13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੇ ਪਿੰਡ ਡੋਡ ਤੇ ਮਹਿਮਾ ਸਰਜਾ ਦੇ ਦੋ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ

ਬਾਜਾਖਾਨਾ, 13 ਸਤੰਬਰ (ਜਗਦੀਪ ਸਿੰਘ ਗਿੱਲ)-ਅੱਜ ਸਵੇਰੇ ਨਜ਼ਦੀਕੀ ਪਿੰਡ ਡੋਡ ਅਤੇ ਪਿੰਡ ਮਹਿਮਾ ਸਰਜਾ ਦੇ ਦੋ ਨੌਜਵਾਨਾਂ ਨੂੰ ਦਿੱਲੀ ਸਪੈਸ਼ਲ ਸੈਲ ਦੀ ਟੀਮ ਵਲੋਂ ਹਿਰਾਸਤ ’ਚ ਲਿਆ ਹੈ। ਪੁਲਿਸ ਥਾਣਾ ਬਾਜਾਖਾਨਾ ਦੇ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਬਾਜਾਖਾਨਾ, 13 ਸਤੰਬਰ (ਜਗਦੀਪ ਸਿੰਘ ਗਿੱਲ)-ਅੱਜ ਸਵੇਰੇ ਨਜ਼ਦੀਕੀ ਪਿੰਡ ਡੋਡ ਅਤੇ ਪਿੰਡ ਮਹਿਮਾ ਸਰਜਾ ਦੇ ਦੋ ਨੌਜਵਾਨਾਂ ਨੂੰ ਦਿੱਲੀ ਸਪੈਸ਼ਲ ਸੈਲ ਦੀ ਟੀਮ ਵਲੋਂ ਹਿਰਾਸਤ ’ਚ ਲਿਆ ਹੈ। ਪੁਲਿਸ ਥਾਣਾ ਬਾਜਾਖਾਨਾ ਦੇ ਐਸ.ਆਈ. ਅਜੈ ਸਿੰਘ ਨੇ ਦੱਸਿਆ ਕਿ ਪਿੰਡ ਡੋਡ ਦੇ ਨੌਜਵਾਨ ਪਿ੍ਤਪਾਲ ਸਿੰਘ ਉਰਫ਼ ਕਾਕਾ ਪੁੱਤਰ ਗੁਰਲਾਲ ਸਿੰਘ ਜੋ ਕਿ ਗੁਰਪਤਵੰਤ ਸਿੰਘ ਪੰਨੂੰ ਨਾਲ ਜੁੜਿਆ ਹੋਇਆ ਸੀ, ਨੂੰ ਦਿੱਲੀ ਸਪੈਸ਼ਲ ਸੈਲ ਦੀ ਟੀਮ ਨੇ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ ਕਿਉਂਕਿ ਪਿ੍ਤਪਾਲ ਸਿੰਘ ਉਰਫ਼ ਕਾਕਾ ਗੁਰਪਤਵੰਤ ਸਿੰਘ ਪੰਨੂੰ ਦੀ ਟੀਮ ਨੂੰ ਖਾਲਿਸਤਾਨ ਜਿੰਦਾਬਾਦ ਦੇ ਸ਼ਬਦਾਂ ਨੂੰ ਲਿਖਵਾ ਕੇ ਭੇਜਦਾ ਸੀ ਤੇ ਇਸ ਕੰਮ ਨੂੰ ਨੇਪਰੇ ਚਾੜਨ੍ਹ ਲਈ ਨਜ਼ਦੀਕੀ ਪਿੰਡ ਮਹਿਮਾ ਸਰਜਾ ਜ਼ਿਲ੍ਹਾ ਬਠਿੰਡਾ ਦਾ ਨੌਜਵਾਨ ਮੰਗਲ ਸਿੰਘ ਪੁੱਤਰ ਤਰਸੇਮ ਸਿੰਘ ਪੈਸੇ ਲੈ ਕੇ ਕਰਵਾਉਂਦਾ ਸੀ। ਮੰਗਲ ਸਿੰਘ ਖਾਲਿਸਤਾਨ ਜਿੰਦਾਬਾਦ ਦੇ ਸ਼ਬਦ ਲਿਖਣ ਦੀਆਂ ਵੀਡੀਓਜ਼ ਬਣਾ ਕੇ ਪਿ੍ਤਪਾਲ ਸਿੰਘ ਉਰਫ਼ ਕਾਕਾ ਨੂੰ ਭੇਜਦਾ ਸੀ ਤੇ ਪਿ੍ਤਪਾਲ ਸਿੰਘ ਉਰਫ਼ ਕਾਕਾ ਉਹ ਵੀਡੀਓਜ਼ ਅੱਗੇ ਗੁਰਪਤਵੰਤ ਸਿੰਘ ਪੰਨੂੰ ਦੀ ਟੀਮ ਨੂੰ ਭੇਜਦਾ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਨਾਲ ਉਕਤ ਖੇਤਰੀ ਸਮੂਹਾਂ ਵਿਚਕਾਰ, ਦੁਸ਼ਮਣੀ, ਨਫ਼ਰਤ ਅਤੇ ਸਮਾਜਿਕ ਭਾਈਚਾਰੇ ਨੂੰ ਵਿਗਾੜਨ ਅਤੇ ਰਾਸ਼ਟਰੀ ਏਕਤਾ ’ਤੇ ਸੱਟ ਮਾਰਨ ਦੇ ਦੋਸ਼ ਤਹਿਤ ਪੁਲਿਸ ਥਾਣਾ ਬਾਜਾਖਾਨਾ ਵਿਖੇ ਐਫ਼.ਆਈ.ਆਰ ਨੰਬਰ 150 ਤਹਿਤ ਅ/ਧ 196,197,61(2), ਬੀ.ਐਨ. ਐਸ.ਅਤੇ 13 ਯੂ.ਏ.ਪੀ.ਏ ਐਕਟ 1967 ਤਹਿਤ ਦਰਜ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 12 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਗਠਿਤ ਅਗਲੀ ਖ਼ਬਰ ਦੁਨੀਆ ਨੂੰ ਰੌਸ਼ਨੀ ਦੀਆਂ ਤਰੰਗਾਂ ਨਾਲ ਜੋੜਨ ਵਾਲੇ ਮੋਗਾ ਦੇ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੀ ਯਾਦ ਸਦੀਵੀਂ ਬਣਾਈ ਜ...
Ad Position 24