15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਭੋਗ 'ਤੇ ਵਿਸ਼ੇਸ਼ ਵੇਦ ਪ੍ਰਕਾਸ਼ ਚਾਚਾ ਖੇੜਾ <br/>

Ad Position 21
No active advertisement
ਅਜੀਤ ਡੈਸਕ 05-01-2026
ਮਲੋਟ/ਜੈਤੋ-ਮਲੋਟ ਤੇ ਆਲੇ-ਦੁਆਲੇ ਦੇ ਇਲਾਕੇ ਲਈ ਵੇਦ ਪ੍ਰਕਾਸ਼ ਚਾਚਾ ਖੇੜਾ ਦਾ ਵਿਛੋੜਾ ਸਿਰਫ਼ ਇਕ ਪਰਿਵਾਰ ਲਈ ਨਹੀਂ, ਸਗੋਂ ਪੂਰੇ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ | ਵੇਦ ਪ੍ਰਕਾਸ਼ ਚਾਚਾ ਖੇੜਾ ਉਨ੍ਹਾਂ ਵਿਰਲੇ ਇਨਸਾਨਾਂ 'ਚੋਂ ਸਨ, ਜੋ ਬਿਨਾਂ ਕਿਸੇ ਲਾਲਚ, ਬਿਨਾਂ ਕਿਸੇ ਦਿਖਾਵੇ ਦੇ ਆਪਣੀ ਪੂਰੀ ਜ਼ਿੰਦਗੀ ਸੱਚ, ਸਾਦਗੀ ਤੇ ਇਮਾਨਦਾਰੀ ਦੇ ਰਾਹ 'ਤੇ ਤੁਰਦੇ ਰਹੇ | ਉਨ੍ਹਾਂ ਦੀ ਬੋਲੀ ਸਾਫ਼ ਸੀ, ਸੋਚ ਸਿੱਧੀ ਸੀ ਅਤੇ ਦਿਲ ਬਹੁਤ ਵੱਡਾ ਸੀ | ਉਹ ਲੋੜਵੰਦ ਦੀ ਮਦਦ ਚੁੱਪਚਾਪ ਕਰਦੇ ਸਨ ਅਤੇ ਕਦੇ ਵੀ ਆਪਣੇ ਨੇਕ ਕੰਮਾਂ ਦਾ ਢੋਲ ਨਹੀਂ ਵਜਾਇਆ | ਲੰਬੀ ਬਿਮਾਰੀ ਦੇ ਬਾਵਜੂਦ ਵੀ ਉਨ੍ਹਾਂ ਦਾ ਹੌਂਸਲਾ ਕਦੇ ਨਹੀਂ ਟੁੱਟਿਆ | ਵੇਦ ਪ੍ਰਕਾਸ਼ ਚਾਚਾ ਖੇੜਾ ਦਾ ਜਨਮ ਸਾਲ 1944 ਵਿਚ ਪਿੰਡ ਅਸਪਾਲ ਵਿਖੇ ਹੋਇਆ | ਉਹ ਸੁਤੰਤਰਤਾ ਸੈਨਾਨੀ ਸ੍ਰੀ ਲਾਲ ਚੰਦ ਦੇ ਘਰ ਜਨਮੇ, ਜਿਨ੍ਹਾਂ ਤੋਂ ਉਨ੍ਹਾਂ ਨੂੰ ਦੇਸ਼ ਭਗਤੀ, ਸੱਚਾਈ ਤੇ ਇਮਾਨਦਾਰੀ ਦੇ ਸੰਸਕਾਰ ਵਿਰਾਸਤ ਵਿਚ ਮਿਲੇ | ਉਨ੍ਹਾਂ ਦੀ ਸ਼ਾਦੀ ਸ੍ਰੀਮਤੀ ਸੰਤੋਸ਼ ਰਾਣੀ ਨਾਲ ਹੋਈ, ਜਿਨ੍ਹਾਂ ਨੇ ਹਰ ਹਾਲਾਤ ਵਿਚ ਉਨ੍ਹਾਂ ਦਾ ਸਾਥ ਨਿਭਾਅ ਕੇ ਪਰਿਵਾਰ ਨੂੰ ਮਜ਼ਬੂਤ ਆਧਾਰ ਦਿੱਤਾ | ਉਨ੍ਹਾਂ ਦੇ ਤਿੰਨ ਪੁੱਤਰ ਹੈਪੀ ਖੇੜਾ, ਰਵੀ ਖੇੜਾ ਤੇ ਰਜੇਸ਼ ਕੁਮਾਰ ਬੱਬਲ ਖੇੜਾ ਹਨ, ਜਿਨ੍ਹਾਂ ਨੂੰ ਚਾਚਾ ਜੀ ਨੇ ਸਿੱਖਿਆ, ਅਨੁਸ਼ਾਸਨ ਤੇ ਅਸੂਲਾਂ ਨਾਲ ਜਿਉਣ ਦੀ ਪ੍ਰੇਰਣਾ ਦਿੱਤੀ | ਹੈਪੀ ਖੇੜਾ ਪਿਤਾ ਦੇ ਵਿਖਾਏ ਰਸਤੇ 'ਤੇ ਚੱਲਦਿਆਂ ਕਾਂਗਰਸ ਪਾਰਟੀ ਨਾਲ ਡੱਟ ਕੇ ਖੜੇ੍ਹ ਹਨ ਅਤੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਦਫ਼ਤਰ ਦੀ ਕਮਾਨ ਸੰਭਾਲਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਭ ਤੋਂ ਨੇੜੇ ਦੇ ਸਾਥੀ ਹਨ | ਚਾਚਾ ਖੇੜਾ ਸਿਆਸਤ ਵਿਚ ਬਿਨਾਂ ਕਿਸੇ ਅਹੁਦੇ ਦੇ ਵੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੇ ਰਹੇ | ਉਨ੍ਹਾਂ ਦੇ ਸਿਆਸੀ ਸੰਬੰਧ ਗੁਰਮੀਤ ਸਿੰਘ ਬਰਾੜ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿਘ ਬਰਾੜ ਪਰਿਵਾਰ ਨਾਲ 1962 ਤੋਂ ਲਗਾਤਾਰ ਬਣੇ ਰਹੇ | ਗੁਰਮੀਤ ਸਿੰਘ ਬਰਾੜ ਅਤੇ ਬਾਅਦ ਵਿਚ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨਾਲ ਉਨ੍ਹਾਂ ਦੀ ਸਾਂਝ ਸਿਰਫ਼ ਸਿਆਸੀ ਨਹੀਂ, ਸਗੋਂ ਅਸੂਲਾਂ ਅਤੇ ਭਰੋਸੇ ਦੀ ਸਾਂਝ ਸੀ | ਚਾਚਾ ਜੀ ਨੂੰ 'ਕਿੰਗ ਮੇਕਰ' ਵਜੋਂ ਜਾਣਿਆ ਜਾਂਦਾ ਸੀ ਪਰ ਉਨ੍ਹਾਂ ਨੇ ਕਦੇ ਅਹੁਦਿਆਂ ਦਾ ਲਾਲਚ ਨਹੀਂ ਰਖਿੱਆ | ਲੰਮੀ ਬਿਮਾਰੀ ਦੇ ਬਾਵਜੂਦ ਵੀ ਉਹ ਹੌਂਸਲਾ ਦਿੰਦੇ ਰਹੇ ਅਤੇ ਆਖ਼ਰੀ ਸਾਹ ਤੱਕ ਆਪਣੇ ਅਸੂਲਾਂ 'ਤੇ ਡਟੇ ਰਹੇ | ਸਵਰਗੀ ਵੇਦ ਪ੍ਰਕਾਸ਼ ਚਾਚਾ ਖੇੜਾ ਨਮਿਤ ਅੰਤਿਮ ਅਰਦਾਸ 5 ਜਨਵਰੀ ਦਿਨ ਸੋਮਵਾਰ ਨੂੰ ਪੰਜਾਬ ਪੈਲੇਸ ਜੀ.ਟੀ. ਰੋਡ ਮਲੋਟ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ, ਜਿਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਦੋਸਤ ਮਿੱਤਰ, ਵੱਖ-ਵੱਖ ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਰਧਾ ਦੇ ਫ਼ੁੱਲ ਭੇਟ ਕਰਨਗੇ |
—ਰਣਜੀਤ ਸਿੰਘ/ਗੁਰਚਰਨ ਸਿੰਘ ਗਾਬੜੀਆ ਪਾਟਿਲ

Ad Position 22
No active advertisement
ਪਿਛਲੀ ਖ਼ਬਰ ਲਹਿੰਦੇ ਪੰਜਾਬ ਦੇ ਸਰਹੱਦੀ ਪਿੰਡਾਂ 'ਚ ਬੇਰੁਜ਼ਗਾਰ ਨੌਜਵਾਨਾਂ ਨੇ ਤਸਕਰੀ ਨੂੰ ਬਣਾਇਆ ਮੁੱਖ ਧੰਦਾ ਡਰੋਨ ਦੇ ਨਾਲ-ਨਾਲ... ਅਗਲੀ ਖ਼ਬਰ ਪੰਜਾਬ ਸਮੇਤ ਉੱਤਰੀ ਭਾਰਤ ਸੀਤ ਲਹਿਰ ਦੀ ਜਕੜ 'ਚ
Ad Position 24