ਮੁੱਲਾਂਪੁਰ-ਦਾਖਾ, 25 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਚਾਈਨਾ ਡੋਰ ਨਾਲ ਨਿੱਤ ਹੀ ਅਨਮੋਨ ਜ਼ਿੰਦਗੀਆਂ ਭਿਆਨਕ ਮੌਤ ਦੇ ਮੂੰਹ 'ਚ ਜਾ ਰਹੀ ਹੈ | ਸਮਰਾਲਾ 'ਚ ਸਕੂਲ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਗਲਾ ਵੱਢਣ ਕਰਕੇ ਹੋਈ ਮੌਤ ਦੇ ਕੁਝ ਘੰਟਿਆਂ ਬਾਅਦ ਹੀ ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਖ਼ਰੀਦਦਾਰੀ ਲਈ ਪਹੁੰਚੀ ਔਰਤ ਦੇ ਗਲ 'ਚ ਚਾਈਨਾ ਡੋਰ ਫਿਰ ਜਾਣ 'ਤੇ ਗੰਭੀਰ ਜ਼ਖ਼ਮੀ ਔਰਤ ਪਲਾਂ ਵਿਚ ਹੀ ਮੌਤ ਦੇ ਮੁੰੂਹ ਜਾ ਪਈ | ਰਾਏਕੋਟ ਰੋਡ ਮੰਡੀ ਮੁੱਲਾਂਪੁਰ ਵਿਖੇ 'ਫੂਡ ਪੁਆਇੰਟ' ਚਲਾ ਰਹੇ ਪਰਿਵਾਰ ਦੀ ਔਰਤ ਸਰਬਜੀਤ ਕੌਰ ਆਪਣੇ ਰਿਸ਼ਤੇਦਾਰ ਨਾਲ ਐਕਟਿਵਾ ਸਕੂਟਰ 'ਤੇ ਫੂਡ ਪੁਆਇੰਟ ਤੋਂ ਸ਼ਹਿਰ ਵੱਲ ਗੁਰਦੁਆਰਾ ਗੇਟ ਸਾਹਮਣੇ ਚਾਈਨਾ ਡੋਰ ਦੀ ਦੁਰਘਟਨਾ ਦਾ ਸ਼ਿਕਾਰ ਹੋ ਗਈ | ਸਰਬਜੀਤ ਕੌਰ ਪਿੰਡ