੋਂ ਸੱਖਣਾ ਨਹੀਂ ਹੋ ਸਕਦਾ, ਹਰੇਕ ਵਿਅਕਤੀ ਕੋਲ ਕੋਈ ਨਾ ਕੋਈ ਵਿਲੱਖਣ ਯੋਗਤਾ ਜ਼ਰੂਰ ਹੁੰਦੀ ਹੈ ਜ਼ਰੂਰਤ ਤਾਂ ਸਿਰਫ ਉਸ ਯੋਗਤਾ ਨੂੰ ਪਹਿਚਾਨਣ ਦੀ ਹੈ¢ ਇਸ ਲਈ ਜੇਕਰ ਕੋਈ ਵਿਅਕਤੀ ਆਪਣੇ ਮਨ ਤੇ ਬੁੱਧੀ ਦਾ ਸਬੰਧ ਸਰਬ ਸੇ੍ਰਸ਼ਟ ਪ੍ਰਮਾਤਮਾ ਨਾਲ ਜੋੜ ਲੈਂਦਾ ਹੈ ਬ੍ਰਹਮ ਗਿਆਨ ਪ੍ਰਾਪਤ ਕਰਕੇ ਉਸ ਦਾ ਨਿਰੰਤਰ ਅਭਿਆਸ ਕਰਦਾ ਹੈ ਤਾਂ ਉਸ ਦੇ ਸੰਕਲਪਾਂ ਵਿਚ ਦਿ੍ੜ੍ਹਤਾ ਦਾ ਆਗਮਨ ਹੋਣਾ ਸ਼ੁਰੂ ਹੋ ਜਾਂਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੇ ਲਗਾਈਆਂ ਠੰਢੇ ਮਿੱਠੇ ਜਲ ਦੀ ਛਬੀਲਾਂ ਅਗਲੀ ਖ਼ਬਰ ਪੰਜਾਬ ਮਿੰਨੀ ਬੱਸ ਓਪਰੇਟਰ ਐਸੋਸੀਏਸ਼ਨ ਦਾ ਵਫ਼ਦ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ
Ad Position 24