29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪਾਕਿ ਵੇਚੇਗਾ ਬੰਗਲਾਦੇਸ਼ ਨੂੰ ਆਪਣੇ ਜੇ. ਐੱਫ.-17 ਲੜਾਕੂ ਜਹਾਜ਼

Ad Position 21
No active advertisement
ਅਜੀਤ ਡੈਸਕ 07-01-2026
ਅੰਮਿ੍ਤਸਰ, 6 ਜਨਵਰੀ (ਸੁਰਿੰਦਰ ਕੋਛੜ)-ਬੰਗਲਾਦੇਸ਼ ਪਾਕਿਸਤਾਨ ਤੋਂ ਜੇ. ਐੱਫ.-17 ਥੰਡਰ ਲੜਾਕੂ ਜਹਾਜ਼ ਖਰੀਦੇਗਾ | ਪਾਕਿਸਤਾਨੀ ਫ਼ੌਜ ਦੇ ਪ੍ਰਚਾਰ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਇਹ ਖ਼ੁਲਾਸਾ ਕਰਦਿਆਂ ਕਿਹਾ ਕਿ ਪਾਕਿ ਅਤੇ ਬੰਗਲਾਦੇਸ਼ ਦੇ ਹਵਾਈ ਮੁਖੀਆਂ ਨੇ ਜੇ. ਐੱਫ.-17 ਥੰਡਰ ਜਹਾਜ਼ ਦੀ ਸੰਭਾਵੀ ਖਰੀਦ ਬਾਰੇ ਵਿਸਥਾਰ 'ਚ ਚਰਚਾ ਕੀਤੀ | ਜੇ. ਐੱਫ.-17 ਥੰਡਰ ਇਕ ਬਹੁ-ਭੂਮਿਕਾ ਵਾਲਾ ਲੜਾਕੂ ਜਹਾਜ਼ ਹੈ, ਜੋ ਚੀਨ ਅਤੇ ਪਾਕਿ ਵਲੋਂ ਸਾਂਝੇ ਤੌਰ 'ਤੇ ਵਿਕਸਤ ਕੀਤਾ ਗਿਆ ਹੈ | ਪਾਕਿ ਨੇ ਇਹ ਲੜਾਕੂ ਜਹਾਜ਼ ਕਈ ਦੇਸ਼ਾਂ ਨੂੰ ਵੇਚਿਆ ਹੈ | ਪਾਕਿਸਤਾਨੀ ਏਅਰ ਚੀਫ ਮਾਰਸ਼ਲ ਸਿੱਧੂ ਨੇ ਬੰਗਲਾਦੇਸ਼ ਹਵਾਈ ਸੈਨਾ ਦੇ ਮੁਖੀ ਨੂੰ ਸੁਪਰ ਮੁਸ਼ੱਕ ਟ੍ਰੇਨਰ ਜਹਾਜ਼ਾਂ ਦੀ ਤੁਰੰਤ ਸਪੁਰਦਗੀ ਦੇ ਨਾਲ-ਨਾਲ ਪੂਰੀ ਸਿਖਲਾਈ ਦਾ ਵੀ ਭਰੋਸਾ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਨੇ 6 ਲੱਖ 80 ਹਜ਼ਾਰ ਤੋਂ ਵੱਧ ਅਫ਼ਗਾਨ ਨਾਗਰਿਕ ਜ਼ਬਰਦਸਤੀ ਭੇਜੇ ਵਾਪਸ <br/> ਅਗਲੀ ਖ਼ਬਰ ਪਾਕਿ ਗ੍ਰਹਿ ਮੰਤਰਾਲੇ 'ਚ ਲਟਕਿਆ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦਾ ਮਾਮਲਾ <br/>
Ad Position 24