20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸਰਬਜੀਤ ਕੌਰ ਦੀ ਪਾਕਿ ਤੋਂ ਫਿਲਹਾਲ ਨਹੀਂ ਹੋ ਸਕੀ ਵਤਨ ਵਾਪਸੀ <br/>

Ad Position 21
No active advertisement
ਅਜੀਤ ਡੈਸਕ 06-01-2026
ਅਟਾਰੀ ਸਰਹੱਦ (ਅੰਮਿ੍ਤਸਰ), 5 ਜਨਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ ਸਮੇਂ ਸਿੱਖ ਸ਼ਰਧਾਲੂਆਂ ਦੇ ਜਥੇ 'ਚੋਂ ਭੱਜ ਕੇ ਨਿਕਾਹ ਕਰਾਉਣ ਵਾਲੀ ਭਾਰਤੀ ਔਰਤ ਸਰਬਜੀਤ ਕੌਰ ਜਿਸ ਨੂੰ ਕਿ ਅੱਜ ਪਾਕਿਸਤਾਨ ਸਰਕਾਰ ਵਲੋਂ ਵਾਪਸ ਉਸ ਦੇ ਵਤਨ ਭਾਰਤ ਭੇਜਣ ਲਈ ਸ੍ਰੀ ਨਨਕਾਣਾ ਸਾਹਿਬ ਦੇ ਥਾਣਾ ਸਦਰ ਦੀ ਪੁਲਿਸ ਉਥੋਂ ਲੈ ਕੇ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਲੈ ਕੇ ਪੁੱਜ ਗਈ ਸੀ | ਪਾਕਿਸਤਾਨ ਵਾਹਗਾ ਵਿਖੇ ਸਰਬਜੀਤ ਕੌਰ ਨੂੰ ਲਿਆਉਣ ਸਮੇਂ ਦੀ ਵੀਡੀਓ ਤੇ ਫੋਟੋ ਪਾਕਿਸਤਾਨ ਵਾਲੇ ਪਾਸਿਓਾ ਜਾਰੀ ਹੋ ਗਈ ਹੈ, ਇੱਥੇ ਇਹ ਵੀ ਪਤਾ ਲੱਗਾ ਹੈ ਕਿ ਜਥੇ 'ਚੋਂ ਭੱਜਣ ਤੋਂ ਬਾਅਦ ਨਿਕਾਹ ਕਰਾਉਣ ਤੱਕ ਜਿੰਨੇ ਦਿਨ ਵੀ ਉਹ ਪਾਕਿਸਤਾਨ ਵਿਖੇ ਗ਼ੈਰਕਾਨੂੰਨੀ ਢੰਗ ਨਾਲ ਓਵਰ ਸਟੇਅ ਕਰਕੇ ਰਹੀ ਹੈ ਤੇ ਉਸ ਦੀ ਰੋਜ਼ਾਨਾ ਦੀ ਪੈਨਲਟੀ 40 ਰੁਪਏ ਪ੍ਰਤੀ ਦਿਨ ਬਣਦੀ ਹੈ ਤੇ ਇਹ ਪੈਨਲਟੀ ਪਾਕਿਸਤਾਨ ਦੀ ਇਮੀਗ੍ਰੇਸ਼ਨ ਵਿਖੇ ਜਮ੍ਹਾਂ ਕਰਾਉਣ ਉਪਰੰਤ ਉਸ ਨੂੰ ਭਾਰਤ ਭੇਜਿਆ ਜਾਣਾ ਸੀ | ਜਾਣਕਾਰੀ ਅਨੁਸਾਰ ਉਸ ਵਲੋਂ ਲਾਹੌਰ ਹਾਈ ਕੋਰਟ ਵਿਖੇ ਪਾਕਿਸਤਾਨ ਅੰਦਰ ਪੱਕੇ ਤੌਰ 'ਤੇ ਰਹਿਣ ਲਈ ਪਨਾਹ ਵੀ ਮੰਗੀ ਜਾ ਰਹੀ ਸੀ, ਇਸ ਦੇ ਦਰਮਿਆਨ ਹੀ ਭਾਰਤੀ ਔਰਤ ਤੇ ਉਸ ਦੇ ਪਾਕਿਸਤਾਨੀ ਘਰਵਾਲੇ ਨੂੰ ਸ੍ਰੀ ਨਨਕਾਣਾ ਸਾਹਿਬ ਪੁਲਿਸ ਥਾਣਾ ਸਦਰ ਵਲੋਂ ਪਿੰਡ ਪੈੜੇਵਾਲ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਤੋਂ ਗਿ੍ਫਤਾਰ ਕਰ ਲਿਆ ਗਿਆ ਸੀ ਤੇ ਉਸ ਵਲੋਂ ਪਾਏ ਕੇਸ ਦਾ ਫ਼ੈਸਲਾ ਹੋਣਾ ਅਜੇ ਬਾਕੀ ਹੈ, ਇਸੇ ਸੰਬੰਧ 'ਚ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਸਰਬਜੀਤ ਨੂੰ ਉਸ ਦੇ ਵਤਨ ਭਾਰਤ ਭੇਜਣ 'ਤੇ ਕੇਸ ਦਾ ਹਵਾਲਾ ਦਿੰਦਿਆਂ ਫਿਲਹਾਲ ਰੋਕ ਲਗਾ ਦਿੱਤੀ ਹੈ | ਪਾਕਿਸਤਾਨ ਗ੍ਰਹਿ ਵਿਭਾਗ ਨੇ ਦੱਸਿਆ ਕਿ ਭਾਰਤੀ ਔਰਤ ਨੇ ਆਪਣੀ ਮਰਜ਼ੀ ਨਾਲ ਧਰਮ ਤਬਦੀਲ ਕਰਕੇ ਨਿਕਾਹ ਕਰ ਲਿਆ ਸੀ ਤੇ ਜਿਸ ਦਾ ਕੇਸ ਲਾਹੌਰ ਹਾਈ ਕੋਰਟ ਵਿਖੇ ਚੱਲ ਰਿਹਾ ਹੈ, ਇਸ ਵਿਚਾਲੇ ਉਹ ਇਸ ਔਰਤ ਨੂੰ ਵਤਨ ਜਾਣ ਦੀ ਪ੍ਰਵਾਨਗੀ ਕਿਵੇਂ ਦੇ ਸਕਦੇ ਹਨ | ਦੱਸਣਯੋਗ ਹੈ ਕਿ ਸਰਬਜੀਤ ਦੀ ਪਾਕਿਸਤਾਨ ਤੋਂ ਭਾਰਤ ਆਉਣ ਸਮੇਂ ਦੀ ਕਵਰੇਜ ਕਰਨ ਵਾਸਤੇ ਭਾਰਤੀ ਪੰਜਾਬ ਦੇ ਮੀਡੀਆ ਕਰਮੀ ਵੱਡੀ ਗਿਣਤੀ ਵਿਚ ਅਟਾਰੀ ਸਰਹੱਦ 'ਤੇ ਸਵੇਰ ਤੋਂ ਹੀ ਨਜ਼ਰਾਂ ਟਿਕਾਈ ਬੈਠੇ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਪੈਣ ਨਾਲ ਵਾਪਰ ਰਹੇ ਸੜਕ ਹਾਦਸਿਆਂ 'ਚ ਹਰ ਸਾਲ 10 ਹਜ਼ਾਰ ਲੋਕ ਜਾ ਰਹੇ ਹਨ ਮੌਤ ਦੇ ਮੂੰਹ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਨਗਰ ਕੀਰਤਨ ਸਜਾਇਆ <br/>
Ad Position 24