22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੰਜਾਬ 'ਚ ਸਾਰੀਆਂ ਸਿਆਸੀ ਪਾਰਟੀਆਂ ਲਈ ਵਰ੍ਹਾ 2026 ਹੋਵੇਗਾ ਚੁਣੌਤੀਪੂਰਨ <br/>

Ad Position 21
No active advertisement
ਅਜੀਤ ਡੈਸਕ 03-01-2026

ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਕੱਸਣੀ ਪਵੇਗੀ ਕਮਰ
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 2 ਜਨਵਰੀ-ਅਗਲੇ ਵਰੇ੍ਹ 2027 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ | ਇਸ ਲਈ ਵਰ੍ਹਾ 2026 ਪੰਜਾਬ ਵਿਚਲੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਬੜਾ ਚੁਨੌਤੀਪੂਰਨ ਰਹਿਣ ਵਾਲਾ ਹੈ | ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਵਿਰੋਧੀ ਧਿਰ ਵਿਚ ਬੈਠੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਇਸ ਵਰ੍ਹੇ ਤੋਂ ਹੀ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਉਣੀ ਸ਼ੁਰੂ ਕਰਨੀ ਪਵੇਗੀ | ਆਮ ਆਦਮੀ ਪਾਰਟੀ ਜਿਥੇ ਆਪਣੇ ਕੀਤੇ ਵਿਕਾਸ ਕਾਰਜਾਂ ਅਤੇ ਲੋਕਾਂ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਦਮ 'ਤੇ ਚੋਣ ਮੈਦਾਨ 'ਚ ਉਤਰੇਗੀ, ਉਥੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਇਸ ਪਾਰਟੀ ਨੂੰ ਵੀ ਲੋਕਾਂ ਦਾ ਭਰੋਸਾ ਮੁੜ ਹਾਸਿਲ ਕਰਨ ਲਈ ਵੱਡੀਆਂ ਯੋਜਨਾਵਾਂ ਤੇ ਰਣਨੀਤੀ ਬਣਾਉਣੀ ਬੇਹੱਦ ਜ਼ਰੂਰੀ ਹੋ ਜਾਵੇਗੀ | ਦੂਜੇ ਪਾਸੇ, ਮੁੱਖ ਵਿਰੋਧੀ ਧਿਰ ਵਜੋਂ ਪੰਜਾਬ 'ਚ ਸਿਆਸੀ ਜ਼ਮੀਨ ਹਾਸਲ ਕਰਨ ਦੀ ਲੜਾਈ ਕਰ ਰਹੀ ਕਾਂਗਰਸ ਲਈ ਵਿਧਾਨ ਸਭਾ ਚੋਣਾਂ 2027 ਹੋਰ ਵੀ ਚੁਣੌਤੀਪੂਰਨ ਹੋਣਗੀਆਂ, ਕਿਉਂਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਤੋਂ ਸੱਤਾ ਵਾਪਸੀ ਦੇ ਜ਼ਰੀਏ ਕੇਂਦਰ ਵਿਚ ਸਰਕਾਰ ਬਣਾਉਣ ਦਾ ਸੁਫ਼ਨਾ ਦੇਖ ਰਹੀ ਹੈ ਪਰ ਪੰਜਾਬ ਵਿਚ ਕਾਂਗਰਸ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਧੜੇ੍ਹਬੰਦੀ ਨੂੰ ਖ਼ਤਮ ਕਰਕੇ ਸਾਰੇ ਆਗੂਆਂ ਨੂੰ ਇਕ ਪਲੇਟਫ਼ਾਰਮ 'ਤੇ ਇਕੱਤਰ ਕਰਦਿਆਂ ਵਿਧਾਨ ਸਭਾ ਚੋਣਾਂ ਲੜਨੀਆਂ ਹੋਣਗੀਆਂ | ਜਦਕਿ ਫ਼ਿਲਹਾਲ ਸਾਰੀ ਸੀਨੀਅਰ ਲੀਡਰਸ਼ਿਪ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਥਾਂ ਆਪੋ-ਆਪਣੇ ਹਲਕਿਆਂ 'ਚ ਕੰਮ ਕਰਦਿਆਂ ਖ਼ੁਦ ਨੂੰ ਮਜ਼ਬੂਤ ਕਰਨ 'ਤੇ ਲੱਗੇ ਦਿਖਾਈ ਦੇ ਰਹੇ ਹਨ ਅਤੇ ਇਸੇ 'ਤੇ ਚੱਲਦੇ ਪਿਛਲੇ ਦਿਨੀਂ ਦਿੱਲੀ 'ਚ ਹੋਈ ਇਹ ਮੀਟਿੰਗ ਦੌਰਾਨ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੇ ਪੰਜਾਬ ਦੇ ਸੀਨੀਅਰ ਲੀਡਰਸ਼ਿਪ ਨੂੰ ਹਦਾਇਤ ਦਿੱਤੀ ਸੀ ਕਿ ਆਪਣੇ-ਆਪ ਨੂੰ ਮਜ਼ਬੂਤ ਕਰਨ ਦੀ ਥਾਂ ਸਾਰੀ ਲੀਡਰਸ਼ਿਪ ਰਲ ਕੇ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ੋਰ ਲਾਵੇ | ਪੰਜਾਬ ਵਿਚ ਭਾਜਪਾ ਵੱਡੇ ਯਤਨਾਂ ਦੇ ਬਾਵਜੂਦ ਵੀ ਕੋਈ ਕਿ੍ਸ਼ਮਾ ਕਰ ਦਿਖਾਉਣ ਅਤੇ ਆਪਣਾ ਆਧਾਰ ਬਹੁਤ ਜ਼ਿਆਦਾ ਮਜ਼ਬੂਤ ਕਰਨ ਵਿਚ ਫ਼ਿਲਹਾਲ ਸਫਲ ਦਿਖਾਈ ਦੇ ਰਹੀ ਹੈ ਪਰ ਕੇਂਦਰ ਵਿਚ ਸੱਤਾ 'ਚ ਹੋਣ ਦੇ ਚੱਲਦੇ ਕੇਂਦਰੀ ਲੀਡਰਸ਼ਿਪ ਆਉਂਦੀਆਂ ਵਿਧਾਨ ਸਭਾ ਚੋਣਾਂ 2027 ਵਿਚ ਹਰ ਹਾਲ 'ਚ ਪੰਜਾਬ 'ਚ ਸਿਆਸੀ ਸੱਤਾ ਹਾਸਲ ਕਰਨ ਦੀ ਰਣਨੀਤੀ ਬਣਾਉਣ 'ਤੇ ਲੱਗੀ ਹੋਈ ਹੈ ਪਰ ਫ਼ਿਲਹਾਲ ਕਿਸਾਨਾਂ ਨੂੰ ਲੈ ਕੇ, ਬੀ.ਬੀ.ਐਮ.ਬੀ. ਸੰਬੰਧੀ ਅਤੇ ਪੰਜਾਬ ਯੂਨੀਵਰਸਿਟੀ ਸਮੇਤ ਹੋਰ ਕਈ ਪੰਜਾਬ ਵਿਰੋਧੀ ਫ਼ੈਸਲਿਆਂ ਕਾਰਨ ਭਾਜਪਾ ਦੇ ਪੰਜਾਬ ਵਿਚ ਪੈਰ ਲੱਗਦੇ ਦਿਖਾਈ ਨਹੀਂ ਦੇ ਰਹੇ ਅਤੇ ਇਸ ਨੂੰ ਲੈ ਕੇ ਭਾਜਪਾ ਨੂੰ ਵੀ ਪੰਜਾਬ ਦੇ ਹਿੱਤਾਂ ਅਤੇ ਲੋਕਾਂ ਨੂੰ ਦੇਖਦਿਆਂ ਭਾਜਪਾ ਨੂੰ ਆਪਣੀ ਰਣਨੀਤੀ ਬਣਾਉਣੀ ਪਵੇਗੀ | ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਕਈ ਵਾਰ ਇਸ ਸੰਬੰਧੀ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਪੰਜਾਬ ਦੇ ਮੁੱਦਿਆਂ ਅਤੇ ਹਿੱਤਾਂ ਦੀ ਗੱਲ ਰੱਖ ਚੁੱਕੇ ਹਨ ਪਰ ਫ਼ਿਲਹਾਲ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਦਾ ਪੰਜਾਬ ਦੇ ਹਿੱਤ ਵਿਚ ਅਜੇ ਤੱਕ ਕੋਈ ਵੱਡਾ ਫ਼ੈਸਲਾ ਸਾਹਮਣੇ ਨਹੀਂ ਆਇਆ, ਜਿਸ ਨੂੰ ਲੈ ਕੇ ਪੰਜਾਬ ਭਾਜਪਾ ਲੀਡਰਸ਼ਿਪ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਮਾਯੂਸ ਦਿਖਾਈ ਦੇ ਰਹੀ ਹੈ ਪਰ ਉਸ ਨੂੰ ਆਸ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਲੋਂ ਪੰਜਾਬ ਪੱਖੀ ਕਈ ਵੱਡੇ ਫ਼ੈਸਲੇ ਲਏ ਜਾਣਗੇ | ਇਸ ਨਾਲ ਲੋਕਾਂ ਵਿਚ ਜਾਣਾ ਉਨ੍ਹਾਂ ਲਈ ਆਸਾਨ ਹੋ ਜਾਵੇਗਾ | ਇਸੇ ਤਰ੍ਹਾਂ ਪਾਰਟੀ ਦੇ ਅੰਦਰ ਤੇ ਬਾਹਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪੁਖ਼ਤਾ ਰਣਨੀਤੀ ਬਣਾ ਕੇ ਅੱਗੇ ਵਧਣਾ ਪਵੇਗਾ, ਕਿਉਂਕਿ ਜਿਥੇ ਇਸ ਪਾਰਟੀ ਦੇ ਵੱਖਰੇ ਬਾਗ਼ੀ ਧੜੇ੍ਹ ਵਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਾਰ-ਵਾਰ ਘੇਰਿਆ ਜਾ ਰਿਹਾ ਹੈ | ਉਥੇ ਸੱਤਾ ਵਿਚ ਬੈਠੀ ਆਮ ਆਦਮੀ ਪਾਰਟੀ ਵਲੋਂ ਵੀ ਅਕਾਲੀ ਦਲ 'ਤੇ ਵਾਰ-ਵਾਰ ਬੇਅਦਬੀਆ ਅਤੇ ਨਸ਼ਿਆਂ ਸੰਬੰਧੀ ਕਈ ਤਰ੍ਹਾਂ ਦੇ ਦੋਸ਼ ਮੁੜ ਤੇਜ਼ੀ ਨਾਲ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ | ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਦੋਸ਼ਾਂ ਤੋਂ ਬਾਹਰ ਨਿਕਲਣਾ ਅਤੇ ਬਾਗ਼ੀ ਧੜੇ੍ਹ ਨੂੰ ਮੁੜ ਰਾਜ਼ੀ ਕਰਕੇ ਪਾਰਟੀ ਨੂੰ ਸੂਬੇ 'ਚ ਮਜ਼ਬੂਤ ਕਰਕੇ ਚੋਣਾਂ ਲੜਨਾ ਵੱਡੀ ਚੁਣੌਤੀ ਹੋਵੇਗੀ | ਹਾਲਾਂਕਿ, ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵੀ ਲਗਾਤਾਰ ਚੱਲਦੀਆਂ ਆ ਰਹੀਆਂ ਹਨ ਪਰ ਗੱਠਜੋੜ ਨੂੰ ਪਾਸੇ ਕਰਕੇ ਫ਼ਿਲਹਾਲ ਇਸ ਸਾਲ ਵਿਚ ਦੋਵਾਂ ਪਾਰਟੀਆਂ ਨੂੰ ਆਪਣਾ ਧਿਆਨ ਲੋਕਾਂ ਵਿਚ ਆਪਣਾ ਆਧਾਰ ਮਜ਼ਬੂਤ ਕਰਨਾ ਵੱਡੀ ਚੁਣੌਤੀ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ 35.27 ਲੱਖ ਲਾਭਪਾਤਰੀਆਂ ਦੀ ਪੈਨਸ਼ਨ ਰੋਕੀ-ਬਾਜਵਾ ਅਗਲੀ ਖ਼ਬਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜਲਦ ਮਿਲਣਗੇ 2 ਨਵੇਂ ਜੱਜ <br/>
Ad Position 24