28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਾਮੂਲੀ ਤਕਰਾਰ ਉਪਰੰਤ ਵਿਅਕਤੀ ਨੂੰ ਕਿਰਚ ਮਾਰ ਕੇ ਮੌਤ ਦੇ ਘਾਟ ਉਤਾਰਿਆ <br/>

Ad Position 21
No active advertisement
ਅਜੀਤ ਡੈਸਕ 02-01-2026

ਡੇਹਰੀਵਾਲ ਦਰੋਗਾ (ਬਟਾਲਾ), 1 ਜਨਵਰੀ (ਹਰਦੀਪ ਸਿੰਘ ਸੰਧੂ)-ਮਾਮੂਲੀ ਜਿਹੀ ਤਕਰਾਰ ਨੇ ਉਸ ਵੇਲੇ ਖ਼ੂਨੀ ਰੂਪ ਧਾਰਨ ਕਰ ਲਿਆ, ਜਦੋਂ ਇਕ ਵਿਅਕਤੀ ਵਲੋਂ ਦੂਜੇ ਵਿਅਕਤੀ 'ਤੇ ਕਿਰਚ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੰਨੀ ਪੁੱਤਰ ਨਿੰਮਾ ਉਰਫ਼ ਬਿੱਲਾ ਵਾਸੀ ਧਾਰੀਵਾਲ ਕਲਾਂ ਨੇ ਦੱਸਿਆ ਕਿ ਉਸ ਦਾ ਪਿਤਾ ਡੇਹਰੀਵਾਲ ਦਰੋਗਾ ਵਲੋਂ ਮੋਟਰਸਾਈਕਲ ਵਾਲੀ ਰੇਹੜੀ 'ਤੇ ਪਸ਼ੂ ਫੀਡ ਦੀਆਂ ਬੋਰੀਆਂ ਰੱਖ ਕੇ ਆਪਣੇ ਪਿੰਡ ਧਾਰੀਵਾਲ ਕਲਾਂ ਨੂੰ ਆ ਰਿਹਾ ਸੀ, ਜਦੋਂ ਉਹ ਪਿੰਡ ਧਾਰੀਵਾਲ ਕਲਾਂ ਦੇ ਬਾਹਰ ਵੱਲ ਟੀ ਪੁਆਇੰਟ ਡਰੇਨ ਨਜ਼ਦੀਕ ਆਇਆ ਤਾਂ ਮੋਟਰਸਾਈਕਲ ਸਵਾਰ ਗੁਰਮੀਤ ਸਿੰਘ ਉਰਫ਼ ਜਿੱਦੀ ਪੁੱਤਰ ਚੰਨਣ ਸਿੰਘ ਵਾਸੀ ਡੇਹਰੀਵਾਲ ਦਰੋਗਾ ਤੇ ਉਸ ਪਿੱਛੇ ਇਕ ਅਣਪਛਾਤਾ ਵਿਅਕਤੀ ਬੈਠਾ ਹੋਇਆ ਸੀ, ਜਿਨਾਂ ਨੇ ਉਸ ਨਾਲ ਝਗੜਾ ਕੀਤਾ ਅਤੇ ਉਨ੍ਹਾਂ ਦੇ ਮੋਟਰਸਾਈਕਲ ਰੇਹੜੀ ਨੂੰ ਸਾਈਡ ਮਾਰੀ ਅਤੇ ਬਾਅਦ ਵਿਚ ਉਸ ਉਪਰ ਕਿਰਚ ਨਾਲ ਹਮਲਾ ਕਰ ਦਿੱਤਾ | ਉਸ ਨੇ ਅੱਗੇ ਦੱਸਿਆ ਕਿ ਉਸ ਦੇ ਪਿਤਾ ਨਿੰਮਾ ਉਰਫ਼ ਬਿੱਲਾ ਦੀ ਹਾਲਤ ਗੰਭੀਰ ਸੀ ਅਤੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਲੈ ਕੇ ਗਏ, ਜਿਥੇ ਇਲਾਜ ਦੌਰਾਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੈ | ਥਾਣਾ ਸੇਖਵਾਂ ਦੇ ਐਸ.ਐਚ.ਓ. ਰਜਵੰਤ ਕੌਰ ਨੇ ਦੱਸਿਆ ਕਿ ਮਿ੍ਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਟਿੱਪਣੀਆਂ ਦੇ ਮਾਮਲੇ 'ਚ ਪੱਤਰਕਾਰਾਂ ਸਮੇਤ ਦੱਸ ਖ਼ਿਲਾਫ਼ ਕੇਸ ਦਰਜ... ਅਗਲੀ ਖ਼ਬਰ ਸੰਤ ਕਿਸ਼ਨ ਸਿੰਘ ਰਾੜਾ ਸਾਹਿਬ ਵਾਲਿਆਂ ਦੀ 36ਵੀਂ ਨਿੱਘੀ ਯਾਦ 'ਚ ਤਿੰਨ ਦਿਨਾਂ ਸਮਾਗਮ ਸਮਾਪਤ <br/>
Ad Position 24