05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਰਣਸੀਂਹ ਕਲਾਂ ਦੀ ਸ਼ਮਸ਼ਾਨਘਾਟ ਲਈ ਵਿਧਾਇਕ ਨੇ ਦਿੱਤਾ ਚੈੱਕ •ਵਿਕਾਸ ਲਈ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਨਿਹਾਲ ਸਿੰਘ ਵਾਲਾ, 11 ਜੂਨ (ਪਲਵਿੰਦਰ ਸਿੰਘ ਟਿਵਾਣਾ)-ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਲਕੇ ਦੇ ਅਹਿਮ ਪਿੰਡ ਰਣਸੀਂਹ ਕਲਾਂ ਦੀ ਸ਼ਮਸ਼ਾਨ ਘਾਟ ਦੇ ਕੰਮਾਂ ਲਈ ਚੈੱਕ ਗ੍ਰਾਮ ਪੰਚਾਇਤ ਦੇ ਸਪੁਰਦ ਕੀਤਾ | ਵਿਧਾਇਕ ਬਿਲਾਸਪੁਰ ਨੇ ਦੱਸਿਆ ਕਿ ਹਲਕੇ ਦੇ ਸਾਰੇ ਪਿੰਡਾਂ ਵਿਚ ਵਿਕਾਸ ਕੰਮ ਜੋਰ ਸ਼ੋਰ ਨਾਲ ਚੱਲ ਰਹੇ ਹਨ | ਪੰਜਾਬ ਨੂੰ ਬੁਲੰਦੀਆਂ ਤੇ ਲਿਜਾ ਕੇ ਮੁੜ ਰੰਗਲਾ ਪੰਜਾਬ ਬਣਾਉਣ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਜਿਸ ਲਈ ਸੂਬਾ ਸਰਕਾਰ ਦਿਨ ਰਾਤ ਇਕ ਕਰ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਸੂਬੇ ਦੇ ਬਹੁਪੱਖੀ ਵਿਕਾਸ ਪੂਰੀ ਤਰ੍ਹਾਂ ਪ੍ਰਤੀਬੱਧ ਹੈ | ਉਨ੍ਹਾਂ ਨੇ ਇਹ ਚੈੱਕ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਅਤੇ ਹੋਰ ਮੌਜੂਦ ਪੰਚਾਂ ਦੇ ਸਪੁਰਦ ਕੀਤਾ | ਇਸ ਸਮੇਂ ਸੁਰਜੀਤ ਸਿੰਘ ਪੰਚ, ਸੁਖਦੀਪ ਸਿੰਘ ਪੰਚ, ਸੰਤੋਖ ਸਿੰਘ ਪੰਚ, ਚਮਕੌਰ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਵਕੀਲ ਸਿੰਘ ਪੰਚ, ਸੁਖਮੰਦਰ ਸਿੰਘ ਚੇਅਰਮੈਨ ਵਿਕਾਸ ਕਮੇਟੀ, ਸਾਹਿਬ ਸਿੰਘ, ਰਮਨਦੀਪ ਸਿੰਘ, ਹਰਤੇਜ ਸਿੰਘ ਅਤੇ ਪਿੰਡ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਲ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਦੀ ਬਲਾਕ ਕਮੇਟੀ ਦਾ ਗਠਨ ਅਗਲੀ ਖ਼ਬਰ ਪਿੰਡ ਧੱਲੇਕੇ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਤੇ ਸੁੰਦਰ ਲਿਖਾਈ ਕੈਂਪ
Ad Position 24