ਗੁਰਦਾਸਪੁਰ, 4 ਜਨਵਰੀ (ਅਸ਼ੋਕ ਸ਼ਰਮਾ/ਗੁਰਪ੍ਰਤਾਪ ਸਿੰਘ)-ਕਿਹਾ ਜਾਂਦਾ ਹੈ ਕਿ ਜਦੋਂ ਵੀ ਪ੍ਰਮਾਤਮਾ ਕਿਸੇ ਨੂੰ ਕੁਝ ਦਿੰਦਾ ਹੈ, ਉਹ ਉਸ ਨੰੂ ਭਰਪੂਰ ਮਾਤਰਾ 'ਚ ਦਿੰਦਾ ਹੈ | ਇਸੇ ਤਰ੍ਹਾਂ ਦੀ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿਥੇ ਗੁਰਦਾਸਪੁਰ ਦੇ ਇਕ ਨੌਜਵਾਨ ਨੇ 200 ਰੁਪਏ ਦੀ ਲਾਟਰੀ ਟਿਕਟ ਤੋਂ 1.50 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ | ਗੁਰਦਾਸਪੁਰ ਦੇ ਹਰਦੋ ਬਥਵਾਲਾ ਪਿੰਡ ਦੇ ਸੰਦੀਪ ਸਿੰਘ ਰੰਧਾਵਾ ਨੇ ਬੇਦੀ ਲਾਟਰੀ ਸਟਾਲ ਤੋਂ 200 ਰੁਪਏ ਦੀ ਟਿਕਟ ਖ਼ਰੀਦੀ ਸੀ | ਸੰਦੀਪ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਨੂੰ ਖ਼ਰੀਦਦਾਰੀ ਕਰਨ ਲਈ ਬਾਜ਼ਾਰ ਆਇਆ ਸੀ, ਜਿਸ ਤੋਂ ਬਾਅਦ ਉਹ ਬੇਦੀ ਲਾਟਰੀ ਸਟਾਲ 'ਤੇ ਪਹੁੰਚਿਆ, ਜਿਥੇ ਬੇਦੀ ਲਾਟਰੀ ਸਟਾਲ ਦੇ ਮਾਲਕ ਮੋਹਨ ਲਾਲ ਨੇ ਉਸ ਨੰੂ ਜ਼ਬਰਦਸਤੀ 200 ਰੁਪਏ ਦੀ ਪੰਜਾਬ ਸਟੇਟ ਡੀਅਰ ਲਾਟਰੀ ਟਿਕਟ ਦਿੱਤੀ, ਜਿਸ ਦਾ ਨਤੀਜਾ ਸ਼ਾਮ 6 ਵਜੇ ਐਲਾਨਿਆ ਜਾਣਾ ਸੀ | ਜਦੋਂ ਉਸ ਨੇ ਸ਼ਾਮ ਨੂੰ ਨਤੀਜਾ ਦੇਖਿਆ ਤਾਂ ਉਹ 1.50 ਕਰੋੜ ਰੁਪਏ ਦਾ ਮਾਲਕ ਬਣ ਗਿਆ ਸੀ | ਉਹ ਆਪਣੇ ਪਰਿਵਾਰ ਨਾਲ ਆਇਆ ਅਤੇ ਬੇਦੀ ਲਾਟਰੀ ਸਟਾਲ 'ਤੇ ਆਪਣੀ ਟਿਕਟ ਜਮ੍ਹਾ ਕਰਵਾਈ | ਸੰਦੀਪ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਨਾਲ ਆਟਾ ਚੱਕੀ ਦਾ ਕੰਮ ਕਰਦਾ ਹੈ ਪਰ ਲਾਟਰੀ ਟਿਕਟਾਂ ਕਦੇ-ਕਦਾਈਾ ਹੀ ਖ਼ਰੀਦਦਾ ਸੀ | ਲਾਟਰੀ ਸਟਾਲ ਦੇ ਮਾਲਕ ਮੋਹਨ ਲਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਉਸ ਦੇ ਸਟਾਲ ਤੋਂ ਲਾਟਰੀ ਟਿਕਟਾਂ ਖ਼ਰੀਦੀਆਂ ਹਨ, ਕਰੋੜਪਤੀ ਬਣ ਚੁੱਕੇ ਹਨ |