29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪਾਕਿ ਗ੍ਰਹਿ ਮੰਤਰਾਲੇ 'ਚ ਲਟਕਿਆ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦਾ ਮਾਮਲਾ <br/>

Ad Position 21
No active advertisement
ਅਜੀਤ ਡੈਸਕ 07-01-2026

ਅੰਮਿ੍ਤਸਰ, 6 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣੀ ਭਾਰਤੀ ਔਰਤ ਨੂੰ ਭਾਰਤ ਵਾਪਸ ਭੇਜੇ ਜਾਣ ਦਾ ਮਾਮਲਾ ਅਧ-ਵਿਚਾਲੇ ਲਟਕਿਆ ਹੋਇਆ ਹੈ | ਇਸ ਮਾਮਲੇ ਨਾਲ ਜੁੜੇ ਲਹਿੰਦੇ ਪੰਜਾਬ ਦੇ ਇਕ ਸਿਆਸਤਦਾਨ ਨੇ ਦੱਸਿਆ ਕਿ ਸਰਬਜੀਤ ਕੌਰ ਦੇ ਇਸਲਾਮ ਕਬੂਲ ਕਰਨ ਕਰਕੇ ਪਾਕਿ ਦੇ ਇਸਲਾਮਿਕ ਆਗੂਆਂ ਨੇ ਉਸ ਨੂੰ ਭਾਰਤ ਭੇਜੇ ਜਾਣ 'ਤੇ ਇਤਰਾਜ਼ ਜਤਾਇਆ ਹੈ, ਜਦੋਂਕਿ ਇਸਲਾਮਾਬਾਦ ਦੇ ਅਧਿਕਾਰੀਆਂ ਨੇ ਸਾਫ਼ ਤੌਰ 'ਤੇ ਕਿਹਾ ਕਿ ਭਾਰਤੀ ਔਰਤ ਨੂੰ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰਨ ਉਪਰੰਤ ਜਲਦੀ ਭਾਰਤ ਭੇਜਿਆ ਜਾਵੇਗਾ | ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਇਕ ਆਲਾ ਅਧਿਕਾਰੀ ਨੇ ਵੀ ਦਾਅਵਾ ਕੀਤਾ ਹੈ ਕਿ ਪਾਕਿ ਗ੍ਰਹਿ ਮੰਤਰਾਲੇ ਵਲੋਂ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜੇ ਜਾਣ ਦੀ ਮਨਜ਼ੂਰੀ ਆ ਚੁਕੀ ਹੈ ਅਤੇ ਉਸ ਨੂੰ ਇਕ-ਦੋ ਦਿਨਾਂ ਦੇ ਅੰਦਰ ਡਿਪੋਰਟ ਕਰ ਦਿੱਤਾ ਜਾਵੇਗਾ | ਦੂਜੇ ਪਾਸੇ, ਪਾਕਿ ਮੀਡੀਆ ਦਾ ਕਹਿਣਾ ਹੈ ਕਿ ਸਰਬਜੀਤ ਕੌਰ ਨੇ ਪਾਕਿ ਸਰਕਾਰ ਤੋਂ ਪਨਾਹ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਸ ਨੂੰ ਭਾਰਤ ਵਾਪਸ ਨਾ ਭੇਜਿਆ ਜਾਵੇ, ਕਿਉਂਕਿ ਉਥੇ ਉਸ ਦੀ ਜਾਨ ਨੂੰ ਖ਼ਤਰਾ ਹੈ | ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਲਈ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਉਕਤ ਔਰਤ ਦੀ ਭਾਰਤ ਵਾਪਸੀ 'ਚ ਦੇਰੀ ਦਾ ਕਾਰਨ ਉਸ ਨੂੰ ਪਾਕਿ ਗ੍ਰਹਿ ਮੰਤਰਾਲੇ ਵਲੋਂ ਐੱਨ. ਓ. ਸੀ. ਨਾ ਦਿੱਤਾ ਜਾਣਾ ਦੱਸਿਆ ਜਾ ਰਿਹਾ ਹੈ | ਵਕੀਲ ਸੰਧੂ ਨੇ ਪਾਕਿ ਸਿੱਖ ਆਗੂਆਂ ਸਾਬਕਾ ਐੱਮ. ਪੀ. ਏ. ਅਤੇ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ, ਹੰਸ ਰਾਜ ਸਿੰਘ ਅਤੇ ਰਵਿੰਦਰ ਸਿੰਘ ਦੀ ਮੌਜੂਦਗੀ 'ਚ ਲਾਹੌਰ ਤੋਂ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਸਰਬਜੀਤ ਕੌਰ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸਦਿਆਂ ਉਸ ਨੂੰ ਪਾਕਿ ਦੀਆਂ ਖੁਫ਼ੀਆ ਏਜੰਸੀਆਂ ਦੇ ਹਵਾਲੇ ਕਰਨ ਦੀ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਵੇਚੇਗਾ ਬੰਗਲਾਦੇਸ਼ ਨੂੰ ਆਪਣੇ ਜੇ. ਐੱਫ.-17 ਲੜਾਕੂ ਜਹਾਜ਼ ਅਗਲੀ ਖ਼ਬਰ ਪਾਕਿਸਤਾਨ ਅੰਦਰ ਖੁਫ਼ੀਆ ਆਧਾਰਿਤ ਕਾਰਵਾਈਆਂ 'ਚ ਮਾਰੇ ਗਏ 2597 ਅੱਤਵਾਦੀ
Ad Position 24