ਬਠਿੰਡਾ, 5 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਕਿਸਾਨ ਅÏਰਤਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਮਾਣਹਾਨੀ ਕੇਸ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣÏਤ ਅੱਜ ਮੁੜ ਬਠਿੰਡਾ ਅਦਾਲਤ ਵਿਚ ਪੇਸ਼ ਨਹੀਂ ਹੋਈ | ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਰੱਖੀ ਗਈ ਹੈ | ਇਸ ਮÏਕੇ ਪੇਸ਼ੀ 'ਤੇ ਆਏ ਕੰਗਣਾ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਵਾਲੀ ਪਿੰਡ ਬਹਾਦਰਗੜ੍ਹ ਜੰਡੀਆਂ (ਬਠਿੰਡਾ) ਦੀ ਬਜ਼ੁਰਗ ਮਾਤਾ ਮਹਿੰਦਰ ਕÏਰ ਦੇ ਪਤੀ ਨੇ ਕਿਹਾ ਕਿ ਕੰਗਣਾ ਨੂੰ ਮੁਆਫ਼ੀ ਦੇਣ ਦਾ ਸਮਾਂ ਹੁਣ ਲੰਘ ਚੁੱਕਿਆ ਹੈ, ਕਿਉਂਕਿ ਉਸ ਨੇ ਇਸ ਕੇਸ ਦਾ ਨਿਪਟਾਰਾ ਕਰਨ ਲਈ ਪਿਛਲੇ ਲਗਭਗ ਪੰਜ ਸਾਲਾਂ ਦੇ ਲੰਬੇ ਸਮੇਂ ਦÏਰਾਨ ਉਨ੍ਹਾਂ ਤੱਕ ਕਦੇ ਵੀ ਪਹੁੰਚ ਨਹੀਂ ਕੀਤੀ ਪਰ ਹੁਣ ਉਹ ਇਨਸਾਫ਼ ਮਿਲਣ ਤੱਕ ਆਪਣੀ ਅਦਾਲਤੀ ਲੜਾਈ ਲੜਨਗੇ | ਉਨ੍ਹਾਂ ਕੰਗਣਾ ਖਿਲਾਫ ਆਪਣੇ ਤਿੰਨ ਹੋਰ ਗਵਾਹ ਭੁਗਤਾਉਣ ਦੀ ਅਦਾਲਤ ਵਿਚ ਅਰਜ਼ੀ ਦਾਖਲ ਕੀਤੀ ਹੈ |
ਬਠਿੰਡਾ ਅਦਾਲਤ 'ਚ ਮੁੜ ਪੇਸ਼ ਨਹੀਂ ਹੋਈ ਕੰਗਣਾ ਰਣੌਤ, ਅਗਲੀ ਪੇਸ਼ੀ 15 ਨੂੰ
ਅਜੀਤ ਡੈਸਕ
06-01-2026