04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬੱਚੇ ਦੀ ਮੌਤ ਦੇ ਮਾਮਲੇ ’ਚ ਪੰਜ ਖ਼ਿਲਾਫ਼ ਮਾਮਲਾ ਦਰਜ ਮੌਤ ਦੀ ਅਸਲੀ ਵਜ੍ਹਾ ਨਾ ਦੱਸੇ ਜਾਣ ਤੱਕ ਅੰਤਿਮ ਸਸਕਾਰ ਨਹੀਂ ਕਰਾਂਗੇ : ਪਰਿਵਾਰ

ਫ਼ਰੀਦਕੋਟ, 3 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜ ਦਿਨ ਪਹਿਲਾਂ ਫ਼ਰੀਦਕੋਟ ਦਾ ਇਕ ਅੱਠ ਸਾਲ ਦਾ ਬੱਚਾ ਅਨਮੋਲ ਪ੍ਰੀਤ ਘਰੋਂ ਗਾਇਬ ਹੋਣ ਤੋਂ ਬਾਅਦ ਰਜਬਾਹੇ ’ਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਵਜ੍ਹਾ ਦੱਸੀ ਗਈ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਕੋਲੋਂ ਬੱਚੇ ਦੀ ਮ੍ਰਿਤਕ ਦੇਹ ਵੀ ਮਿਲ ਗਈ ਸੀ ਪਰ ਪਰਿਵਾਰ ਹਾਲੇ ਵੀ ਆਪਣੇ ਬੱਚੇ ਦੀ ਮੌਤ ਦੀ ਅਸਲ ਵਜ੍ਹਾ ਜਾਨਣਾ ਚਾਹੁੰਦਾ ਹੈ । ਜਿਸ ਦੇ ਚਲਦੇ ਪਰਿਵਾਰ ਵਲੋਂ ਅੱਜ ਮੁੜ ਕੋਤਵਾਲੀ ਮੂਹਰੇ ਧਰਨਾ ਲਗਾਇਆ ਗਿਆ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਐਕਸ਼ਨ ਦੀ ਮੰਗ ਕਰਦੇ ਹੋਏ ਆਪਣੇ ਬੱਚੇ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਫ਼ਰੀਦਕੋਟ, 3 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜ ਦਿਨ ਪਹਿਲਾਂ ਫ਼ਰੀਦਕੋਟ ਦਾ ਇਕ ਅੱਠ ਸਾਲ ਦਾ ਬੱਚਾ ਅਨਮੋਲ ਪ੍ਰੀਤ ਘਰੋਂ ਗਾਇਬ ਹੋਣ ਤੋਂ ਬਾਅਦ ਰਜਬਾਹੇ ’ਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਵਜ੍ਹਾ ਦੱਸੀ ਗਈ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਕੋਲੋਂ ਬੱਚੇ ਦੀ ਮ੍ਰਿਤਕ ਦੇਹ ਵੀ ਮਿਲ ਗਈ ਸੀ ਪਰ ਪਰਿਵਾਰ ਹਾਲੇ ਵੀ ਆਪਣੇ ਬੱਚੇ ਦੀ ਮੌਤ ਦੀ ਅਸਲ ਵਜ੍ਹਾ ਜਾਨਣਾ ਚਾਹੁੰਦਾ ਹੈ । ਜਿਸ ਦੇ ਚਲਦੇ ਪਰਿਵਾਰ ਵਲੋਂ ਅੱਜ ਮੁੜ ਕੋਤਵਾਲੀ ਮੂਹਰੇ ਧਰਨਾ ਲਗਾਇਆ ਗਿਆ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਐਕਸ਼ਨ ਦੀ ਮੰਗ ਕਰਦੇ ਹੋਏ ਆਪਣੇ ਬੱਚੇ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਿਕ ਅਨਮੋਲ ਆਪਣੇ ਸਾਥੀਆਂ ਨਾਲ ਛੋਟੀ ਨਹਿਰ ’ਤੇ ਨਹਾਉਣ ਗਿਆ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾਣੀ ’ਚ ਰੁੜ ਗਿਆ । ਉਸ ਦੇ ਸਾਥੀ ਜੋ ਨਾਲ ਗਏ ਸਨ ਉਹ ਘਰ ਮੁੜ ਤਾਂ ਆਏ ਪਰ ਡਰ ਦੇ ਮਾਰੇ ਉਨ੍ਹਾਂ ਨੇ ਕੁਝ ਨਾ ਦੱਸਿਆ ਪਰ ਜਿਵੇਂ ਜਿਵੇਂ ਪਤਾ ਲੱਗਦਾ ਗਿਆ ਤਾਂ ਬੱਚਿਆਂ ਨੇ ਸਭ ਸੱਚ ਦੱਸ ਦਿੱਤਾ ਕੇ ਅਨਮੋਲ ਨਹਿਰ ’ਚ ਰੁੜ ਗਿਆ ਪਰ ਪਰਿਵਾਰ ਹਾਲੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਉਨ੍ਹਾਂ ਦਾ ਬੱਚਾ ਨਹਿਰ ’ਚ ਰੁੜਿਆ, ਜਦ ਕਿ ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਦੀ ਹੱਤਿਆ ਕਰ ਉਸ ਦੀ ਲਾਸ਼ ਨੂੰ ਨਹਿਰ ’ਚ ਸੁੱਟਿਆ ਗਿਆ ਕਿਉਂਕਿ ਪਰਿਵਾਰ ਇਹ ਵੀ ਦੋਸ਼ ਲਗਾ ਰਿਹਾ ਹੈ ਕਿ ਜੇਕਰ ਉਨ੍ਹਾਂ ਦਾ ਬੱਚਾ ਸਾਥੀਆਂ ਨਾਲ ਨਹਿਰ ’ਤੇ ਨਹਾਉਣ ਗਿਆ ਸੀ ਤਾਂ ਉਸਦਾ ਸਾਈਕਲ, ਕੱਪੜੇ ਅਤੇ ਚੱਪਲ ਆਦਿ ਕਿਉਂ ਹਾਲੇ ਤੱਕ ਪੁਲਿਸ ਬਰਾਮਦ ਨਹੀਂ ਕਰ ਸਕੀ । ਹਾਲਾਂਕਿ ਪਰਿਵਾਰ ਦੀ ਸ਼ਿਕਾਇਤ ’ਤੇ ਤਿੰਨ ਬੱਚਿਆਂ ਸਮੇਤ ਜੋ ਉਸਦੇ ਸਾਥੀ ਸਨ ਉਨ੍ਹਾਂ ਖਿਲਾਫ਼ ਅਤੇ ਦੋ ਹੋਰ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਪਰਿਵਾਰ ਹਾਲੇ ਵੀ ਆਪਣੇ ਬੱਚੇ ਦੀ ਮੌਤ ਦੀ ਅਸਲ ਵਜ੍ਹਾ ਜਾਨਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਦੇ ਬੱਚੇ ਦੀ ਮੌਤ ਦੀ ਅਸਲ ਵਜ੍ਹਾ ਪਤਾ ਨਹੀਂ ਲੱਗਦੀ ਤਦ ਤੱਕ ਨਾ ਤਾਂ ਉਹ ਬੱਚੇ ਦਾ ਪੋਸਟ ਮਾਰਟਮ ਕਰਵਾਉਣਗੇ ਨਾ ਹੀ ਉਸਦਾ ਅੰਤਿਮ ਸਸਕਾਰ ਕਰਨਗੇ । ਉਧਰ ਪੁਲਿਸ ਨੇ ਕਿਹਾ ਕਿ ਸਾਰੀ ਕਾਰਵਾਈ ਸਹੀ ਤਰੀਕੇ ਨਾਲ ਕੀ ਤੀ ਜਾ ਰਹੀ ਹੈ ਅਤੇ ਬੱਚੇ ਦੇ ਪੋਸਟ ਮਾਰਟਮ ਤੋਂ ਮੌਤ ਦੀ ਅਸਲ ਵਜ੍ਹਾ ਸਾਹਮਣੇ ਆ ਸਕੇਗੀ ਇਸ ਲਈ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਰੈਸਟ ਹਾਊਸ ਦਰਬਾਰ ਗੰਜ ਕੰਪਲੈਕਸ ’ਚ ਸੰਗੀਤਕ ਫ਼ੁਹਾਰਾ ਕਈ ਮਹੀਨਿਆ ਤੋਂ ਬੰਦ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਟਕਸਾਲੀ ਆਗੂਆਂ ਦੀ ਪੂਰੀ ਕਦਰ ਕਰਦਾ ਹੈ : ਬਰਾੜ/ਸਿੱਧੂ/ਰਾਜੂ
Ad Position 24