04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਰਕਾਰੀ ਆਈ.ਟੀ.ਆਈ ’ਚੋਂ ਸਮਾਨ ਚੋਰੀ

ਫ਼ਰੀਦਕੋਟ, 3 ਸਤੰਬਰ (ਸਰਬਜੀਤ ਸਿੰਘ)–ਇੱਥੋਂ ਦੀ ਸਰਕਾਰੀ ਆਈ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਫ਼ਰੀਦਕੋਟ, 3 ਸਤੰਬਰ (ਸਰਬਜੀਤ ਸਿੰਘ)–ਇੱਥੋਂ ਦੀ ਸਰਕਾਰੀ ਆਈ.ਟੀ.ਆਈ. ਵਿਚ ਵੱਡੀ ਗਿਣਤੀ ਵਿਚ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਆਈ.ਟੀ.ਆਈ. ਦੇ ਪ੍ਰਿੰਸੀਪਲ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਸਰਕਾਰੀ ਆਈ.ਟੀ.ਆਈ. ਤਲਵੰਡੀ ਰੋਡ ਫ਼ਰ ੀਦਕੋਟ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਉਨ੍ਹਾਂ ਵਲੋਂ ਬੀਤੇ ਦਿਨੀਂ ਸੰਸਥਾ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਾ ਕਿ ਸੰਸਥਾ ਦੀਆਂ 18 ਸਿਲਾਈ ਮਸ਼ੀਨਾਂ, ਇਕ ਓਵਰਲੋਕ ਮਸ਼ੀਨ, ਦੋ ਕਢਾਈ ਮਸ਼ੀਨਾਂ, 14 ਲੋਹੇ ਦੇ ਸਟੂਲ, ਇਕ ਏਨਵੈਲ ਸਟੈਂਡ, ਇਕ ਵਾਈਟ ਬੋਰਡ ਸਟੈਡ, ਇਕ ਸਾਈਕਲ ਐਟਲਸ ਤੇ ਪੁਰਾਣੀਆਂ ਲੋਹੇ ਦੀ ਜੌਬਾਂ 30 ਕਿੱਲੋ ਗਾਇਬ ਸਨ। ਜਿਨ੍ਹਾਂ ਨੂੰ ਕੋਈ ਚੋਰੀ ਕਰਕੇ ਲੈ ਗਿਆ। ਸਹਾਇਕ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਪਿ੍ਰੰਸੀਪਲ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-2 ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸੰਸਥਾ ਦੇ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਮ੍ਰਿਤਕ ਦੇ ਫ਼ਰਜ਼ੀ ਦਸਤਾਵਜ਼ਾਂ ਦੇ ਆਧਾਰ ’ਤੇ ਝੂਠੀ ਜ਼ਮਾਨਤ ਦੇਣ ਦੇ ਦੋਸ਼ਾਂ ਤਹਿਤ ਤਿੰਨ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕੋਟਕਪੂਰਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਅੱਧ ਵਿਚਕਾਰ ਠੱਪ
Ad Position 24