28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਅਸੀਂ ਪੰਜਾਬ ਤੇ ਪੰਥ ਦੇ ਮਸਲਿਆਂ ਨੂੰ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਜਾਵਾਂਗੇ-ਗਿਆਨੀ ਹਰਪ੍ਰੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 02-01-2026

ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸੀਨੀਅਰ ਲੀਡਰਸ਼ਿਪ ਵਲੋਂ ਅਹਿਮ ਮੀਟਿੰਗ
ਚੰਡੀਗੜ੍ਹ, 1 ਜਨਵਰੀ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸੀਨੀਅਰ ਲੀਡਰਸ਼ਿਪ ਦੀ ਇਕ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਚਲੇ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ ਹੋਈ | ਕਰੀਬ ਸਾਢੇ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪਾਰਟੀ ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਲੈ ਕੇ ਪਿੰਡਾਂ ਦੀਆਂ ਸੱਥਾਂ ਤੱਕ ਜਾਵੇਗੀ ਤੇ ਇਕ ਵੱਡਾ ਸੰਘਰਸ਼ ਵਿੱਢੇਗੀ | ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ 'ਚ ਕੀਤੇ ਬਦਲਾਅ ਨੂੰ 'ਮਜ਼ਦੂਰ ਮਾਰੂ' ਦੱਸਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਗਰੀਬ ਮਜ਼ਦੂਰਾਂ 'ਤੇ ਵੱਡੀ ਗਾਜ ਡਿੱਗੇਗੀ | ਉਨ੍ਹਾਂ ਕਿਹਾ ਕਿ ਕੇਂਦਰ ਨੇ ਮਜ਼ਦੂਰਾਂ ਦੇ ਚੁੱਲਿ੍ਹਆਂ 'ਤੇ ਪਾਣੀ ਪਾਉਣ ਦਾ ਕੰਮ ਕੀਤਾ ਹੈ ਅਤੇ ਚਾਹੇ 'ਬਿਜਲੀ ਸੋਧ ਬਿੱਲ' ਹੋਵੇ ਜਾਂ 'ਲੈਂਡ ਪੂਲਿੰਗ ਐਕਟ' ਕੇਂਦਰ ਲਗਾਤਾਰ ਪੰਜਾਬ ਦਾ ਨੁਕਸਾਨ ਕਰਨ ਲਈ ਸਾਜਿਸ਼ਾਂ ਕਰ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਚੁੱਪ ਬੈਠੀ ਹੈ | ਸਤਿੰਦਰ ਸਿੰਘ ਕੋਹਲੀ ਦੀ ਗਿ੍ਫ਼ਤਾਰੀ 'ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਖ਼ੁਦ ਇਸ ਜਾਂਚ ਨਾਲ ਜੁੜੇ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸ਼ੋ੍ਰਮਣੀ ਕਮੇਟੀ ਕੋਹਲੀ ਨੂੰ ਬਚਾਉਣਾ ਚਾਹੁੰਦੀ ਸੀ, ਇਸੇ ਲਈ ਪਹਿਲਾਂ ਜਾਂਚ ਤੋਂ 'ਯੂ-ਟਰਨ' ਲਿਆ ਗਿਆ | ਉਨ੍ਹਾਂ ਕਿਹਾ ਕਿ ਕੋਹਲੀ ਦੀ ਜ਼ਿੰਮੇਵਾਰੀ ਸਰੂਪਾਂ ਦੀ ਜਾਂਚ ਕਰਨ ਦੀ ਸੀ, ਜਿਸ ਵਿਚ ਉਹ ਨਾਕਾਮ ਰਿਹਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਮਾਮਲਿਆਂ ਵਿਚ ਸਰਕਾਰੀ ਦਖਲਅੰਦਾਜ਼ੀ ਦਾ ਮੌਕਾ ਨਹੀਂ ਦੇਣਾ ਚਾਹੀਦਾ ਸੀ ਪਰ ਇਹ ਸਿਲਸਿਲਾ ਵੀ ਬਾਦਲ ਸਰਕਾਰ ਵੇਲੇ ਤੋਂ ਹੀ ਸ਼ੁਰੂ ਹੋਇਆ ਸੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਹੋ ਰਹੀਆਂ ਬੇਨਿਯਮੀਆਂ ਨੂੰ ਰੋਕਣ ਲਈ ਤੁਰੰਤ ਜਰਨਲ ਚੋਣਾਂ ਕਰਵਾਈਆਂ ਜਾਣ | ਪੰਥਕ ਏਕਤਾ ਦੇ ਸਵਾਲ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਣ ਤਾਂ ਮੈਂ ਵੀ ਆਪਣਾ ਅਹੁਦਾ ਛੱਡਣ ਨੂੰ ਤਿਆਰ ਹਾਂ ਅਤੇ ਦੋਵੇਂ ਅਕਾਲੀ ਦਲ ਇਕੱਠੇ ਹੋ ਜਾਣਗੇ | ਉਨ੍ਹਾਂ ਦੱਸਿਆ ਕਿ ਪਾਰਟੀ ਦੀ ਰਜਿਸਟ੍ਰੇਸ਼ਨ ਦੀ ਕਾਗਜ਼ੀ ਕਾਰਵਾਈ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਅਗਲੇ ਦਿਨਾਂ ਵਿਚ ਪਾਰਟੀ ਰਜਿਸਟਰਡ ਹੋ ਸਕਦੀ ਹੈ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਹ ਕਿਸੇ ਧੜੇਬਾਜ਼ੀ ਵਿਚ ਨਹੀਂ ਹਨ, ਸਗੋਂ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਪਹਿਰਾ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਭਲੇ ਲਈ ਇਕੱਠੇ ਹੋਏ ਹਾਂ ਸਾਨੂੰ ਅਹੁਦਿਆਂ ਦਾ ਕੋਈ ਲਾਲਚ ਨਹੀਂ ਅਤੇ ਜੇਕਰ ਸਾਰੇ ਆਗੂ ਅਹੁਦੇ ਤਿਆਗ ਦੇਣ ਤਾਂ ਅੱਜ ਵੀ ਏਕਤਾ ਹੋ ਸਕਦੀ ਹੈ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬੀ ਜਗੀਰ ਕੌਰ, ਗੋਬਿੰਦ ਸਿੰਘ ਲੌਂਗੋਵਾਲ, ਪਰਮਿੰਦਰ ਸਿੰਘ ਢੀਂਡਸਾ, ਇਕਬਾਲ ਸਿੰਘ ਝੂੰਦਾਂ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਸਰਵਣ ਸਿੰਘ ਫਿਲੌਰ, ਗਗਨਜੀਤ ਸਿੰਘ ਬਰਨਾਲਾ, ਬਰਜਿੰਦਰ ਸਿੰਘ ਮੱਖਣ ਬਰਾੜ, ਸੰਤਾ ਸਿੰਘ ਉਮੈਦਪੁਰੀ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਰਾਣਾ ਰਣਜੀਤ ਸਿੰਘ ਛੱਜਲਵੱਡੀ, ਪ੍ਰਕਾਸ਼ ਚੰਦ ਗਰਗ, ਅਜੈਪਾਲ ਸਿੰਘ ਬਰਾੜ, ਜਸਟਿਸ ਨਿਰਮਲ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਪਰਮਜੀਤ ਕੌਰ ਲਾਂਡਰਾਂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਾਜਬੀਰ ਰਾਜਾਸਾਂਸੀ, ਜਸਬੀਰ ਸਿੰਘ ਘੁੰਮਣ, ਕਰਨੈਲ ਸਿੰਘ ਪੀਰਮੁਹੰਮਦ, ਭੁਪਿੰਦਰ ਸਿੰਘ ਸੇਖੁਪੁਰ, ਅਮਰੀਕ ਸਿੰਘ ਸ਼ਾਹਪੁਰ, ਗੁਰਵਿੰਦਰ ਸਿੰਘ ਸ਼ਾਮਪੁਰ, ਅਵਤਾਰ ਸਿੰਘ ਕਲੇਰ, ਸੁਖਵੰਤ ਸਿੰਘ ਸਰਾਓ, ਗੁਰਬਚਨ ਸਿੰਘ ਬੱਚੀ, ਤੇਜਾ ਸਿੰਘ ਕਮਾਲਪੁਰ, ਰਾਮਪਾਲ ਸਿੰਘ ਬਹਿਣੀਵਾਲ, ਅਮਰਿੰਦਰ ਸਿੰਘ ਲਿਬੜਾ, ਰਣਧੀਰ ਸਿੰਘ ਰੱਖੜਾ, ਅਮਰਿੰਦਰ ਸਿੰਘ ਬੰਨੀ ਬਰਾੜ, ਜਸਵੰਤ ਸਿੰਘ, ਸਤਵਿੰਦਰ ਸਿੰਘ ਟੌਹੜਾ, ਹਰਿੰਦਰਪਾਲ ਸਿੰਘ ਟੌਹੜਾ, ਹਰੀ ਸਿੰਘ ਪ੍ਰੀਤ ਕੰਬਾਈਨ, ਜਸਪਾਲ ਸਿੰਘ ਕਲਿਆਣ, ਕਪੂਰ ਚੰਦ ਬਾਂਸਲ, ਮੋਹਨ ਲਾਲ, ਜਗਜੀਤ ਸਿੰਘ ਕੋਹਲੀ, ਤਜਿੰਦਰ ਸਿੰਘ ਪੰਨੂ, ਸੁਖਵਿੰਦਰ ਸਿੰਘ ਔਲਖ, ਦਰਸ਼ਨ ਸਿੰਘ ਸ਼ਿਵਾਲਿਕ, ਮਾਨਇੰਦਰ ਸਿੰਘ ਧੁੰਨਾ, ਭਜਨ ਸਿੰਘ ਸ਼ੇਰਗਿੱਲ, ਗੁਰਜੀਤ ਸਿੰਘ ਤਲਵੰਡੀ, ਹਰਬੰਸ ਸਿੰਘ ਕੰਧੋਲਾ, ਪ੍ਰਸ਼ੋਤਮ ਸਿੰਘ, ਸੁਰਜੀਤ ਸਿੰਘ ਬੋਪਾਰਾਏ, ਭੁਪਿੰਦਰ ਸਿੰਘ, ਨਿਰਮੈਲ ਸਿੰਘ ਜੌਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ 'ਤੇ ਉਮੜਿਆ ਆਸਥਾ ਦਾ ਸੈਲਾਬ <br/> ਅਗਲੀ ਖ਼ਬਰ ਸਾਈਬਰ ਠੱਗਾਂ ਦੇ ਖਾਤਿਆਂ 'ਚੋਂ ਸਾਬਕਾ ਆਈ.ਜੀ. ਚਹਿਲ ਦੇ ਮਿਲੇ 3.50 ਕਰੋੜ ਰੁਪੲ <br/>
Ad Position 24