ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਿੰਧ 'ਚ ਹਿੰਦੂ ਲੜਕੀ ਦਾ ਧਰਮ ਪਰਿਵਰਤਨ

Ad Position 21
No active advertisement
ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਲਗਾਤਾਰ ਵੱਧ ਰਹੇ ਅੱਤਿਆਚਾਰਾਂ ਅਤੇ ਧਰਮ ਪਰਿਵਰਤਨ ਦੇ ਮਾਮਲਿਆਂ ਦੇ ਵਿਚਕਾਰ 15 ਸਾਲਾ ਨਾਬਾਲਗ ਹਿੰਦੂ ਲੜਕੀ ਪ੍ਰੇਮੀ ਭੀਲ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਿੰਧ ਦੇ ਟੰਡੋ ਜਾਨ ਮੁਹੰਮਦ ਦੀ ਵਸਨੀਕ ਪ੍ਰੇਮੀ ਭੀਲ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਉਪਰੰਤ ਸ਼ਾਹਬਾਜ਼ ਮੁਹਾਰ ਨਾਲ ਵਿਆਹ ਕਰਵਾ ਦਿੱਤਾ ਗਿਆ ਹੈ | ਉਕਤ ਲੜਕੀ ਦੇ ਮਾਪਿਆਂ ਨੇ ਮੀਡੀਆ ਸਾਹਮਣੇ ਉਸ ਦਾ ਜਨਮ ਸਰਟੀਫਿਕੇਟ ਪੇਸ਼ ਕੀਤਾ, ਜੋ ਸਪਸ਼ਟ ਤੌਰ 'ਤੇ ਪੁਸ਼ਟੀ ਕਰਦਾ ਹੈ ਕਿ ਪ੍ਰੇਮੀ ਭੀਲ 15 ਸਾਲ ਦੀ ਨਾਬਾਲਗ ਹੈ | ਇਹ ਵਿਆਹ ਸਿੰਧ ਬਾਲ ਵਿਆਹ ਰੋਕੂ ਐਕਟ ਦੀ ਸਪਸ਼ਟ ਉਲੰਘਣਾ ਹੈ ਅਤੇ ਇਕ ਗੰਭੀਰ ਅਪਰਾਧਿਕ ਅਪਰਾਧ ਹੈ |

Ad Position 22
No active advertisement
ਪਿਛਲੀ ਖ਼ਬਰ ਆਪਣੇ ਭਰਾ ਨੂੰ ਮਿਲਣ ਗਈ ਇਮਰਾਨ ਖ਼ਾਨ ਦੀ ਭੈਣ ਗਿ੍ਫ਼ਤਾਰ ਅਗਲੀ ਖ਼ਬਰ 'ਅਜੀਤ' ਨੇ ਡੇਰਾ ਬਾਬਾ ਨਾਨਕ ਦੇ ਪਿੰਡ ਗਵਾਰਾ 'ਚ ਵੰਡੀ ਕਿਸਾਨਾਂ ਨੂੰ ਯੂਰੀਆ ਖਾਦ <br/>
Ad Position 24
No active advertisement