2025 'ਚ ਹਮਲਿਆਂ 'ਚ ਮਾਰੇ ਗਏ 1,235 ਸੁਰੱਖਿਆ ਕਰਮਚਾਰੀ-ਚੌਧਰੀ
ਅੰਮਿ੍ਤਸਰ, 6 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਕਿਹਾ ਕਿ ਮੌਜੂਦਾ ਸਮੇਂ ਪਾਕਿ ਦੇ ਸਾਹਮਣੇ ਅੱਤਵਾਦ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ | ਅੱਤਵਾਦ ਵਿਰੋਧੀ ਆਪ੍ਰੇਸ਼ਨਾਂ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (ਐੱਲ. ਈ. ਏ.) ਨੇ ਸਾਲ 2025 ਦੌਰਾਨ 75,175 ਖ਼ੁਫ਼ੀਆ ਆਧਾਰਿਤ ਕਾਰਵਾਈਆਂ (ਆਈ. ਬੀ. ਓ.) ਕੀਤੀਆਂ ਗਈਆਂ, ਜਿਨ੍ਹਾਂ ਦੇ ਨਤੀਜੇ ਵਜੋਂ 2597 ਅੱਤਵਾਦੀ ਮਾਰੇ ਗਏ | ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਭਰ 'ਚ ਅੱਤਵਾਦੀ ਹਮਲਿਆਂ ਵਿਚ 1235 ਸੁਰੱਖਿਆ ਕਰਮਚਾਰੀ ਵੀ ਮਾਰੇ ਗਏ | ਇਨ੍ਹਾਂ ਕਾਰਵਾਈਆਂ 'ਚੋਂ 14658 ਖ਼ੈਬਰ ਪਖਤੂਨਖਵਾ, 58778 ਬਲੋਚਿਸਤਾਨ ਅਤੇ 1739 ਦੇਸ਼ ਦੇ ਹੋਰ ਹਿੱਸਿਆਂ 'ਚ ਕੀਤੀਆਂ ਗਈਆਂ | ਉਨ੍ਹਾਂ ਅੱਗੇ ਕਿਹਾ ਕਿ ਸਾਲ 2025 'ਚ ਪਾਕਿ ਵਿਚ 5397 ਅੱਤਵਾਦੀ ਘਟਨਾਵਾਂ ਵਾਪਰੀਆਂ, ਜਿਨ੍ਹਾਂ 'ਚੋਂ 3811 ਖ਼ੈਬਰ ਪਖਤੂਨਖਵਾ (71 ਫ਼ੀਸਦੀ), ਬਲੋਚਿਸਤਾਨ 'ਚ 1,557 (29 ਫ਼ੀਸਦੀ) ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ 29 ਘਟਨਾਵਾਂ ਵਾਪਰੀਆਂ |
ਪਾਕਿਸਤਾਨ ਅੰਦਰ ਖੁਫ਼ੀਆ ਆਧਾਰਿਤ ਕਾਰਵਾਈਆਂ 'ਚ ਮਾਰੇ ਗਏ 2597 ਅੱਤਵਾਦੀ
ਅਜੀਤ ਡੈਸਕ
07-01-2026