14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪਾਕਿਸਤਾਨ 'ਚ ਇਮਰਾਨ ਖ਼ਾਨ ਦੇ 7 ਸਮਰਥਕਾਂ ਨੂੰ ਉਮਰ ਕੈਦ ਦੀ ਸਜ਼ਾ <br/>

Ad Position 21
No active advertisement
ਅਜੀਤ ਡੈਸਕ 05-01-2026
ਅੰਮਿ੍ਤਸਰ, 4 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਮਰਥਕ ਮੰਨੇ ਜਾਂਦੇ 7 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਇਹ ਮਾਮਲਾ 2023 'ਚ ਇਮਰਾਨ ਖ਼ਾਨ ਦੀ ਗਿ੍ਫ਼ਤਾਰੀ ਤੋਂ ਬਾਅਦ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਨਾਲ ਸੰਬੰਧਿਤ ਹੈ | ਜਾਣਕਾਰੀ ਅਨੁਸਾਰ ਯੂਟਿਊਬਰ ਮੇਜਰ ਆਦਿਲ ਰਾਜਾ, ਪੱਤਰਕਾਰ ਵਜ਼ਾਹਤ ਸਈਦ ਖ਼ਾਨ, ਸਾਬੀਰ ਸ਼ਕੀਰ ਅਤੇ ਸ਼ਾਹੀਨ ਸਹਿਬਾਈ, ਟੈਲੀਵਿਜ਼ਨ ਐਂਕਰ ਹੈਦਰ ਰਜ਼ਾ ਮੇਹਦੀ, ਵਿਸ਼ਲੇਸ਼ਕ ਮੋਈਦ ਪੀਰਜ਼ਾਦਾ ਅਤੇ ਸਾਬਕਾ ਫ਼ੌਜੀ ਅਧਿਕਾਰੀ ਅਕਬਰ ਹੁਸੈਨ 'ਤੇ ਰਾਜ ਸੰਸਥਾਵਾਂ ਵਿਰੁੱਧ ਡਿਜੀਟਲ ਅੱਤਵਾਦ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਗਿਆ ਹੈ | ਅਦਾਲਤ ਨੇ ਕਿਹਾ ਕਿ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਅਸ਼ਾਂਤੀ ਭੜਕਾਉਣ ਲਈ ਆਨਲਾਈਨ ਪਲੇਟਫ਼ਾਰਮਾਂ ਦੀ ਵਰਤੋਂ ਕੀਤੀ | ਇਸਲਾਮਾਬਾਦ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਤਾਹਿਰ ਅੱਬਾਸ ਸਿਪਰਾ ਨੇ ਫ਼ੈਸਲਾ ਸੁਣਾਇਆ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਰਤਮਾਨ 'ਚ ਉਕਤ ਸਾਰੇ ਕਥਿਤ ਦੋਸ਼ੀ ਭਗੌੜੇ ਹਨ ਅਤੇ ਮੁਕੱਦਮੇ ਲਈ ਉਨ੍ਹਾਂ ਦੇ ਪਾਕਿ ਵਾਪਸ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਹਰਦੋ ਬਥਵਾਲਾ ਦੇ ਨੌਜਵਾਨ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ ਖੇਤੀਬਾੜੀ ਦੇ ਨਾਲ ਆਟਾ ਚੱਕੀ ਦਾ ਕੰਮ ਕਰਦਾ ਹੈ ਸੰਦੀਪ ਸਿੰ... ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਨੇ ਸਭ ਦੇ ਭਰਮ ਭੁਲੇਖੇ ਦੂਰ ਕੀਤੇ-ਹਰਿਆਊ <br/>
Ad Position 24