25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸੁਖਬੀਰ ਗਿੱਦੜਬਾਹਾ ਤੋਂ ਮੇਰੇ ਬਰਾਬਰ ਚੋਣ ਲੜਨ-ਰਾਜਾ ਵੜਿੰਗ <br/>

Ad Position 21
No active advertisement
ਅਜੀਤ ਡੈਸਕ 07-01-2026

ਸ੍ਰੀ ਮੁਕਤਸਰ ਸਾਹਿਬ, 6 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਚੋਣ ਲੜਨ ਅਤੇ ਮੈਂ ਵੀ ਗਿੱਦੜਬਾਹਾ ਤੋਂ ਹੀ ਚੋਣ ਲੜਾਂਗਾ | ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਦੋ ਹਲਕਿਆਂ ਦਾ ਧਿਆਨ ਛੱਡ ਕੇ ਸਿਰਫ਼ ਗਿੱਦੜਬਾਹਾ ਹਲਕੇ ਵਿਚ ਹੀ ਲੜਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮਾਘੀ ਮੇਲਾ ਕਾਨਫ਼ਰੰਸ ਦੀ ਤਿਆਰੀ ਸੰਬੰਧੀ ਮੀਟਿੰਗ ਵਿਚ ਲੰਘੇ ਦਿਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਗਿੱਦੜਬਾਹਾ ਵਾਲਿਓ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਰਾਜਾ ਵੜਿੰਗ ਨੂੰ ਤੀਜੇ ਦੀ ਜਗ੍ਹਾ ਚੌਥੇ ਸਥਾਨ 'ਤੇ ਰੱਖਣਾ ਸੀ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਮੁੱਦੇ 'ਤੇ ਅਧਾਰਿਤ ਗੱਲ ਕਰਨੀ ਚਾਹੀਦੀ ਹੈ | ਉਨ੍ਹਾਂ ਦੇ ਮੂੰਹ ਤੋਂ ਝੂਠ ਚੰਗਾ ਨਹੀਂ ਲੱਗਦਾ | ਉਹ ਸਾਰੇ 50 ਪਿੰਡਾਂ ਦਾ ਅੰਕੜਾ ਕੱਢਵਾ ਕੇ ਵੇਖ ਲੈਣ ਕਿ ਕਾਂਗਰਸ ਨੇ ਕਿੰਨੀ ਵੋਟ ਪ੍ਰਾਪਤ ਕੀਤੀ, ਜੇਕਰ ਇਕ ਪਿੰਡ ਵਿਚੋਂ ਵੋਟ ਘੱਟ ਰਹੀ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਕਾਂਗਰਸ ਕਮਜ਼ੋਰ ਹੈ | ਉਨ੍ਹਾਂ ਕਿਹਾ ਕਿ ਆਪਣੇ ਗ੍ਰਹਿ ਜ਼ਿਲ੍ਹੇ ਜਿਥੋਂ ਉਨ੍ਹਾਂ ਦੇ ਪਿਤਾ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ, ਉਥੋਂ ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਤੋਂ ਕੁਝ ਸੀਟਾਂ ਆਉਣ ਨਾਲ ਅਕਾਲੀ ਦਲ ਨੂੰ ਖੁਸ਼ ਨਹੀਂ ਹੋਣਾ ਚਾਹੀਦਾ, ਜਦ ਕਿ 11 ਜ਼ਿਲਿ੍ਹਆਂ ਵਿਚ ਉਨ੍ਹਾਂ ਦਾ ਖਾਤਾ ਨਹੀਂ ਖੁੱਲਿ੍ਹਆ | ਇਸ ਤੋਂ ਇਲਾਵਾ ਪੰਜ ਵਾਰ ਦੇ ਮੁੱਖ ਮੰਤਰੀ ਦੇ ਪੁੱਤਰ ਸੁਖਬੀਰ ਨੂੰ ਜਲਾਲਾਬਾਦ ਤੋਂ ਗੋਲਡੀ ਕੰਬੋਜ ਨੇ ਹੀ 30 ਹਜ਼ਾਰ ਵੋਟਾਂ ਨਾਲ ਹਰਾ ਕੇ ਭੇਜਿਆ | ਉਨ੍ਹਾਂ ਕਿਹਾ ਕਿ ਸ਼ਹੀਦੀ ਦਿਹਾੜਿਆਂ 'ਤੇ ਸਿਆਸੀ ਕਾਨਫਰੰਸ ਸ਼੍ਰੋਮਣੀ ਕਮੇਟੀ ਨੇ ਹੀ ਬੰਦ ਕੀਤੀਆਂ ਸਨ ਅਤੇ ਕਾਂਗਰਸ ਨੇ ਆਪਣੀ ਸਰਕਾਰ ਹੁੰਦਿਆਂ ਇਹ ਗੱਲ ਮੰਨ ਕੇ ਉਸ ਤੋਂ ਬਾਅਦ ਸਿਆਸੀ ਕਾਨਫ਼ਰੰਸਾਂ ਨਹੀਂ ਕੀਤੀਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਮਾਘੀ ਮੌਕੇ ਕਾਨਫ਼ਰੰਸ ਕਰ ਰਿਹਾ ਹੈ | ਇਨ੍ਹਾਂ ਨੂੰ ਜਿਸ ਤਰ੍ਹਾਂ ਸੂਤ ਬੈਠਦਾ ਹੈ, ਉਸੇ ਤਰ੍ਹਾਂ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸੂਬੇ ਵਿਚ ਮਨੋਚਕਿਤਸਕਾਂ ਦੀ ਕਮੀ ਦੇ ਬਾਵਜੂਦ ਵੀ ਨਸ਼ਿਆਂ ਵਿਰੁੱਧ ਜੰਗ ਜਾਰੀ <br/> ਅਗਲੀ ਖ਼ਬਰ ਰੇਲ ਗੱਡੀਆਂ 'ਚ ਸਫ਼ਰ ਬਣਿਆ ਜੋਖ਼ਮ ਭਰਿਆ, ਸੁਰੱਖਿਆ ਦੇ ਦਾਅਵੇ ਖੋਖਲੇ...? <br/>
Ad Position 24