29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਦੋਸ਼ ਲਗਾਉਣ ਤੋਂ ਪਹਿਲਾਂ ਆਤਮ-ਨਿਰੀਖਣ ਕਰੋ-ਚਵਾਨ

Ad Position 21
No active advertisement
ਅਜੀਤ ਡੈਸਕ 04-01-2026

ਭਿ੍ਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਅਜੀਤ ਪਵਾਰ 'ਤੇ ਕੀਤਾ ਹਮਲਾ
ਪੁਣੇ, 3 ਜਨਵਰੀ (ਪੀ.ਟੀ.ਆਈ.)-ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਰਵਿੰਦਰ ਚਵਾਨ ਨੇ ਸਨਿੱਚਰਵਾਰ ਨੂੰ ਕਿਹਾ ਕਿ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ 'ਆਤਮ-ਨਿਰੀਖਣ' ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਉਨ੍ਹਾਂ ਨੇ ਪਿੰਪਰੀ ਚਿੰਚਵਾੜ ਨਗਰ ਨਿਗਮ 'ਚ ਭਿ੍ਸ਼ਟਾਚਾਰ ਅਤੇ ਕਰਜ਼ੇ ਦੇ ਦੋਸ਼ ਲਗਾਏ ਸਨ | ਜਿਥੇੇ ਭਾਜਪਾ ਦਾ ਸ਼ਾਸਨ ਸੀ | ਚਵਾਨ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੋਸ਼ ਲਗਾਉਣਾ ਸ਼ੁਰੂ ਕਰ ਦੇਵੇਗੀ ਤਾਂ ਇਹ ਉਨ੍ਹਾਂ (ਪਵਾਰ) ਲਈ ਗੰਭੀਰ ਮੁਸ਼ਕਲਾਂ ਪੈਦਾ ਹੋ ਜਾਣਗੀਆਂ | ਉਨ੍ਹਾਂ ਨੇ ਐਨ.ਸੀ.ਪੀ. ਮੁਖੀ ਨੂੰ ਦੋਸ਼ ਲਗਾਉਣ ਤੋਂ ਪਹਿਲਾਂ 'ਆਤਮ-ਨਿਰੀਖਣ' ਕਰਨ ਦੀ ਸਲਾਹ ਦਿੱਤੀ ਹੈ | ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ., ਸੱਤਾਧਾਰੀ ਮਹਾਂਯੁਤੀ ਸਰਕਾਰ 'ਚ ਭਾਜਪਾ ਦੀ ਸਹਿਯੋਗੀ ਹੈ | ਚਵਾਨ ਪਵਾਰ ਦੇ ਉਨ੍ਹਾਂ ਦੋਸ਼ਾਂ ਦਾ ਜਵਾਬ ਦੇ ਰਹੇ ਸਨ ਕਿ ਨਗਰ ਨਿਗਮ ਪਿਛਲੇ 9 ਸਾਲਾਂ ਤੋਂ ਭਿ੍ਸ਼ਟਾਚਾਰ ਤੋਂ ਗ੍ਰਸਤ ਹੈ ਅਤੇ ਇਸੇ ਦੌਰਾਨ ਕਰਜ਼ 'ਚ ਡੁੱਬ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਰਤੀ ਸਮੇਂ ਫਿੱਟ ਹੋਣ ਤੇ ਸੇਵਾ ਦੌਰਾਨ ਬਿਮਾਰੀ ਲਈ ਫ਼ੌਜੀ ਸੇਵਾ ਜ਼ਿੰਮੇਵਾਰ-ਹਾਈ ਕੋਰਟ <br/> ਅਗਲੀ ਖ਼ਬਰ ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
Ad Position 24