15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਲਹਿੰਦੇ ਪੰਜਾਬ ਦੇ ਸਰਹੱਦੀ ਪਿੰਡਾਂ 'ਚ ਬੇਰੁਜ਼ਗਾਰ ਨੌਜਵਾਨਾਂ ਨੇ ਤਸਕਰੀ ਨੂੰ ਬਣਾਇਆ ਮੁੱਖ ਧੰਦਾ ਡਰੋਨ ਦੇ ਨਾਲ-ਨਾਲ ਦਰਿਆ ਰਾਵੀ ਤੇ ਸਤਲੁਜ ਰਾਹੀਂ ਭੇਜੇ ਜਾ ਰਹੇ ਨਸ਼ੀਲੇ ਪਦਾਰਥ <br/>

Ad Position 21
No active advertisement
ਅਜੀਤ ਡੈਸਕ 05-01-2026
ਅੰਮਿ੍ਤਸਰ, 4 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ, ਨਾਰੋਵਾਲ ਅਤੇ ਕਸੂਰ ਦੇ ਸਰਹੱਦੀ ਪਿੰਡਾਂ ਦੇ ਤਸਕਰਾਂ ਤੇ ਉਥੇ ਰਹਿੰਦੇ ਬੇਰੁਜ਼ਗਾਰ ਨੌਜਵਾਨਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਆਪਣਾ ਮੁੱਖ ਧੰਦਾ ਬਣਾ ਲਿਆ ਹੈ | ਪਾਕਿਸਤਾਨੀ ਸਰਹੱਦ 'ਤੇ ਤਾਇਨਾਤ ਪੰਜਾਬ ਰੇਂਜਰਜ਼ ਵੀ ਇਸ ਹਕੀਕਤ ਤੋਂ ਜਾਣੂੰ ਹਨ | ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਰੱਖਿਆ ਮਾਮਲੇ ਬਾਰੇ ਵਿਸ਼ੇਸ਼ ਸਹਾਇਕ ਵੀ ਪਾਕਿ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਜਨਤਕ ਤੌਰ 'ਤੇ ਸਵੀਕਾਰ ਕਰ ਚੁਕੇ ਹਨ ਕਿ ਲਾਹੌਰ, ਨਾਰੋਵਾਲ ਅਤੇ ਕਸੂਰ ਦੇ ਸਰਹੱਦੀ ਪਿੰਡਾਂ 'ਚ ਵੱਡੀ ਗਿਣਤੀ 'ਚ ਤਸਕਰ ਅਤੇ ਆਮ ਨੌਜਵਾਨ ਭਾਰਤੀ ਇਲਾਕਿਆਂ 'ਚ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਭੇਜ ਰਹੇ ਹਨ | ਡਰੋਨ ਦੇ ਨਾਲ-ਨਾਲ ਦਰਿਆ ਰਾਵੀ ਤੇ ਸਤਲੁਜ ਰਾਹੀਂ ਪਾਕਿ ਤਸਕਰਾਂ ਵਲੋਂ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਭਾਰਤ ਭੇਜੇ ਜਾ ਰਹੇ ਹਨ | ਬੀਤੇ ਦਿਨੀਂ ਲਹਿੰਦੇ ਪੰਜਾਬ ਦੀ ਪੁਲਿਸ ਅਤੇ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਵਲੋਂ ਸਾਂਝੀ ਮੁਹਿੰਮ ਦੇ ਦੌਰਾਨ ਜ਼ਿਲ੍ਹਾ ਨਾਰੋਵਾਲ ਅਤੇ ਕਸੂਰ ਤੋਂ ਕਈ ਅਜਿਹੇ ਤਸਕਰ ਨਸ਼ੀਲੇ ਪਦਾਰਥਾਂ ਦੀ ਖੇਪ ਅਤੇ ਡਰੋਨਾਂ ਸਮੇਤ ਕਾਬੂ ਕੀਤੇ ਗਏ, ਜੋ ਸਰਹੱਦ ਪਾਰ ਹੈਰੋਇਨ ਅਤੇ ਆਈਸ ਭੇਜਣ ਦੀ ਤਿਆਰੀ 'ਚ ਸਨ | ਦੱਸਿਆ ਜਾ ਰਿਹਾ ਹੈ ਕਿ ਪਾਕਿ 'ਚ ਨਾਰਕੋਟਿਕਸ ਇਨਵੈਸਟੀਗੇਸ਼ਨ ਯੂਨਿਟ (ਐੱਨ. ਆਈ. ਯੂ.) ਦੇ ਕਈ ਆਲਾ ਅਧਿਕਾਰੀ ਤਸਕਰਾਂ ਨੂੰ ਭਾਰਤ ਸਪਲਾਈ ਭੇਜਣ 'ਚ ਸਹਾਇਤਾ ਦੇ ਰਹੇ ਹਨ | ਇਨ੍ਹਾਂ 'ਚੋਂ 20 ਤੋਂ ਵਧੇਰੇ ਅਧਿਕਾਰੀ ਅਤੇ ਕਰਮਚਾਰੀ ਹਾਲ ਹੀ 'ਚ ਹਿਰਾਸਤ ਵਿਚ ਲਏ ਗਏ | ਭਰੋਸੇਯੋਗ ਸੂਤਰਾਂ ਮੁਤਾਬਿਕ ਸਰਹੱਦ ਪਾਰ ਤੋਂ ਵੱਡੀ ਮਾਤਰਾ 'ਚ ਡਰੋਨ ਅਤੇ ਹੋਰ ਮਾਧਿਅਮ ਰਾਹੀਂ ਭਾਰਤੀ ਸਰਹੱਦੀ ਖੇਤਰਾਂ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਾ ਪਾਕਿਸਤਾਨੀ ਤਸਕਰ ਰਾਂਝਾ ਲਾਹੌਰ ਦੇ ਸਰਹੱਦੀ ਪਿੰਡ ਮਨਿਹਾਲਾ ਦਾ ਰਹਿਣ ਵਾਲਾ ਹੈ | ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਂਝਾ ਪਹਿਲਾਂ ਪਿੰਡ ਮਨਿਹਾਲਾ ਦੇ ਤਸਕਰ ਕਾਲੂ ਚੇਅਰਮੈਨ ਅਤੇ ਉਸ ਦੇ ਪੁੱਤਰ ਅਸ਼ਫ਼ਾਕ ਕਾਲੂ ਲਈ ਕੰਮ ਕਰਦਾ ਸੀ, ਜਦਕਿ ਹੁਣ ਉਹ ਕਾਲੂ ਦੇ ਭਤੀਜੇ ਇਮਤਿਆਜ਼ ਲਈ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਹੈ | ਉਸ ਤੋਂ ਇਲਾਵਾ ਭਾਰਤੀ ਖੇਤਰਾਂ 'ਚ ਨਸ਼ੀਲੇ ਪਦਾਰਥ ਭੇਜਣ ਵਾਲਿਆਂ 'ਚ ਲਾਹੌਰ ਦੇ ਸਰਹੱਦੀ ਪਿੰਡ ਕੱਕੇਝਾਈ ਕਾਲਾਖਤਾਈ ਦੇ ਤਸਕਰ ਨਾਸਿਰ ਖ਼ਾਨ, ਮੂਸਾ ਖ਼ਾਨ, ਈਸਾ ਖ਼ਾਨ, ਪਿੰਡ ਭਸੀਣ ਦੇ ਬੱਗਾ ਬੱਟ, ਸੁਹੇਲ ਬੱਟ, ਮੁਦਸਰ ਬੱਟ, ਨਾਥਾਂ ਦੇ ਪਿੰਡ 'ਚ ਭੂਰੀ ਨੱਥਾ ਦੇ ਪੋਤਰਿਆਂ ਆਸਿਫ਼ ਅਤੇ ਰਮਜ਼ਾਨ, ਪਿੰਡ ਦਿਆਲ ਦੇ ਆਸ਼ਿਕ ਦਿਆਲ, ਆਸਿਫ਼ ਕੁਰਕੀ, ਸਫ਼ੀਆਨ ਕੁਰਕੀ, ਖ਼ਾਲਿਦ ਕੁਰਕੀ, ਨਕੋਦਰ, ਆਸ਼ਿਕ, ਪਿੰਡ ਤੇਜ ਗੜ੍ਹ (ਬਾਟਾ ਪੁਰ) ਦੇ ਵਿਲੀਅਮ, ਪਿੰਡ ਲੱਖੂ ਕੀ ਖੂਹੀ ਦੇ ਮਨਸ਼ਾ ਸੰਧੂ, ਪਿੰਡ ਜਾਹਮਣ ਦੇ ਸ਼ਬੀਰ ਮਿਓ, ਸੁਖਦੀਪ ਸਿੰਘ ਗਿੱਲ ਉਰਫ਼ ਨਿਹੰਗ (ਇਸਾਈ ਧਰਮ ਨਾਲ ਸੰਬੰਧਿਤ ਇਹ ਤਸਕਰ ਹਾਲ ਹੀ 'ਚ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ), ਜ਼ਿਲ੍ਹਾ ਕਸੂਰ ਦੇ ਪਿੰਡ ਸਹਿਸਰਾ 'ਚ ਤਨਵੀਰ ਅਹਿਮਦ (ਨਿਵਾਸੀ ਥੀਨ ਮੋੜ), ਪਿੰਡ ਪੱਢਾ ਦੇ ਆਸ਼ਿਕ ਪੱਢਾ ਅਤੇ ਨਿਆਜ਼ਮ ਪੱਢਾ ਆਦਿ ਪਾਕਿਸਤਾਨੀ ਤਸਕਰਾਂ ਦੇ ਨਾਂਅ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਵਲੋਂ ਭਾਰਤ ਦੀ ਬ੍ਰਹਮੋਸ ਦੇ ਜਵਾਬ 'ਚ ਤੈਮੂਰ ਮਿਜ਼ਾਈਲ ਦਾ ਪ੍ਰੀਖਣ <br/> ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼ ਵੇਦ ਪ੍ਰਕਾਸ਼ ਚਾਚਾ ਖੇੜਾ <br/>
Ad Position 24