ਰਾਜਕੋਟ, 23 ਜਨਵਰੀ (ਪੀ.ਟੀ.ਆਈ.)-ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਲਗਾਤਾਰ ਦੂਜੀ ਵਾਰ ਅਸਫਲ ਰਿਹਾ | ਅੱਜ ਖੇਡੇ ਗਏ ਰਣਜੀ ਟਰਾਫੀ ਏਲੀਟ ਗਰੁੱਪ 'ਬੀ' ਮੈਚ 'ਚ ਪੰਜਾਬ ਸੌਰਾਸ਼ਟਰ ਦੇ ਸਪਿਨਰਾਂ ਦਾ ਸਾਹਮਣਾ ਕਰਨ 'ਚ ਅਸਫਲ ਰਿਹਾ ਤੇ ਦੂਜੇ ਦਿਨ 194 ਦÏੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ | 320 ਦÏੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦੇ ਹੋਏ, ਪੰਜਾਬ ਦੀ ਸਭ ਤੋਂ ਵੱਡੀ ਉਮੀਦ, ਗਿੱਲ 32 ਗੇਂਦਾਂ 'ਚੇ 14 ਦÏੜਾਂ ਬਣਾ ਕੇ ਆਊਟ ਹੋ ਗਏ | ਇਸ ਨਾਲ ਮਹਿਮਾਨ ਟੀਮ ਆਪਣੀ ਦੂਜੀ ਪਾਰੀ 'ਚ ਸਿਰਫ਼ 125 ਦÏੜਾਂ 'ਤੇ ਹੀ ਸਿਮਟ ਗਈ | ਪਹਿਲੀ ਪਾਰੀ 'ਚ ਵੀ, ਗਿੱਲ 2 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਬਿਨਾਂ ਕੋਈ ਸਕੋਰ ਕੀਤੇ ਆਊਟ ਹੋ ਗਿਆ ਸੀ | ਦੋਵਾਂ ਪਾਰੀਆਂ 'ਚ ਗਿੱਲ ਖੱਬੇ ਹੱਥ ਦੇ ਸਪਿਨਰ ਪਾਰਥ ਭੂਟ ਵਲੋਂ ਲੈਗ ਬਿਫੋਰ ਵਿਕਟ 'ਤੇ ਫਸ ਗਿਆ | ਭੂਟ ਨੇ ਮੈਚ 'ਚ ਕੁੱਲ 10 ਵਿਕਟਾਂ ਲਈਆਂ | ਪਹਿਲੀ ਪਾਰੀ 'ਚ 33 ਦÏੜਾਂ ਦੇ ਕੇ 5 ਵਿਕਟਾਂ ਲੈਣ ਵਾਲੇ ਭੂਟ ਨੇ ਅਗਲੇ ਦਿਨ ਹੋਰ ਵੀ ਘਾਤਕ ਪ੍ਰਦਰਸ਼ਨ ਕੀਤਾ, 10 ਓਵਰਾਂ 'ਚ ਸਿਰਫ਼ ਅੱਠ ਦÏੜਾਂ ਦੇ ਕੇ 5 ਵਿਕਟਾਂ ਲਈਆਂ | ਸਪਿਨਰਾਂ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲੇ ਦਿਨ 23 ਵਿਕਟਾਂ ਡਿੱਗੀਆਂ, ਜਦੋਂ ਕਿ ਦੂਜੇ ਦਿਨ 17 ਬੱਲੇਬਾਜ਼ ਆਊਟ ਹੋਏ | ਭੂਟ ਨੂੰ ਸਾਥੀ ਸਪਿਨਰ ਧਰਮਿੰਦਰ ਜਡੇਜਾ ਨੇ ਭਰਪੂਰ ਸਮਰਥਨ ਦਿੱਤਾ, ਜਿਸਨੇ 55 ਦÏੜਾਂ ਦੇ ਕੇ ਪੰਜ ਵਿਕਟਾਂ ਲਈਆਂ | ਜਦਕਿ ਪੰਜਾਬ ਲਈ ਕੋਈ ਵੀ ਬੱਲੇਬਾਜ਼ ਲਗਾਤਾਰ ਨਹੀਂ ਖੇਡ ਸਕਿਆ, ਉਦੈ ਸਹਾਰਨ 71 ਗੇਂਦਾਂ 'ਤੇ 31 ਦÏੜਾਂ ਦੇ ਕੇ ਸਭ ਤੋਂ ਵੱਧ ਸਕੋਰਰ ਰਿਹਾ |