ਚੰਡੀਗੜ੍ਹ, 27 ਜਨਵਰੀ (ਪ੍ਰੋ. ਅਵਤਾਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਾਈ ਘਨਈਆ ਜੀ ਦਾ ਇਤਿਹਾਸਿਕ ਹਵਾਲਾ ਦੇ ਕੇ ਪੰਜਾਬ ਦੇ ਦਰਿਆਈ ਪਾਣੀ ਨੂੰ ਹੋਰਨਾਂ ਰਾਜਾਂ ਖਾਸ ਕਰਕੇ ਹਰਿਆਣਾ ਨੂੰ ਦੇਣ ਲਈ ਜਾਇਜ਼ ਠਹਿਰਾਉਣਾ ਨਿੰਦਣਯੋਗ ਹੈ | ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਾਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਕੀਤਾ | ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਦਸਮ ਪਾਤਸ਼ਾਹ ਜੀ ਨੇ ਦਇਆ ਭਾਵਨਾ ਨਾਲ ਸੇਵਾ ਕਾਰਜ ਕਰਨ ਦੀ ਸਿੱਖਿਆ ਦਿੱਤੀ ਪਰ ਨਾਲ ਹੀ ਸਾਨੂੰ ਆਪਣੇ ਹੱਕਾਂ ਲਈ ਜੂਝਣਾ ਵੀ ਸਿਖਾਇਆ | ਬਾਦਲ ਨੇ ਲਿਖਿਆ ਕਿ ਇਹ ਮਾਮਲਾ ਪੰਜਾਬ ਦੇ ਦਰਿਆਈ ਪਾਣੀਆਂ ਲਈ ਬਣੇ ਰਿਪੇਰੀਅਨ ਅਧਿਕਾਰਾਂ ਦਾ ਹੈ, ਨਾ ਕਿ ਦਾਨ ਦੇਣ ਦਾ |
ਮੁੁੱਖ ਮੰਤਰੀ ਵਲੋਂ ਪੰਜਾਬ ਦੇ ਦਰਿਆਈ ਪਾਣੀ ਨੂੰ ਹੋਰਨਾਂ ਰਾਜਾਂ ਨੂੰ ਦੇਣ ਲਈ ਜਾਇਜ਼ ਠਹਿਰਾਉਣਾ ਨਿੰਦਣਯੋਗ-ਸੁਖਬੀਰ
ਅਜੀਤ ਡੈਸਕ
28-01-2026