18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਭਿਸ਼ੇਕ ਨੇ 30 ਗੇਂਦਾਂ ’ ਚ ਜੜਿਆ ਸੈਂਕੜਾ

ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਇਥੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਮੈਚ ਵਿਚ 127 ਦੌੜਾਂ ਦੀ ਵੱਡੀ ਜਿੱਤ ਨਾਲ ਭਾਰਤ ਨੇ ਅਫ਼ਗਾਨਿਸਤਾਨ (ਮੇਜ਼ਬਾਨ ਟੀਮ) ਵਿਰੁੱਧ ਟੀ-20 ਲੜੀ 3-0 ਨਾਲ ਆਪਣੇ ਨਾਂਅ ਕੀਤੀ। ਮੈਚ ਦੌਰਾਨ ਅਭਿਸ਼ੇਕ ਸ਼ਰਮਾ ਨੇ ਸਿਰਫ਼ 34 ਗੇਂਦਾਂ ’ਤੇ ਰਿਕਾਰਡਤੋੜ 108 ਦੌੜਾਂ ਬਣਾ ਕੇ ਟੈਸਟ ਮੈਚ ਖੇਡਣ ਵਾਲੇ ਸਾਰੇ ‘ਫੁੱਲ ਮੈਂਬਰ’ (ਪੂਰਨ ਮੈਂਬਰ) ਦੇਸ਼ਾਂ ਦੇ ਬੱਲੇਬਾਜ਼ਾਂ ਵਿਚ ਸਭ ਤੋਂ ਤੇਜ਼ ਸੈਂਕੜੇ (33 ਗੇਂਦਾਂ) ਦਾ ਨਿਊਜ਼ੀਲੈਂਡ ਦੇ ਫਿਨ ਐਲਨ ਦਾ ਰਿਕਾਰਡ ਤੋੜ ਦਿੱਤਾ।

Ad Position 21
No active advertisement
ਵੱਖਰੇ ਅੰਦਾਜ਼ ’ਚ ਸੈਂਕੜੇ ਦਾ ਜਸ਼ਨ ਮਨਾਉਂਦਾ ਹੋਇਆ ਅਭਿਸ਼ੇਕ ਸ਼ਰਮਾ। 18-09-2026
ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਇਥੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਮੈਚ ਵਿਚ 127 ਦੌੜਾਂ ਦੀ ਵੱਡੀ ਜਿੱਤ ਨਾਲ ਭਾਰਤ ਨੇ ਅਫ਼ਗਾਨਿਸਤਾਨ (ਮੇਜ਼ਬਾਨ ਟੀਮ) ਵਿਰੁੱਧ ਟੀ-20 ਲੜੀ 3-0 ਨਾਲ ਆਪਣੇ ਨਾਂਅ ਕੀਤੀ। ਮੈਚ ਦੌਰਾਨ ਅਭਿਸ਼ੇਕ ਸ਼ਰਮਾ ਨੇ ਸਿਰਫ਼ 34 ਗੇਂਦਾਂ ’ਤੇ ਰਿਕਾਰਡਤੋੜ 108 ਦੌੜਾਂ ਬਣਾ ਕੇ ਟੈਸਟ ਮੈਚ ਖੇਡਣ ਵਾਲੇ ਸਾਰੇ ‘ਫੁੱਲ ਮੈਂਬਰ’ (ਪੂਰਨ ਮੈਂਬਰ) ਦੇਸ਼ਾਂ ਦੇ ਬੱਲੇਬਾਜ਼ਾਂ ਵਿਚ ਸਭ ਤੋਂ ਤੇਜ਼ ਸੈਂਕੜੇ (33 ਗੇਂਦਾਂ) ਦਾ ਨਿਊਜ਼ੀਲੈਂਡ ਦੇ ਫਿਨ ਐਲਨ ਦਾ ਰਿਕਾਰਡ ਤੋੜ ਦਿੱਤਾ। ਭਾਰਤ ਨੇ ਨਿਰਧਾਰਿਤ ਓਵਰਾਂ ’ਚ 7 ਵਿਕਟਾਂ ਦੇ ਨੁਕਸਾਨ ’ਤੇ 221 ਦੌੜਾਂ ਬਣਾਈਆਂ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 30 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ, ਜਿਸ ਵਿਚ 9 ਚੌਕੇ ਅਤੇ 11 ਛੱਕੇ ਸ਼ਾਮਿਲ ਸਨ। ਦੂਜੇ ਪਾਸੇ, ਸੰਜੂ ਸੈਮਸਨ ਨੇ ਵਧੀਆ ਸਾਥ ਦਿੱਤਾ ਅਤੇ 35 ਗੇਂਦਾਂ ਵਿਚ 50 ਦੌੜਾਂ ਬਣਾਈਆਂ, ਜਿਸ ਵਿਚ ਦੋ ਚੌਕੇ ਅਤੇ ਚਾਰ ਛੱਕੇ ਸ਼ਾਮਿਲ ਸਨ। ਇਸ ਜੋੜੀ ਨੇ 142 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਭਾਰਤ ਵਲੋਂ ਸਭ ਤੋਂ ਤੇਜ਼ ਟੀ-20 ਸੈਂਕੜਾ ਲਗਾਉਣ ਦਾ ਰਿਕਾਰਡ ਭਾਰਤ ਦੇ ਰੋਹਿਤ ਸ਼ਰਮਾ ਦੇ ਨਾਂਅ ਸੀ। ਰੋਹਿਤ ਨੇ ਸਾਲ 2017 ’ਚ ਸ੍ਰੀਲੰਕਾ ਖ਼ਿਲਾਫ਼ 35 ਗੇਂਦਾਂ ’ਤੇ ਟੀ-20 ਦਾ ਸਭ ਤੋਂ ਤੇਜ਼ ਸੈਂਕੜਾ ਆਪਣੇ ਨਾਂਅ ਕੀਤਾ ਸੀ। ਟੀਚੇ ਦਾ ਪਿੱਛਾ ਕਰ ਰਹੀ ਅਫ਼ਗਾਨ ਟੀਮ ਨੂੰ ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਹਾਰਾ ਕਰਦਿਆਂ 14.1 ਓਵਰਾਂ ’ਚ 94 ਦੌੜਾਂ ’ਤੇ ਸਮੇਟ ਦਿੱਤਾ। ਭਾਰਤ ਵਲੋਂ ਰਵੀ ਬਿਸ਼ਨੋਈ ਅਤੇ ਨਿਤੀਸ਼ ਕੁਮਾਰ ਰੈੱਡੀ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ’ਤੇ ਚਾਕੂ ਨਾਲ ਹਮਲਾ ਅਗਲੀ ਖ਼ਬਰ ਫ਼ਰੀਦਕੋਟ ਦੇ ਨਮਨ ਧੀਰ ਦੀ ਭਾਰਤੀ ਕ੍ਰਿਕਟ ਟੀਮ ਲਈ ਚੋਣ
Ad Position 24