ਐਸ.ਸੀ. ਵਰਗ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਧੇਰੇ ਸਹੂਲਤਾਂ ਦਿੱਤੀਆਂ : ਜ਼ਿਲ੍ਹਾ ਪ੍ਰਧਾਨ
ਕੋਟਕਪੂਰਾ, 4 ਸਤੰਬਰ (ਰਿੰਕੂ ਮਲਹੋਤਰਾ)-ਸੂਬੇ ਵਿਚ ਜਦ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਈ ਹੈ, ਨੇ ਐਸ. ਸੀ ਵਰਗ ਦੇ ਲੋਕਾਂ ਦੀ ਹਮੇਸ਼ਾ ਬਾਂਹ ਫ਼ੜ੍ਹੀ ਹੈ ਤੇ ਸਹੂਲਤਾਂ ਦੇ ਕੇ ਸਮੇਂ ਦਾ ਹਾਣੀ ਬਣਾਇਆ ਹੈ ਪਰ ਮੌਜੂਦਾ ਸਰਕਾਰ ਨੇ ਐਸ.
ਕੋਟਕਪੂਰਾ, 4 ਸਤੰਬਰ (ਰਿੰਕੂ ਮਲਹੋਤਰਾ)-ਸੂਬੇ ਵਿਚ ਜਦ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਈ ਹੈ, ਨੇ ਐਸ.ਸੀ ਵਰਗ ਦੇ ਲੋਕਾਂ ਦੀ ਹਮੇਸ਼ਾ ਬਾਂਹ ਫ਼ੜ੍ਹੀ ਹੈ ਤੇ ਸਹੂਲਤਾਂ ਦੇ ਕੇ ਸਮੇਂ ਦਾ ਹਾਣੀ ਬਣਾਇਆ ਹੈ ਪਰ ਮੌਜੂਦਾ ਸਰਕਾਰ ਨੇ ਐਸ.ਸੀ ਵਰਗ ਦੇ ਲੋਕਾਂ ਨੂੰ ਦਰਨਿਕਾਰ ਕੀਤਾ ਹੈ ਅਤੇ ਸਹੂਲਤਾਵਾਂ ਤੋਂ ਵੱਡੇ ਪੱਧਰ ਦੇ ਵਾਂਝਾ ਰੱਖਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਐਸ.ਸੀ ਵਰਗ ਦੇ ਲੋਕਾਂ ਨੂੰ ਸ਼ਗਨ ਸਕੀਮਾਂ, ਵਜ਼ੀਫ਼ਾ, ਬੁਢਾਪਾ, ਪੈਨਸ਼ਨ ਅਤੇ ਆਟਾ ਦਾਲ ਸਕੀਮ, ਬਿਜਲੀ ਮੁਆਫੀ, ਲੜਕੀਆਂ ਨੂੰ ਸਕੂਲ ਵਾਸਤੇ ਸਾਈਕਲਾਂ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਹੀ ਸ਼ੁਰੂ ਹੋਈ ਸੀ। ਅੱਜ ਵੀ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਸਹੂਲਤਾਵਾਂ ਨੂੰ ਚੇਤੇ ਕਰ ਰਹੇ ਹਨ ਅਤੇ ਉਨ੍ਹਾਂ ਦੀ ਵਧੀਆ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਇਸ ਵਾਰ ਸੂਬੇ ਵਿਚ ਵੱਡੀ ਕਮਾਨ ਸੰਭਾਲਣਾ ਚਾਹੁੰਦੇ ਹਨ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ।