02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਗ਼ੈਰ-ਕਾਨੂੰਨੀ ਯੂਨਸ ਸਰਕਾਰ ਨੂੰ ਉਖਾੜ ਸੁੱਟੋ ਹਸੀਨਾ ਨੇ ਬੰਗਲਾਦੇਸ਼ ਦੇ ਲੋਕਾਂ ਨੂੰ ਕਿਹਾ <br/>

Ad Position 21
No active advertisement
ਅਜੀਤ ਡੈਸਕ 24-01-2026
ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਬੰਗਲਾਦੇਸ਼ ਦੀ ਗੱਦੀਓਾ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਲੋਕਾਂ ਨੂੰ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਸਰਕਾਰ ਨੂੰ ਉਖਾੜ ਸੁੱਟਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਸੱਤਾ 'ਚ ਰਹਿੰਦੇ ਹਨ ਤਾਂ ਆਜ਼ਾਦ ਅਤੇ ਨਿਰਪੱਖ ਚੋਣਾਂ ਸੰਭਵ ਨਹੀਂ ਹੋਣਗੀਆਂ | 17 ਮਹੀਨੇ ਪਹਿਲਾਂ ਢਾਕਾ ਤੋਂ ਭੱਜਣ ਤੋਂ ਬਾਅਦ ਭਾਰਤ 'ਚ ਇਕ ਇਕੱਠ ਨੂੰ ਆਪਣੇ ਪਹਿਲੇ ਜਨਤਕ ਸੰਬੋਧਨ 'ਚ ਅਵਾਮੀ ਲੀਗ ਨੇਤਾ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਨੂੰ ਸੰਯੁਕਤ ਰਾਸ਼ਟਰ ਤੋਂ ਪਿਛਲੇ ਸਾਲ ਦੀਆਂ ਘਟਨਾਵਾਂ ਦੀ 'ਅਸਲ ਨਿਰਪੱਖ ਜਾਂਚ' ਕਰਵਾਉਣ ਦੀ ਅਪੀਲ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਸੰਵਿਧਾਨ ਨੂੰ ਬਹਾਲ ਕਰਨ ਅਤੇ ਧਾਰਮਿਕ ਘੱਟ ਗਿਣਤੀਆਂ ਦੀ ਰੱਖਿਆ ਲਈ ਇਕਜੁੱਟ ਹੋ ਕੇ ਉੱਠਣ ਦੀ ਲੋੜ ਹੈ | ਹਸੀਨਾ ਦਾ ਸੰਦੇਸ਼ ਇਕ ਪਹਿਲਾਂ ਤੋਂ ਰਿਕਾਰਡ ਕੀਤੀ ਆਡੀਓ ਕਲਿੱਪ 'ਚ ਨਵੀਂ ਦਿੱਲੀ 'ਚ ਇਕ ਸਮਾਗਮ ਵਿਚ ਚਲਾਇਆ ਗਿਆ ਤੇ ਇਹ ਬੰਗਲਾਦੇਸ਼ 'ਚ 12 ਫਰਵਰੀ ਨੂੰ ਸੰਸਦੀ ਚੋਣਾਂ ਲਈ ਪ੍ਰਚਾਰ ਸ਼ੁਰੂ ਹੋਣ ਤੋਂ ਇਕ ਦਿਨ ਬਾਅਦ ਆਇਆ | ਅਵਾਮੀ ਲੀਗ ਪਾਰਟੀ ਨੂੰ ਚੋਣਾਂ ਲੜਨ ਤੋਂ ਰੋਕ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਗਿੱਲ ਫਿਰ ਰਹੇ ਅਸਫਲ, ਸੌਰਾਸ਼ਟਰ ਨੇ ਪੰਜਾਬ ਨੂੰ 194 ਦÏੜਾਂ ਨਾਲ ਹਰਾਇਆ <br/> ਅਗਲੀ ਖ਼ਬਰ ਅਮਰੀਕੀ ਟੈਰਿਫ਼ ਕਾਰਨ ਟੈਕਸਟਾਈਲ ਉਦਯੋਗ ਤੇ ਆਟੋ ਸੰਕਟ 'ਚ ਸਰਕਾਰ ਨੇ ਨਹੀਂ ਫੜੀ ਬਾਂਹ-ਰਾਹੁਲ <br/>
Ad Position 24
No active advertisement