22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਚਾਈਨਾ ਡੋਰ ਦਾ ਖ਼ੂਨੀ ਜਾਲ : ਪ੍ਰਸ਼ਾਸਨ ਦੀ ਚੌਕਸੀ ਸਿਰਫ ਕਾਗਜ਼ਾਂ ਤੱਕ, ਸ਼ਹਿਰਾਂ 'ਚ ਮੌਤ ਦਾ ਨੰਗਾ ਨਾਚ

Ad Position 21
No active advertisement
ਅਜੀਤ ਡੈਸਕ 26-01-2026
• ਨਾਕਾਬੰਦੀ, ਡਰੋਨ ਨਿਗਰਾਨੀ ਤੇ ਸਖ਼ਤ ਕਾਰਵਾਈ ਦੇ ਦਾਅਵਿਆਂ ਦੇ ਬਾਵਜੂਦ ਤਸਕਰੀ ਜਾਰੀ • ਆਮ ਲੋਕਾਂ ਦੀ ਜਾਨ ਹਰ ਪਲ ਖਤਰੇ 'ਚ
ਮਕਸੂਦਾਂ (ਜਲੰਧਰ), 25 ਜਨਵਰੀ (ਸੌਰਵ ਮਹਿਤਾ)-ਵੱਖ-ਵੱਖ ਸੂਬਿਆਂ ਦੀਆਂ ਹੱਦਾਂ ਪਾਰ ਕਰ ਕੇ ਚਾਈਨਾ ਡੋਰ ਕਿਵੇਂ ਸ਼ਹਿਰਾਂ ਤੱਕ ਬੇਖੌਫ਼ ਪਹੁੰਚ ਰਹੀ ਹੈ | ਇਹ ਪ੍ਰਸ਼ਾਸਨ ਲਈ ਅੱਜ ਸਭ ਤੋਂ ਵੱਡਾ ਅਤੇ ਗੰਭੀਰ ਸਵਾਲ ਬਣ ਚੁੱਕਾ ਹੈ | ਗਣਤੰਤਰ ਦਿਵਸ ਦੇ ਮੱਦੇਨਜ਼ਰ ਹਰ ਜ਼ਿਲ੍ਹੇ ਦੀ ਪੁਲਿਸ ਵਲੋਂ ਪੂਰੀ ਚੌਕਸੀ, ਨਾਕਾਬੰਦੀ ਅਤੇ ਸਖ਼ਤ ਕਾਰਵਾਈ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ | ਚਾਈਨਾ ਡੋਰ ਦਾ ਖੌਫ਼ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਅਤੇ ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਜਾਂ ਜ਼ਿਲ੍ਹੇ 'ਚ ਇਸ ਨਾਲ ਹੋਈ ਮੌਤ ਜਾਂ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਜਲੰਧਰ ਸਮੇਤ ਕਈ ਸ਼ਹਿਰਾਂ 'ਚ ਦੋ ਪਹੀਆ ਵਾਹਨ ਚਲਾਉਣ ਵਾਲੇ ਨਾਗਰਿਕ ਸਹਿਮੇ ਹੋਏ ਹਨ | ਆਮ ਲੋਕਾਂ ਦਾ ਕਹਿਣਾ ਹੈ ਕਿ ਘਰੋਂ ਨਿਕਲਦੇ ਸਮੇਂ ਇਹ ਡਰ ਹਰ ਪਲ ਮਨ 'ਚ ਵੱਸਿਆ ਰਹਿੰਦਾ ਹੈ ਕਿ ਕਿਤੇ ਅਚਾਨਕ ਚਾਈਨਾ ਡੋਰ ਗਲੇ ਜਾਂ ਚਿਹਰੇ 'ਤੇ ਨਾ ਫਿਰ ਜਾਵੇ | ਇਹ ਡਰ ਸਿਰਫ ਅਨੁਭਵ ਨਹੀਂ, ਸਗੋਂ ਹਕੀਕਤ ਬਣ ਚੁੱਕੀ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਕਈ ਕੀਮਤੀ ਜਾਨਾਂ ਇਸ ਖ਼ੂਨੀ ਡੋਰ ਦੀ ਭੇਟ ਚੜ੍ਹ ਚੁੱਕੀਆਂ ਹਨ | ਪ੍ਰਸ਼ਾਸਨ ਵਲੋਂ ਕਦੇ ਕਿਹਾ ਜਾਂਦਾ ਹੈ ਕਿ ਡਰੋਨ ਰਾਹੀਂ ਛੱਤਾਂ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਦੇ ਇਹ ਦਾਅਵਾ ਹੁੰਦਾ ਹੈ ਕਿ ਚਾਈਨਾ ਡੋਰ ਵੇਚਣ ਅਤੇ ਇਸ ਨਾਲ ਪਤੰਗ ਉਡਾਉਣ ਵਾਲਿਆਂ 'ਤੇ ਸਖ਼ਤ ਧਾਰਾਵਾਂ ਤਹਿਤ ਮੁਕਦਮੇ ਦਰਜ ਕੀਤੇ ਜਾਣਗੇ ਪਰ ਜ਼ਮੀਨੀ ਸੱਚਾਈ ਇਹ ਹੈ ਕਿ ਤਸਕਰ ਅਤੇ ਵਪਾਰੀ ਨਿੱਜੀ ਲਾਲਚ 'ਚ ਅੰਨੇ ਹੋ ਕੇ ਇਹ ਮੌਤ ਦਾ ਸਮਾਨ ਧੜੱਲੇ ਨਾਲ ਵੇਚ ਰਹੇ ਹਨ | ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਸਮੇਂ 'ਚ ਮੋਟਾ ਮੁਨਾਫ਼ਾ ਕਮਾ ਲੈਣਗੇ ਪਰ ਜਦ ਕਿਸੇ ਘਰ ਦਾ ਚਿਰਾਗ਼ ਬੁੱਝਦਾ ਹੈ ਤਾਂ ਉਸ ਪਰਿਵਾਰ 'ਤੇ ਕੀ ਬੀਤਦੀ ਹੈ, ਇਹ ਦਰਦ ਸਿਰਫ ਉਹੀ ਜਾਣ ਸਕਦੇ ਹਨ | ਇਸ ਸਾਰੀ ਤਸਵੀਰ ਦਾ ਇਕ ਹੋਰ ਦੁਖਦਾਈ ਪੱਖ ਮਾਪੇ ਵੀ ਹਨ | ਕਈ ਮਾਪੇ ਬੱਚਿਆਂ ਦੀ ਜਿੱਦ ਅੱਗੇ ਝੁੱਕ ਕੇ ਖ਼ੁਦ ਇਹ ਜਾਨਲੇਵਾ ਡੋਰ ਖਰੀਦ ਕੇ ਦੇ ਰਹੇ ਹਨ | ਇਹ ਲਾਪਰਵਾਹੀ ਸਿਰਫ ਆਪਣੇ ਬੱਚੇ ਹੀ ਨਹੀਂ, ਸਗੋਂ ਸਮਾਜ ਦੇ ਹਰ ਨਾਗਰਿਕ ਦੀ ਜਾਨ ਲਈ ਖ਼ਤਰਾ ਬਣ ਰਹੀ ਹੈ | ਲੋੜ ਇਸ ਗੱਲ ਦੀ ਹੈ ਕਿ ਪ੍ਰਸ਼ਾਸਨ ਖ਼ਾਨਾਪੂਰਤੀ ਛੱਡ ਕੇ ਤੁਰੰਤ ਅਤੇ ਬਿਨਾਂ ਭੇਦਭਾਵ ਸਖ਼ਤ ਕਾਰਵਾਈ ਕਰੇ | ਚਾਹੇ ਉਹ ਤਸਕਰ ਹੋਣ, ਵੇਚਣ ਵਾਲੇ ਜਾਂ ਜਾਨ ਬੁੱਝ ਕੇ ਇਹ ਡੋਰ ਵਰਤਣ ਵਾਲੇ | ਜੇ ਸਮੇਂ ਸਿਰ ਸਖ਼ਤੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ 'ਚ ਚਾਈਨਾ ਡੋਰ ਹੋਰ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਦੇਵੇਗੀ | ਇਹ ਸਿਰਫ ਕਾਨੂੰਨ ਦੀ ਗੱਲ ਨਹੀਂ, ਸਗੋਂ ਹਰ ਕੀਮਤੀ ਜਾਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ |
ਆਨਲਾਈਨ ਵੈੱਬਸਾਈਟਾਂ 'ਤੇ ਧੜੱਲੇ ਨਾਲ ਵਿਕ ਰਹੀ ਹੈ ਚਾਈਨਾ ਡੋਰ
ਹੈਰਾਨੀਜਨਕ ਗੱਲ ਇਹ ਹੈ ਕਿ ਜਿਸ ਚਾਈਨਾ ਡੋਰ ਨੂੰ ਫੜਨ ਦੇ ਪ੍ਰਸ਼ਾਸਨ ਵੱਡੇ-ਵੱਡੇ ਦਾਅਵੇ ਕਰਦਾ ਨਹੀਂ ਥੱਕਦਾ, ਉਹੀ ਜਾਨਲੇਵਾ ਡੋਰ ਅੱਜ ਵੀ ਬੇਧੜਕ ਆਨਲਾਈਨ ਵੈੱਬਸਾਈਟਾਂ 'ਤੇ ਵਿਕ ਰਹੀ ਹੈ | ਖਾਸ ਕਰਕੇ 'ਮੋਨੋਕਾਈਟ' ਨਾਮਕ ਵੈੱਬਸਾਈਟ ਉੱਪਰ ਇਹ ਡੋਰ ਸ਼ਰੇਆਮ ਉਪਲਬਧ ਹੈ | ਜਦ ਇਸ ਡੋਰ ਦੇ ਗੱਟੂਆਂ ਨੂੰ ਖੋਲ੍ਹ ਕੇ ਜਾਂਚਿਆ ਗਿਆ ਤਾਂ ਉਨ੍ਹਾਂ ਉੱਪਰ ਸਾਫ਼ ਲਫ਼ਜ਼ਾਂ 'ਚ ਲਿਖਿਆ ਮਿਲਿਆ ਕਿ ਇਹ ਪਤੰਗ ਉਡਾਉਣ ਲਈ ਵਰਤੋਂਯੋਗ ਨਹੀਂ ਹੈ ਪਰ ਇਸ ਚਿਤਾਵਨੀ ਦੇ ਬਾਵਜੂਦ ਇਹ ਡੋਰ ਨਾ ਸਿਰਫ਼ ਆਨਲਾਈਨ ਬਲਕਿ ਸ਼ਹਿਰਾਂ ਦੇ ਬਾਜ਼ਾਰਾਂ 'ਚ ਦੁਕਾਨਾਂ 'ਤੇ ਵੀ ਧੜੱਲੇ ਨਾਲ ਵੇਚੀ ਜਾ ਰਹੀ ਹੈ | ਇਹ ਹਾਲਾਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ |


Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਲਪੇਟ 'ਚ ਆਇਆ ਮੋਟਰਸਾਈਕਲ ਸਵਾਰ ਹੋਇਆ ਗੰਭੀਰ ਜ਼ਖਮੀ <br/> ਅਗਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ ਔਰਤ ਦੀ ਮੌਤ <br/>
Ad Position 24