28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਟਿੱਪਣੀਆਂ ਦੇ ਮਾਮਲੇ 'ਚ ਪੱਤਰਕਾਰਾਂ ਸਮੇਤ ਦੱਸ ਖ਼ਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 02-01-2026

ਲੁਧਿਆਣਾ, 1 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਸਾਈਬਰ ਸੈੱਲ ਦੀ ਪੁਲਿਸ ਨੇ ਮੁੱਖ ਮੰਤਰੀ ਦੇ ਵਿਦੇਸ਼ੀ ਦੌਰੇ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰਨ ਬਾਰੇ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰਨ ਦੇ ਦੋਸ਼ਾਂ ਤਹਿਤ ਆਰ.ਟੀ.ਆਈ. ਕਾਰਕੁਨ ਅਤੇ ਪੱਤਰਕਾਰਾਂ ਸਮੇਤ 10 ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਪੁਲਿਸ ਵਲੋਂ ਇਹ ਕਾਰਵਾਈ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਸਤਬੀਰ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸੰਬੰਧੀ ਪੁਲਿਸ ਵਲੋਂ ਆਈਵਲਡ ਟੀ.ਵੀ. ਦੇ ਪੱਤਰਕਾਰ ਮਿੰਟੂ ਗੁਰਸਰੀਆ, ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਲੋਕ ਆਵਾਜ਼ ਟੀ.ਵੀ. ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਬਠਿੰਡਾ ਤੋਂ ਇਕ ਪੰਜਾਬੀ ਅਖ਼ਬਾਰ ਲਈ ਕੰਮ ਕਰਦੇ ਪੱਤਰਕਾਰ ਮਨਦੀਪ ਮੱਕੜ, ਗਗਨ ਰਾਮਗੜ੍ਹੀਆ, ਹਰਮਨ ਫਾਰਮਰ, ਗੁਰਲਾਲ ਸਿੰਘ ਮਾਨ, ਸਨਮਾਨੂ ਧਾਲੀਵਾਲ, ਅਰਜੁਨ ਅਤੇ ਦੀਪ ਮੰਗਲੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ¢ ਪੁਲਿਸ ਪਾਸ ਲਿਖਵਾਈ ਰਿਪੋਰਟ 'ਚ ਇੰਸਪੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਵਲੋਂ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਦੀ ਹੈਲੀਕਾਪਟਰ ਸੰਬੰਧੀ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ | ਇਹ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਹੈਲੀਕਾਪਟਰ 'ਤੇ ਕੁੱਝ ਸ਼ੱਕੀ ਕਾਰਵਾਈਆਂ ਕਰਨ ਸੰਬੰਧੀ ਵੀ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈਆਂ ਗਈਆਂ ਸਨ, ਜਦਕਿ ਸਿਵਲ ਇਵੇਸ਼ੀਅਨ ਵਿਭਾਗ ਪੰਜਾਬ ਵਲੋਂ ਇਹ ਸਪਸ਼ਟ ਕੀਤਾ ਗਿਆ ਸੀ ਕਿ ਹੈਲੀਕਾਪਟਰ ਦੀ ਵਰਤੋਂ ਇਕ ਜ਼ਿੰਮੇਵਾਰ ਅਧਿਕਾਰੀ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਸਟਾਂ ਕਾਰਨ ਆਮ ਜਨਤਾ ਵਿਚ ਕਈ ਸ਼ੱਕ ਪੈਦਾ ਹੋ ਗਏ ਸਨ | ਇਹ ਜਾਣਕਾਰੀ ਸੁਰੱਖਿਆ ਲਈ ਵੀ ਖ਼ਤਰਾ ਬਣ ਗਈ ਸੀ | ਪੁਲਿਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਪੁਲਿਸ ਇੰਸਪੈਕਟਰ ਵਲੋਂ ਲਗਾਏ ਗਏ ਤੱਥ ਸਹੀ ਪਾਏ ਗਏ ਸਨ, ਜਿਸ ਕਾਰਨ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ¢ ਹਾਲ ਦੀ ਘੜੀ ਇਸ ਮਾਮਲੇ 'ਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ ਅਤੇ ਕੋਈ ਵੀ ਅਧਿਕਾਰੀ ਇਸ ਸੰਬੰਧੀ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸਾਈਬਰ ਠੱਗਾਂ ਦੇ ਖਾਤਿਆਂ 'ਚੋਂ ਸਾਬਕਾ ਆਈ.ਜੀ. ਚਹਿਲ ਦੇ ਮਿਲੇ 3.50 ਕਰੋੜ ਰੁਪੲ <br/> ਅਗਲੀ ਖ਼ਬਰ ਮਾਮੂਲੀ ਤਕਰਾਰ ਉਪਰੰਤ ਵਿਅਕਤੀ ਨੂੰ ਕਿਰਚ ਮਾਰ ਕੇ ਮੌਤ ਦੇ ਘਾਟ ਉਤਾਰਿਆ <br/>
Ad Position 24