22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

'ਆਪ' ਸਰਕਾਰ ਨੇ 35.27 ਲੱਖ ਲਾਭਪਾਤਰੀਆਂ ਦੀ ਪੈਨਸ਼ਨ ਰੋਕੀ-ਬਾਜਵਾ

Ad Position 21
No active advertisement
ਅਜੀਤ ਡੈਸਕ 03-01-2026
ਚੰਡੀਗੜ੍ਹ, 2 ਜਨਵਰੀ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਦੀਆਂ ਗਲਤ ਤਰਜੀਹਾਂ ਅਤੇ ਗੰਭੀਰ ਵਿੱਤੀ ਕੁਪ੍ਰਬੰਧਨ ਕਾਰਨ ਸੂਬੇ ਭਰ 'ਚ 35.27 ਲੱਖ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਤੋਂ ਵੰਜਿਤ ਕੀਤਾ ਗਿਆ ਹੈ¢ਬਾਜਵਾ ਨੇ ਕਿਹਾ ਕਿ ਲੱਖਾਂ ਬਜ਼ੁਰਗ ਨਾਗਰਿਕ, ਵਿਧਵਾਵਾਂ, ਅਪਾਹਜ ਵਿਅਕਤੀ ਅਤੇ ਹੋਰ ਕਮਜ਼ੋਰ ਵਰਗ ਮਹੀਨਿਆਂ ਤੋਂ ਆਪਣੀ ਹੱਕ ਦੀ ਪੈਨਸ਼ਨ ਲਈ ਉਡੀਕ ਕਰਨ 'ਤੇ ਮਜ਼ਬੂਰ ਹਨ, ਜੋ ਉਨ੍ਹਾਂ ਦੀ ਜੀਵਿਕਾ ਦਾ ਇਕਲੌਤਾ ਸਹਾਰਾ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਸ਼ਤਿਹਾਰਾਂ, ਪ੍ਰਚਾਰ ਮੁਹਿੰਮਾਂ ਅਤੇ ਆਪਣੀ ਛਵੀ ਬਣਾਉਣ 'ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ¢ਇਹ ਸਭ ਤੋਂ ਉਚੇ ਪੱਧਰ ਦੀ ਨੈਤਿਕ ਨਾਕਾਮੀ ਹੈ¢ ਗਰੀਬਾਂ ਦੀ ਨੁਮਾਇੰਦਗੀ ਦੇ ਦਾਅਵੇ ਨਾਲ ਸੱਤਾ 'ਚ ਆਈ ਸਰਕਾਰ ਨੇ ਪੰਜਾਬ ਦੇ ਸਭ ਤੋਂ ਹਾਸ਼ੀਏ 'ਤੇ ਰਹਿੰਦੇ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ¢ ਇਨ੍ਹਾਂ ਪੈਨਸ਼ਨਰਾਂ ਲਈ ਇਹ ਕੋਈ ਖੈਰਾਤ ਨਹੀਂ, ਇਹ ਉਨ੍ਹਾਂ ਦਾ ਹੱਕ ਹੈ¢ ਇਹ ਥੋੜ੍ਹੀ ਜਿਹੀ ਮਦਦ ਵੀ ਰੋਕ ਲੈਣਾ ਖੁੱਲ੍ਹੀ ਕਠੋਰਤਾ ਹੈ¢

Ad Position 22
No active advertisement
ਪਿਛਲੀ ਖ਼ਬਰ ਕਰਨਲ ਬਾਠ ਕੁੱਟਮਾਰ ਮਾਮਲਾ ਸੀ.ਬੀ.ਆਈ. ਅਦਾਲਤ 'ਚ ਦਾਇਰ ਦੋਸ਼ ਪੱਤਰ 'ਚ 4 ਇੰਸਪੈਕਟਰ ਤੇ ਇਕ ਹੈੱਡ ਕਾਂਸਟੇਬਲ ਨਾਮਜ਼ਦ... ਅਗਲੀ ਖ਼ਬਰ ਪੰਜਾਬ 'ਚ ਸਾਰੀਆਂ ਸਿਆਸੀ ਪਾਰਟੀਆਂ ਲਈ ਵਰ੍ਹਾ 2026 ਹੋਵੇਗਾ ਚੁਣੌਤੀਪੂਰਨ <br/>
Ad Position 24