19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

20ਵੀਆਂ ਏਸ਼ਿਆਈ ਖੇਡਾਂ ਦਾ ਰੰਗਾਰੰਗ ਆਗਾਜ਼ ਅੱਜ ਤੋਂ

20ਵੀਆਂ ਏਸ਼ਿਆਈ ਖੇਡਾਂ ਦਾ ਰੰਗਾਰੰਗ ਆਗਾਜ਼ ਅੱਜ ਤੋਂ

Ad Position 21
No active advertisement
ਅਜੀਤ ਡੈਸਕ 19-09-2026

ਨਾਗੋਆ, 18 ਸਤੰਬਰ (ਪੀ. ਟੀ. ਆਈ.)-ਉਲੰਪਿਕ ਵਿਚ ਦੋ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸ਼ਾਟ ਪੁਟ ਦੇ ਮੌਜੂਦਾ ਚੈਂਪੀਅਨ ਤਜਿੰਦਰਪਾਲ ਸਿੰਘ ਤੂਰ ਜਾਪਾਨ ਦੇ ਨਾਗੋਆਆਈਚੀ ਵਿਖੇ ਹੋਣ ਵਾਲੀਆਂ 20ਵੀਆਂ ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਲਈ ਭਾਰਤ ਦੇ ਝੰਡਾ-ਬਰਦਾਰ ਹੋਣਗੇ।ਏਸ਼ੀਅਨ ਖੇਡਾਂ ਲਈ ਮੁਕਾਬਿਲਆਂ ਦੀ ਸ਼ੁਰੂਆਤ ਹੋ ਗਈ ਹੈ ਪਰ ਅਧਿਕਾਰਤ ਤੌਰ ’ਤੇ ਉਦਘਾਟਨੀ ਸਮਾਗਮ 19 ਸਤੰਬਰ ਨੂੰ ਹੋਵੇਗਾ, ਜਿਥੇ 158 ਮੈਂਬਰੀ ਭਾਰਤੀ ਦਲ ਦੇ ਮੈਂਬਰ ਮਾਰਚ ਪਾਸਟ ’ਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਦੀ ਸਮਾਪਤੀ 4 ਅਕਤੂਬਰ ਨੂੰ ਹੋਵੇਗੀ।ਉਦਘਾਟਨੀ ਸਮਾਗਮ ਤੋਂ ਬਾਅਦ ਏਸ਼ਿਆਈ ਖੇਡਾਂ ਜਪਾਨ ਦੇ ਆਈਚੀ ਸੂਬੇ ਅਤੇ ਨਾਗੋਆ ’ਚ ਹੋ ਰਹੀਆਂ ਹਨ।ਭਾਰਤ ਦੇ ‘ਸ਼ੈੱਫ-ਡੀ-ਮਿਸ਼ਨ’ (ਦਲ ਮੁਖੀ) ਸਹਿਦੇਵ ਯਾਦਵ ਨੇ ਦੱਸਿਆ ਕਿ ਮਨੂ ਭਾਕਰ ਨੰਬਰ ਇਕ ਝੰਡਾ-ਬਰਦਾਰ ਹੋਵੇਗੀ, ਜਦੋਂਕਿ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਨੇ ਪੁਸ਼ਟੀ ਕੀਤੀ ਕਿ ਤੂਰ ਦੂਜੇ ਨੰਬਰ ਦੇ ਝੰਡਾ-ਬਰਦਾਰ ਹੋਣਗੇ। 24 ਸਾਲ ਦੀ ਮਨੂ ਭਾਕਰ ਨੇ ਪੈਰਿਸ ਉਲੰਪਿਕ (2024) ਵਿਚ ਇਤਿਹਾਸ ਰਚਦਿਆਂ 10 ਮੀਟਰ ਏਅਰ ਪਿਸਟਲ ਵਿਅਕਤੀਗਤ ਦੇ ਨਾਲ ਹੀ ਮਿਸ਼ਰਤ ਟੀਮ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ ਆਜ਼ਾਦ ਭਾਰਤ ਦੀ ਅਜਿਹੀ ਪਹਿਲੀ ਖਿਡਾਰਨ ਹੈ, ਜਿਸ ਨੇ ਉਲੰਪਿਕ ਖੇਡਾਂ ਦੇ ਇਕੋ ਸੀਜ਼ਨ ਵਿਚ ਦੋ ਤਗਮੇ ਜਿੱਤੇ ਹਨ। 31 ਸਾਲ ਦੇ ਤੂਰ ਏਸ਼ਿਆਈ ਖੇਡਾਂ ’ਚ ਦੋ ਵਾਰ ਦੇ ਮੌਜੂਦਾ ਸੋਨ ਤਗਮਾ ਜੇਤੂ ਹਨ। 



 

46 ਦੇਸ਼ਾਂ ਦੇ 10 ਹਜ਼ਾਰ ਐਥਲੀਟ ਹਿੱਸਾ ਲੈ ਰਹੇ
 ਏਸ਼ਿਆਈ ਖੇਡਾਂ ਦਾ ਉਦਘਾਟਨੀ ਸਮਾਗਮ ਪਾਲੋਮਾ ਮਿਜ਼ੂਹੋ ਸਟੇਡੀਅਮ ’ਚ ਹੋਵੇਗਾ। ਇਹ ਮਲਟੀ ਸਪੋਰਟਸ ਸਟੇਡੀਅਮ ਹੈ। ਇਸ ਦੀ ਸਮਰੱਥਾ 30 ਹਜ਼ਾਰ ਦਰਸ਼ਕਾਂ ਦੀ ਹੈ ਅਤੇ ਇਥੇ ਏਸ਼ਿਆਈ ਖੇਡਾਂ ਦੇ ਐਥਲੈਟਿਕਸ ਦੇ ਮੁਕਾਬਲੇ ਵੀ ਹੋਣਗੇ। ਭਾਰਤ ਵਲੋਂ ਕੁੱਲ 496 ਐਥਲੀਟ ਏਸ਼ਿਆਈ ਖੇਡਾਂ ’ਚ ਉਤਰਨਗੇ। ਇਸ ’ਚ ਕੁੱਲ 265 ਪੁਰਸ਼ ਅਤੇ 231 ਔਰਤਾਂ ਹਨ। 2022 ’ਚ ਚੀਨ ’ਚ ਹੋਈਆਂ ਏਸ਼ੀਅਨ ਖੇਡਾਂ ’ਚ ਭਾਰਤ ਨੇ 28 ਸੋਨ ਤਗਮੇ ਸਮੇਤ ਕੁੱਲ 106 ਤਗਮੇ ਜਿੱਤੇ ਸਨ। ਇਨ੍ਹਾਂ ਖੇਡਾਂ ’ਚ 46 ਦੇਸ਼ਾਂ ਦੇ 10 ਹਜ਼ਾਰ ਐਥਲੀਟ ਹਿੱਸਾ ਲੈ ਰਹੇ ਹਨ। 43 ਖੇਡਾਂ ਦੇ 469 ਮੁਕਾਬਲਿਆਂ ’ਚ ਖਿਡਾਰੀ ਤਗਮੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਮੇਜ਼ਬਾਨ ਜਪਾਨ ਵਲੋਂ ਸਭ ਤੋਂ ਵੱਧ 919 ਐਥਲੀਟ ਹਿੱਸਾ ਲੈਣਗੇ। ਏਸ਼ਿਆਈ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਸਫ਼ਲ ਦੇਸ਼ ਚੀਨ 803 ਐਥਲੀਟ ਉਤਾਰੇਗਾ। 

ਸਿੰਧੂ, ਮਨੂ, ਲਵਲੀਨਾ, ਅਮਨ ਤੇ ਚਾਨੂ ਤੋਂ ਵੱਡੀਆਂ ਉਮੀਦਾਂ
ਜਲੰਧਰ, 18 ਸਤੰਬਰ (ਡਾ. ਜਤਿੰਦਰ ਸਾਬੀ )-ਭਾਰਤੀ ਦਲ ਵਿਚ ਪੰਜ ਵਿਅਕਤੀਗਤ ਉਲੰਪਿਕ ਤਗਮਾ ਜੇਤੂ-ਪੀ.ਵੀ. ਸਿੰਧੂ, ਮਨੂ ਭਾਕਰ, ਲਵਲੀਨਾ ਬੋਰਗੋਹੇਨ, ਅਮਨ ਸਹਿਰਾਵਤ ਅਤੇ ਮੀਰਾਬਾਈ ਚਾਨੂ ਸ਼ਾਮਿਲ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੇ ਉਲੰਪਿਕ ਮੰਚ ’ਤੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ ਅਤੇ ਹੁਣ ਏਸ਼ੀਆਈ ਪੱਧਰ ’ਤੇ ਭਾਰਤ ਲਈ ਤਮਗਾ ਜਿੱਤਣ ਦੀ ਚੁਣੌਤੀ ਸਾਹਮਣੇ ਹੈ। ਨੇਜਾਬਾਜ਼ੀ ਦੇ ਉਲੰਪਿਕ ਚੈਂਪੀਅਨ ਨੀਰਜ ਚੋਪੜਾ ਸੱਟ ਕਾਰਨ ਏਸ਼ਿਆਈ ਖੇਡਾਂ ਵਿੱਚ ਹਿੱਸਾ ਨਹੀਂ ਲੈ ਰਹੇ। ਨੀਰਜ ਦੀ ਗੈਰ-ਹਾਜ਼ਰੀ ਨਿਸ਼ਚਿਤ ਤੌਰ ’ਤੇ ਭਾਰਤੀ ਅਥਲੈਟਿਕਸ ਲਈ ਮਹੱਤਵਪੂਰਨ ਘਾਟ ਹੈ ਪਰ ਭਾਰਤ ਕੋਲ ਹੋਰ ਕਈ ਮਜ਼ਬੂਤ ਅਥਲੀਟ ਹਨ ਜੋ ਆਪਣੀ ਕਾਬਲੀਅਤ ਦਿਖਾਉਣ ਲਈ ਤਿਆਰ ਹਨ।ਭਾਰਤੀ ਹਾਕੀ ਲਈ ਵੀ ਇਹ ਖੇਡਾਂ ਬੇਹੱਦ ਮਹੱਤਵਪੂਰਨ ਹਨ। ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਤੋਂ ਮਜ਼ਬੂਤ ਪ੍ਰਦਰਸ਼ਨ ਦੀ ਉਮੀਦ ਹੈ।

15 ਸਾਲਾ ਵੈਭਵ ਸੂਰਯਵੰਸ਼ੀ ਤੇ 17 ਸਾਲਾ ਪ੍ਰਿਤਿਕਾ ਪ੍ਰਦੀਪ ’ਤੇ ਨਜ਼ਰਾਂ
ਜਲੰਧਰ, 18 ਸਤੰਬਰ (ਡਾ. ਜਤਿੰਦਰ ਸਾਬੀ)-ਭਾਰਤੀ ਦਲ ਵਿਚ ਤਜ਼ਰਬੇਕਾਰ ਖਿਡਾਰੀਆਂ ਦੇ ਨਾਲ ਕਈ ਨੌਜਵਾਨ ਖੇਡ ਸਿਤਾਰੇ ਵੀ ਸ਼ਾਮਿਲ ਹਨ, ਜੋ ਏਸ਼ੀਆਈ ਮੰਚ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।ਵੈਭਵ ਸੂਰਯਵੰਸ਼ੀ (ਕ੍ਰਿਕਟ) ਮਹਿਜ਼ 15 ਸਾਲ ਦੀ ਉਮਰ ਵਿਚ ਭਾਰਤੀ ਦਲ ਦਾ ਹਿੱਸਾ ਬਣੇ ਵੈਭਵ ਸਭ ਤੋਂ ਘੱਟ ਉਮਰ ਦੇ ਖਿਡਾਰੀਆਂ ਵਿਚ ਸ਼ਾਮਿਲ ਹਨ। ਆਈ.ਪੀ.ਐੱਲ. ਵਿਚ ਸਭ ਤੋਂ ਘੱਟ ਉਮਰ ਵਿਚ ਸੈਂਕੜਾ ਲਗਾਉਣ ਦਾ ਰਿਕਾਰਡ ਵੈਭਵ ਦੇ ਨਾਂਅ ’ਤੇ ਹੈ।ਅਨਾਹਤ ਸਿੰਘ (ਸਕੁਐਸ਼) 18 ਸਾਲਾ ਅਨਾਹਤ ਭਾਰਤੀ ਸਕੁਐਸ਼ ਦੀ ਉਭਰਦੀ ਖਿਡਾਰਨ ਹੈ। ਅਨੁਸ਼ਕਾ ਯਾਦਵ (ਹੈਮਰ ਥ੍ਰੋ) 18 ਸਾਲਾ ਅਨੁਸ਼ਕਾ ਅਥਲੈਟਿਕਸ ਦੀ ਹੈਮਰ ਥ੍ਰੋ ਮੁਕਾਬਲੇ ਵਿਚ ਭਾਰਤ ਵਲੋਂ ਹਿੱਸਾ ਲਵੇਗੀ। ਸਿੰਡਰੈਲਾ ਦਾਸ (ਟੇਬਲ ਟੈਨਿਸ)  17 ਸਾਲਾ ਸਿੰਡਰੈਲਾ ਦਾਸ ਭਾਰਤੀ ਟੇਬਲ ਟੈਨਿਸ ਦੀ ਨਵੀਂ ਉਮੀਦ ਹੈ।ਪ੍ਰਿਤਿਕਾ ਪ੍ਰਦੀਪ (ਤੀਰਅੰਦਾਜ਼ੀ) 17 ਸਾਲਾ ਪ੍ਰਿਤਿਕਾ ਨੇ ਘੱਟ ਉਮਰ ਵਿਚ ਹੀ ਸੀਨੀਅਰ ਕੌਮਾਂਤਰੀ ਪੱਧਰ ’ਤੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿ ਫੌਜ ਦੀ ਦਖ਼ਲਅੰਦਾਜ਼ੀ ਖ਼ਿਲਾਫ਼ ਖੋਲ੍ਹਿਆ ਤਿੱਖਾ ਮੋਰਚਾ ਅਗਲੀ ਖ਼ਬਰ ਪੀ . ਏ . ਯੂ . ਕਿਸਾਨ ਮੇਲੇ ਦੇ ਪਹਿਲੇ ਦਿਨ ਵੱਖ - ਵੱਖ ਕੰਪਨੀਆਂ ਵਲੋਂ ਖੇਤੀਬਾੜੀ ਉਤਪਾਦਾਂ ਦਾ ਪ੍ਰਦਰਸ਼ਨ
Ad Position 24