ਪਿੰਡ ਫਤੂਹੀਵਾਲਾ ਵਿਖੇ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ
ਲੰਬੀ, 13 ਸਤੰਬਰ (ਮੇਵਾ ਸਿੰਘ)-ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ 2027 ਦਾ ਸਮਾਂ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਸੱਤਾ ਧਿਰ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਹਲਕਿਆਂ ਵਿਚ ਵੱਖ-ਵੱਖ ਤਰੀਕਿਆਂ ਨਾਲ ਸਿਆਸੀ ਸਰਗਰਮੀਆਂ ਵਧਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਆਪਣੇ ਨਿੱਜੀ ਹਲਕਾ ਲੰਬੀ ਦੇ ਪਿੰਡ ਫਤੂਹੀਵਾਲਾ ਵਿਖੇ ਪਾਰਟੀ ਵਰਕਰ ਸਤਿੰਦਰ ਸਿੰਘ ਢਿੱਲੋਂ ਦੇ ਘਰ ਵਿਚ ਰੱਖੇ ਪ੍ਰੋਗਰਾਮ ਵਿਚ ਹੋਰ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਏ ਦਰਜਨ ਦੇ ਕਰੀਬ ਵਿਅਕਤੀ ਨੂੰ ਪਾਰਟੀ ਵਿਚ ਸ਼ਮੂਲੀਅਤ ਕਰਨ ’ਤੇ ਜੀ ਆਇਆ ਕਹਿੰਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਲੰਬੀ, 13 ਸਤੰਬਰ (ਮੇਵਾ ਸਿੰਘ)-ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ 2027 ਦਾ ਸਮਾਂ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਸੱਤਾ ਧਿਰ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਹਲਕਿਆਂ ਵਿਚ ਵੱਖ-ਵੱਖ ਤਰੀਕਿਆਂ ਨਾਲ ਸਿਆਸੀ ਸਰਗਰਮੀਆਂ ਵਧਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਆਪਣੇ ਨਿੱਜੀ ਹਲਕਾ ਲੰਬੀ ਦੇ ਪਿੰਡ ਫਤੂਹੀਵਾਲਾ ਵਿਖੇ ਪਾਰਟੀ ਵਰਕਰ ਸਤਿੰਦਰ ਸਿੰਘ ਢਿੱਲੋਂ ਦੇ ਘਰ ਵਿਚ ਰੱਖੇ ਪ੍ਰੋਗਰਾਮ ਵਿਚ ਹੋਰ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਏ ਦਰਜਨ ਦੇ ਕਰੀਬ ਵਿਅਕਤੀ ਨੂੰ ਪਾਰਟੀ ਵਿਚ ਸ਼ਮੂਲੀਅਤ ਕਰਨ ’ਤੇ ਜੀ ਆਇਆ ਕਹਿੰਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲੇ ਪਵਿਰਾਰਾਂ ਨੂੰ ਪਾਰਟੀ ਵਿਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਸ. ਖੁੱਡੀਆਂ ਨੇ ਕਿਹਾ ਵੈਸੇ ਤਾਂ ਜਦੋਂ ਖ਼ਾਸਕਰ ਸੱਤਾ ਧਿਰ ਪਾਰਟੀ ਦੀ ਸਰਕਾਰ ਵਿਚ ਥੋੜ੍ਹਾ ਸਮਾਂ ਰਹਿੰਦਾ ਹੋਵੇ ਤਾਂ ਆਮ ਤੌਰ ’ਤੇ ਲੋਕ ਸੱਤਾ ਧਿਰ ਨੂੰ ਛੱਡ ਕੇ ਹੋਰ ਪਾਰਟੀਆਂ ਵਿਚ ਚਲੇ ਜਾਂਦੇ ਹਨ, ਪਰ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਦੀ ਕਰੀਬ ਸਾਢੇ 4 ਸਾਲ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਪੰਜਾਬ ਦੇ ਲੋਕ ਹੋਰ ਸਿਆਸੀ ਪਾਰਟੀਆਂ ਨੂੰ ਛੱਡ ਕੇ ‘ਆਪ’ ਵਿਚ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ਪਰਮਪ੍ਰੀਤ ਸਿੰਘ ਪਰਮ ਸਰਪੰਚ ਪਿੰਡ ਭਾਗੂ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਗੁਰਬਾਜ ਸਿੰਘ ਪੀ.ਏ., ਨਰਪਿੰਦਰ ਸਿੰਘ ਟੋਨੀ, ਤਰਸੇਮ ਸਿੰਘ, ਅਵਤਾਰ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਢਿੱਲੋਂ ਅਤੇ ਜੁਗਨੂੰ ਬਰਾੜ ਆਤਿ ਮੌਜੂਦ ਸਨ।