29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਭਾਜਪਾ ਵਲੋਂ 'ਜੀ ਰਾਮ ਜੀ' ਸੰਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ 7 ਤੋਂ-ਸੁਨੀਲ ਜਾਖੜ

Ad Position 21
No active advertisement
ਅਜੀਤ ਡੈਸਕ 04-01-2026

ਚੰਡੀਗੜ੍ਹ, 3 ਜਨਵਰੀ (ਅਜੀਤ ਬਿਊਰੋ)-ਕੇਂਦਰ ਸਰਕਾਰ ਵਲੋਂ ਗ਼ਰੀਬਾਂ ਅਤੇ ਮਜ਼ਦੂਰ ਵਰਗ ਦੀ ਭਲਾਈ ਲਈ ਲਿਆਂਦੀ ਗਈ 'ਵਿਕਸਤ ਭਾਰਤ ਜੀ ਰਾਮ ਜੀ' ਯੋਜਨਾ ਨੂੰ ਲੈ ਕੇ ਆਮ ਲੋਕਾਂ 'ਚ ਫੈਲਾਏ ਜਾ ਰਹੇ ਭਰਮਾਂ ਨੂੰ ਦੂਰ ਕਰਨ ਅਤੇ ਸੱਚਾਈ ਲੋਕਾਂ ਤੱਕ ਪਹੁੰਚਾਉਣ ਲਈ ਭਾਰਤੀ ਜਨਤਾ ਪਾਰਟੀ 7 ਜਨਵਰੀ, 2026 ਤੋਂ ਸੂਬਾ ਪੱਧਰੀ 'ਜਨ ਜਾਗਰੂਕਤਾ ਅਭਿਆਨ' ਸ਼ੁਰੂ ਕਰਨ ਜਾ ਰਹੀ ਹੈ | ਇਸ ਮੁਹਿੰਮ ਦੀ ਸ਼ੁਰੂਆਤ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਕੀਤੀ ਜਾਵੇਗੀ | ਇਹ ਜਾਣਕਾਰੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਮਕਸਦ ਮਜ਼ਦੂਰਾਂ ਨੂੰ ਪੱਕਾ ਰੁਜ਼ਗਾਰ, ਆਰਥਿਕ ਸੁਰੱਖਿਆ ਅਤੇ ਇਮਾਨਦਾਰ ਪ੍ਰਣਾਲੀ ਦੇਣਾ ਹੈ | ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਤਹਿਤ ਮਜ਼ਦੂਰਾਂ ਲਈ ਰੁਜ਼ਗਾਰ ਦੇ ਦਿਨ 100 ਤੋਂ ਵਧਾ ਕੇ 125 ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਾਇਆ ਦੇ ਨੌਜਵਾਨ ਦੀ ਰੂਸ-ਯੂਕਰੇਨ ਜੰਗ ਵਿਚ ਮੌਤ-ਲਾਸ਼ ਭਾਰਤ ਪੁੱਜੀ <br/> ਅਗਲੀ ਖ਼ਬਰ ਭਰਤੀ ਸਮੇਂ ਫਿੱਟ ਹੋਣ ਤੇ ਸੇਵਾ ਦੌਰਾਨ ਬਿਮਾਰੀ ਲਈ ਫ਼ੌਜੀ ਸੇਵਾ ਜ਼ਿੰਮੇਵਾਰ-ਹਾਈ ਕੋਰਟ <br/>
Ad Position 24