28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਾਈਬਰ ਠੱਗਾਂ ਦੇ ਖਾਤਿਆਂ 'ਚੋਂ ਸਾਬਕਾ ਆਈ.ਜੀ. ਚਹਿਲ ਦੇ ਮਿਲੇ 3.50 ਕਰੋੜ ਰੁਪੲ <br/>

Ad Position 21
No active advertisement
ਅਜੀਤ ਡੈਸਕ 02-01-2026

ੇਤੀਜਾ ਮੁਲਜ਼ਮ ਮੁੰਬਈ ਤੋਂ ਲਿਆਂਦਾ ਜਾ ਰਿਹਾ ਪਟਿਆਲਾ
ਪਟਿਆਲਾ, 1 ਜਨਵਰੀ (ਮਨਦੀਪ ਸਿੰਘ ਖਰੌੜ)-ਸਾਬਕਾ ਆਈ.ਜੀ. ਅਮਰ ਸਿੰਘ ਚਹਿਲ ਨਾਲ ਹੋਈ ਆਨਲਾਈਨ ਠੱਗੀ ਦੇ ਮਾਮਲੇ 'ਚ ਪਟਿਆਲਾ ਪੁਲਿਸ ਵਲੋਂ ਬੈਂਕ ਖਾਤਿਆਂ 'ਚ 3.50 ਕਰੋੜ ਦੀ ਰਕਮ ਜਾਮ (ਫਰੀਜ਼) ਕਰਵਾਈ ਗਈ ਹੈ | ਇਸ ਮਾਮਲੇ ਨਾਲ ਜੁੜੇ ਤੀਜੇ ਵਿਅਕਤੀ ਨੂੰ ਮੁੰਬਈ ਤੋਂ ਗਿ੍ਫ਼ਤਾਰ ਕਰਕੇ ਪਟਿਆਲਾ ਪੁਲਿਸ ਦੀਆਂ ਟੀਮਾਂ ਲੈ ਕੇ ਆ ਰਹੀਆਂ ਹਨ | ਇਸ ਤੋਂ ਪਹਿਲਾਂ 2 ਮੁਲਜ਼ਮ ਮਹਾਰਾਸ਼ਟਰ ਤੋਂ ਗਿ੍ਫ਼ਤਾਰ ਕੀਤੇ ਗਏ ਸੀ | ਇਸ ਸੰਬੰਧੀ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦਸਿਆ ਕਿ ਇਸ ਮਾਮਲੇ 'ਚ ਪਟਿਆਲਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਵੱਡੇ ਪੱਧਰ 'ਤੇ ਕਾਰਵਾਈ ਕਰਦਿਆਂ ਸਾਈਬਰ ਠੱਗਾਂ ਦੇ ਗਰੋਹ ਨੂੰ ਕਾਬੂ ਕੀਤਾ ਹੈ ਤੇ ਉਨ੍ਹਾਂ ਦੀ ਪੁੱਛ ਪੜਤਾਲ ਤੋਂ ਬਾਅਦ ਹੀ ਇਸ ਮਾਮਲੇ ਦੇ ਹੋਰ ਤੱਥ ਸਾਹਮਣੇ ਆਉਣਗੇ | ਬੈਂਕਾਂ 'ਚ ਕਰਵਾਈ ਗਈ ਫਰੀਜ਼ ਰਕਮ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਸਾਬਕਾ ਆਈ.ਜੀ. ਚਹਿਲ ਨੂੰ ਵਾਪਸ ਮਿਲ ਜਾਵੇਗੀ | ਇਸ ਮਾਮਲੇ 'ਚ ਬਰਾਮਦ ਹੋਈ 600 ਦੇ ਕਰੀਬ ਮੋਬਾਈਲ ਸਿੰਮਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਜਦੋਂਕਿ ਇਸ ਕੇਸ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕਾਰਵਾਈ ਵੀ ਚਲ ਰਹੀ ਹੈ | ਸਵਾਲ ਦਾ ਜਵਾਬ ਦਿੰਦਿਆਂ ਉਕਤ ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ 'ਚ ਅਧਿਕਾਰਕ ਤੌਰ 'ਤੇ ਸਾਬਕਾ ਆਈ.ਜੀ. ਅਮਰ ਸਿੰਘ ਚਹਿਲ ਦੀ ਸ਼ਿਕਾਇਤ ਆਈ ਹੋਈ ਹੈ | ਹੋਰ ਕੇਸਾਂ ਦੀਆਂ ਪਰਤਾਂ ਮੁਲਜ਼ਮਾਂ ਦੀ ਪੁੱਛ ਪੜਤਾਲ ਤੋਂ ਬਾਅਦ ਹੀ ਖੁੱਲ੍ਹਣਗੀਆਂ ਕਿ ਉਨ੍ਹਾਂ ਹੁਣ ਤੱਕ ਕਿੰਨੇ ਵਿਅਕਤੀਆਂ ਨਾਲ ਕਿਹੜੇ-ਕਿਹੜੇ ਆਨਲਾਈਨ ਪਲੇਟਫ਼ਾਰਮਾਂ ਰਾਹੀਂ ਠੱਗੀ ਮਾਰੀ ਹੈ |
ਚਹਿਲ ਤੋਂ ਬਿਨਾਂ ਪੁਲਿਸ ਨੂੰ ਨਹੀਂ ਮਿਲੀ ਕਿਸੇ ਹੋਰ ਦੀ ਸ਼ਿਕਾਇਤ
ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ 'ਅਜੀਤ' ਨੂੰ ਦਸਿਆ ਕਿ ਇਸ ਮਾਮਲੇ 'ਚ ਪੁਲਿਸ ਨੂੰ ਅਧਿਕਾਰਕ ਤੌਰ 'ਤੇ ਸਾਬਕਾ ਆਈ.ਜੀ. ਚਹਿਲ ਦੀ ਹੀ ਸ਼ਿਕਾਇਤ ਮਿਲੀ ਹੈ | ਜੇਕਰ ਕਿਸੇ ਹੋਰ ਵਿਅਕਤੀ ਦੀ ਇਸ ਮਾਮਲੇ 'ਚ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਅਸੀਂ ਪੰਜਾਬ ਤੇ ਪੰਥ ਦੇ ਮਸਲਿਆਂ ਨੂੰ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਜਾਵਾਂਗੇ-ਗਿਆਨੀ ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਮੁੱਖ ਮੰਤਰੀ ਦੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਟਿੱਪਣੀਆਂ ਦੇ ਮਾਮਲੇ 'ਚ ਪੱਤਰਕਾਰਾਂ ਸਮੇਤ ਦੱਸ ਖ਼ਿਲਾਫ਼ ਕੇਸ ਦਰਜ...
Ad Position 24