ਦੀ ਬਰਗਾੜੀ ਯੂਥ ਸਪੋਰਟਸ ਕਲੱਬ ਦੇ ਖੇਡਾਂ ਤੇ ਸਮਾਜ ਸੇਵੀ ਕੰਮਾਂ ਦਾ ਕੋਈ ਸਾਨੀ ਨਹੀਂ : ਡਾ. ਸਿਵੀਆਂ
ਬਰਗਾੜੀ, 10 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਦੀ ਬਰਗਾੜੀ ਯੂਥ ਸਪੋਰਟਸ ਕਲੱਬ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਅਤੇ ਬਲਜੀਤ ਸ਼ਰਮਾ ਦੀ ਅਗਵਾਈ ’ਚ ਪਿਛਲੇ ਲੰਮੇ ਸਮੇਂ ਤੋਂ ਖੇਡਾਂ ਤੇ ਸਮਾਜਸੇਵੀ ਕੰਮ ਬਿਨ੍ਹਾਂ ਕਿਸੇ ਵਿਤਕਰੇਬਾਜ਼ੀ ਤੋਂ ਕਰਦਾ ਆ ਰਿਹਾ ਹੈ। ਇਸ ਕਰਕੇ ਯੂਥ ਕਲੱਬ ਬਰਗਾੜੀ ਦੇ ਕੰਮਾਂ ਦਾ ਕੋਈ ਸਾਨੀ ਨਹੀਂ।
ਬਰਗਾੜੀ, 10 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਦੀ ਬਰਗਾੜੀ ਯੂਥ ਸਪੋਰਟਸ ਕਲੱਬ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਅਤੇ ਬਲਜੀਤ ਸ਼ਰਮਾ ਦੀ ਅਗਵਾਈ ’ਚ ਪਿਛਲੇ ਲੰਮੇ ਸਮੇਂ ਤੋਂ ਖੇਡਾਂ ਤੇ ਸਮਾਜਸੇਵੀ ਕੰਮ ਬਿਨ੍ਹਾਂ ਕਿਸੇ ਵਿਤਕਰੇਬਾਜ਼ੀ ਤੋਂ ਕਰਦਾ ਆ ਰਿਹਾ ਹੈ। ਇਸ ਕਰਕੇ ਯੂਥ ਕਲੱਬ ਬਰਗਾੜੀ ਦੇ ਕੰਮਾਂ ਦਾ ਕੋਈ ਸਾਨੀ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਅਤੇ ਭਾਜਪਾ ਦੇ ਸੀਨੀਅਰ ਆਗੂ ਡਾ. ਬਲਵਿੰਦਰ ਸਿੰਘ ਸਿਵੀਆਂ ਨੇ ਬਰਗਾੜੀ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਕਿਸਾਨੀ ਮੋਰਚੇ ਦੌਰਾਨ ਕਿਸਾਨਾਂ ਨੂੰ ਨਕਦ ਰਾਸ਼ੀ ਭੇਜਣਾ, ਹੜ੍ਹ ਪੀੜਤਾਂ ਨੂੰ ਲੋੜੀਂਦੀ ਰਾਸ਼ੀ ਤੇ ਰਸਦਾ ਵਸਤਾਂ ਭੇਜਣਾ, ਪਿੰਡ ’ਚ ਗਰੀਬਾਂ ਦੇ ਲੋੜਵੰਦ ਦੀ ਢੁੱਕਵੀ ਮਦਦ ਕਰਨਾ ਆਦਿ ਤੇ ਹੁਣ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆ ਨਗਰ ਨਿਵਾਸੀਆਂ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਮਿ੍ਰਤਕ ਦੇਹ ਸੰਭਾਲ ਕੇਂਦਰ ਸ਼ੁਰੂ ਕਰਨਾ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਲਈ ਦੀ ਬਰਗਾੜੀ ਯੂਥ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰ ਵਧਾਈ ਦੇ ਪਾਤਰ ਹਨ। ਇਸ ਮੌਕੇ ਰਣਜੀਤ ਸਿੰਘ ਨੰਬਰਦਾਰ, ਬਲਜੀਤ ਸ਼ਰਮਾ, ਜੀਵਨ ਢਿੱਲੋ, ਗੁਰਸੇਵਕ ਢਿੱਲੋਂ, ਡਾ. ਜਗਸੀਰ ਸਿੰਘ ਆਦਿ ਹਾਜ਼ਰ ਸਨ।