20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪੰਜਾਬ ਕਾਂਗਰਸ ਸੂਬੇ 'ਚ 8 ਤੋਂ ਸ਼ੁਰੂ ਕਰੇਗੀ 'ਮਗਨਰੇਗਾ ਮਜ਼ਦੂਰ ਅਧਿਕਾਰ ਬਚਾਓ ਯਾਤਰਾ' <br/>

Ad Position 21
No active advertisement
ਅਜੀਤ ਡੈਸਕ 06-01-2026

ਚੰਡੀਗੜ੍ਹ, 5 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਸੂਬੇ ਵਿਚ 'ਮਗਨਰੇਗਾ ਮਜ਼ਦੂਰ ਅਧਿਕਾਰ ਬਚਾਓ ਯਾਤਰਾ' ਸ਼ੁਰੂ ਕਰਨ ਜਾ ਰਹੀ ਹੈ | 8 ਤੋਂ 12 ਜਨਵਰੀ ਤੱਕ ਮਗਨਰੇਗਾ ਮਜ਼ਦੂਰਾਂ ਦੇ ਹੱਕ 'ਚ ਕੱਢੀ ਜਾਣ ਵਾਲੀ ਯਾਤਰਾ 10 ਜ਼ਿਲਿ੍ਹਆਂ 'ਚ ਕੱਢੀ ਜਾਵੇਗੀ, ਜਿਸ ਦੌਰਾਨ 101 ਹਲਕਿਆਂ ਨੂੰ ਕਵਰ ਕੀਤਾ ਜਾਵੇਗਾ | ਇਸ ਗੱਲ ਦੀ ਜਾਣਕਾਰੀ ਅੱਜ ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆਂ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਦਿੱਤੀ | ਉਨ੍ਹਾਂ ਕਿਹਾ ਕਿ 8 ਜਨਵਰੀ ਨੂੰ ਇਹ ਯਾਤਰਾ ਸ਼ੁਰੂ ਹੋਵੇਗੀ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾ ਨਗਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਉੜਮੁੜ ਟਾਂਡਾ ਦੇ ਹਲਕਿਆਂ ਦੀਨਾ ਨਗਰ, ਕਾਦੀਆਂ, ਡੇਰਾ ਬਾਬਾ ਨਾਨਕ, ਫਤਹਿਗੜ੍ਹ ਚੂੜੀਆਂ ਗੁਰਦਾਸਪੁਰ ਸ਼ਹਿਰ, ਬਟਾਲਾ, ਪਠਾਨਕੋਟ ਸੁਜਾਨਪੁਰ, ਭੋਆ, ਉੜਮੁੜ, ਸ਼੍ਰੀ ਹਰਗੋਬਿੰਦਪੁਰ, ਮੁਕੇਰੀਆਂ, ਦਸੂਹਾ ਸ਼ਾਮਚੁਰਾਸੀ, ਚੱਬੇਵਾਲ, ਭੁਲੱਥ, ਕਰਤਾਰਪੁਰ ਆਦਮਪੁਰ ਅਤੇ ਜਲੰਧਰ ਕੈਂਟ 'ਚ ਕੱਢੀ ਜਾਵੇਗੀ | ਉਨ੍ਹਾਂ ਦੱਸਿਆ ਕਿ 9 ਜਨਵਰੀ ਨੂੰ ਬਲਾਚੌਰ ਅਤੇ ਸਮਰਾਲਾ ਦੇ ਵਿਧਾਨ ਸਭਾ ਹਲਕਿਆਂ, 10 ਜਨਵਰੀ ਨੂੰ ਜ਼ਿਲ੍ਹਾ ਪਟਿਆਲਾ ਅਤੇ ਸੰਗਰੂਰ ਦੇ ਵਿਧਾਨ ਸਭਾ ਹਲਕਿਆਂ, 11 ਨੂੰ ਜ਼ਿਲ੍ਹਾ ਬਠਿੰਡਾ ਅਤੇ ਮੋਗਾ ਦੇ ਵਿਧਾਨ ਸਭਾ ਹਲਕਿਆਂ ਜਦਕਿ 12 ਨੂੰ ਜਿਹੜਾ ਫਿਰੋਜ਼ਪੁਰ ਅਤੇ ਤਰਨ ਤਰਨ ਦੇ ਵਿਧਾਨ ਸਭਾ ਹਲਕਿਆਂ ਵਿਚ ਮਗਨਰੇਗਾ ਮਜ਼ਦੂਰਾਂ ਦੇ ਹੱਕ 'ਚ ਯਾਤਰਾ ਕੱਢੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਸਕੱਤਰ ਇੰਚਾਰਜ ਹੀਨਾ ਕਾਵਰੇ, ਸੂਰਜ ਠਾਕੁਰ ਅਤੇ ਰਵਿੰਦਰ ਡਲਵੀ ਦੀ ਅਗਵਾਈ ਵਿਚ ਹਰ ਮੋਰਚੇ ਅਤੇ ਲੜਾਈ ਲਈ ਤਿਆਰ ਹੈ |

Ad Position 22
No active advertisement
ਪਿਛਲੀ ਖ਼ਬਰ ਬੱਚੀਆਂ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਵਾਲੇ ਨੂੰ ਮਰਨ ਤੱਕ ਉਮਰ ਕੈਦ <br/> ਅਗਲੀ ਖ਼ਬਰ ਬਠਿੰਡਾ ਅਦਾਲਤ 'ਚ ਮੁੜ ਪੇਸ਼ ਨਹੀਂ ਹੋਈ ਕੰਗਣਾ ਰਣੌਤ, ਅਗਲੀ ਪੇਸ਼ੀ 15 ਨੂੰ
Ad Position 24