13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਤੇ ਮੋਹਨਜੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਨਿਵਾਸ ਬਾਹਰ ਜ਼ੋਰਦਾਰ ਪ੍ਰਦਰਸ਼ਨ

ਸੰਗਰੂਰ, 13 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਬਹੁਚਰਚਿਤ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਨਾਲ ਵਾਪਰੇ ਅਣਮਨੁੱਖੀ ਤਸ਼ੱਦਦ ਦੀ ਘਟਨਾ ਅਤੇ ਜ਼ਿਲ੍ਹੇ ਦੇ ਇੱਕ ਹੋਰ ਪਿੰਡ ਤੂਰਬਨਜਾਰਾ ਵਿਚ ਗੁਲਜਾਰ ਸਿੰਘ ਨਾਮ ਦੇ ਮਿਹਨਤਕਸ਼ ਵਿਅਕਤੀ ਦੀ ਹੋਈ ਮੌਤ ਨੂੰ ਲੈ ਅੱਜ ਮੁੱਖ ਮੰਤਰੀ ਨਿਵਾਸ ਡਰੀਮ ਲੈਂਡ ਕਾਲੋਨੀ ਬਾਹਰ ਵੱਖ ਵੱਖ ਰਾਜਨੀਤਕ, ਸਮਾਜਕ, ਧਾਰਮਿਕ ਜਥੇਬੰਦੀਆਂ ਦੀ ਇੱਕ ਵੱਡੀ ਇਕੱਤਰਤਾ ਧਰਨੇ ਦੇ ਰੂਪ ਵਿਚ ਕੀਤੀ ਗਈ । ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਸ਼ੇਰੋਂ ਤੇ ਤੂਰਬਨਜਾਰਾਂ ਦੀ ਘਟਨਾਵਾਂ ਨਸ਼ਿਆਂ ਨਾਲ ਜੁੜੀਆਂ ਹੋਈਆ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਸੰਗਰੂਰ, 13 ਸਤੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਬਹੁਚਰਚਿਤ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਨਾਲ ਵਾਪਰੇ ਅਣਮਨੁੱਖੀ ਤਸ਼ੱਦਦ ਦੀ ਘਟਨਾ ਅਤੇ ਜ਼ਿਲ੍ਹੇ ਦੇ ਇੱਕ ਹੋਰ ਪਿੰਡ ਤੂਰਬਨਜਾਰਾ ਵਿਚ ਗੁਲਜਾਰ ਸਿੰਘ ਨਾਮ ਦੇ ਮਿਹਨਤਕਸ਼ ਵਿਅਕਤੀ ਦੀ ਹੋਈ ਮੌਤ ਨੂੰ ਲੈ ਅੱਜ ਮੁੱਖ ਮੰਤਰੀ ਨਿਵਾਸ ਡਰੀਮ ਲੈਂਡ ਕਾਲੋਨੀ ਬਾਹਰ ਵੱਖ ਵੱਖ ਰਾਜਨੀਤਕ, ਸਮਾਜਕ, ਧਾਰਮਿਕ ਜਥੇਬੰਦੀਆਂ ਦੀ ਇੱਕ ਵੱਡੀ ਇਕੱਤਰਤਾ ਧਰਨੇ ਦੇ ਰੂਪ ਵਿਚ ਕੀਤੀ ਗਈ । ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਸ਼ੇਰੋਂ ਤੇ ਤੂਰਬਨਜਾਰਾਂ ਦੀ ਘਟਨਾਵਾਂ ਨਸ਼ਿਆਂ ਨਾਲ ਜੁੜੀਆਂ ਹੋਈਆ ਹਨ । ਮੋਹਨਜੀਤ ਸਿੰਘ ਵਲੋਂ ਜਦ ਕਾਲਾ ਕੱਪੜਾ ਲਹਿਰਾ ਕੇ ਨਸ਼ਿਆਂ ਖਿਲ਼ਾਫ ਆਵਾਜ਼ ਉਠਾਈ ਤਾਂ ਉਸ ਨਾਲ ਜੋ ਦਰਦਨਾਕ ਵਿਵਹਾਰ ਕੀਤਾ ਗਿਆ ਉਹ ਸਭ ਦੇ ਸਾਹਮਣੇ ਹੈ । ਇਸੇ ਤਰ੍ਹਾਂ ਜਦ ਤੂਰਬਨਜਾਰਾ ਪਿੰਡ ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇੱਕ ਨਿਸਾਣਾ ਲੈ ਕੇ ਚੱਲੋਂ ਅਤੇ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਪੁਲਿਸ ਉੱਤੇ ਵਿਸ਼ਵਾਸ ਨਾ ਕਰੋ । ਉਨ੍ਹਾਂ ਦੋਵਾਂ ਘਟਨਾਵਾਂ ਦੀ ਜੁਡੀਸ਼ੀਅਲ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ । ਇਕੱਠ ਨੂੰ ਚੇਤੇ ਕਰਵਾਉਂਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਉਹੀ ਭਗਵੰਤ ਮਾਨ ਹੈ ਜੋ ਲੋਕਾਂ ਨੂੰ ਉਕਸਾਉਂਦਾ ਸੀ ਕਿ ਪਿੰਡਾਂ, ਸ਼ਹਿਰਾਂ ਵਿਚ ਆਉਂਦੇ ਆਗੂਆਂ ਨੂੰ ਸਵਾਲ ਕਰੋ ਪਰ ਅੱਜ ਇਹੀ ਆਪ ਆਗੂ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੇ ਹਨ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਮੰਚ ਉੱਤੇ ਬੈਠੇ ਗੁਲਜਾਰ ਸਿੰਘ ਪਰਿਵਾਰ ਦੇ ਮੈਂਬਰ ਜਿਨ੍ਹਾਂ ਵਿੱਚ ਉਨ੍ਹਾਂ ਦੀ ਪਤਨੀ ਪਾਲ ਕੌਰ, ਲੜਕਾ ਲਖਵਿੰਦਰ ਸਿੰਘ ਅਤੇ ਮੋਹਨਜੀਤ ਸਿੰਘ ਸ਼ੇਰੋਂ ਨੂੰ ਕਿਹਾ ਕਿ ਪੂਰੀ ਕਾਂਗਰਸ ਪਾਰਟੀ ਉਨ੍ਹਾਂ ਦੀ ਪਿੱਠ ’ਤੇ ਖੜੀ ਹੈ। ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪੁਲਿਸ ਫੋਰਸ ਦੇ ਹੌਸਲੇ ਇਨ੍ਹੇ ਵਧੇ ਹੋਏ ਹਨ ਕਿ ਉਨ੍ਹਾਂ ਨੂੰ ਇੰਝ ਲਗਦਾ ਹੈ ਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਆਏ ਉਨ੍ਹਾਂ ਪ੍ਰਭਾਵ ਕਾਇਮ ਰਹਿਣਾ ਹੈ । ਕਰਨੈਲ ਸਿੰਘ ਜਖੇਪਲ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਭਾਜਪਾ ਦੇ ਕੌਮੀ ਆਗੂ ਵਿਜੈ ਸਾਂਪਲਾ, ਅਕਾਲੀ ਦਲ (ਬਾਦਲ) ਦੇ ਵਿਨਰਜੀਤ ਸਿੰਘ ਗਲੋਡੀ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਰਾਹੁਲਇੰਦਰ ਸਿੰਘ ਭੱਠਲ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਐਡਵੋਕੇਟ ਜਗਮੀਤ ਸਿੰਘ, ਸੁਰਜੀਤ ਸਿੰਘ ਫੂਲ, ਪਰਮਿੰਦਰ ਸਿੰਘ ਝੋਟਾ, ਸਤਨਾਮ ਸਿੰਘ ਰੱਤੋਕੇ ਆਗੂ ਅਕਾਲੀ ਦਲ (ਅ), ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ (ਅ), ਭਾਜਪਾ ਆਗੂ ਦਾਮਨ ਥਿੰਦ ਬਾਜਵਾ, ਜ਼ਿਲ੍ਹਾ ਪ੍ਰਧਾਨ ਕਾਂਗਰਸ ਜਗਦੇਵ ਸਿੰਘ ਗਾਗਾ, ਕਾਂਗਰਸ ਆਗੂ ਰਜਿੰਦਰ ਦੀਪਾ ਸੁਨਾਮ, ਕਾਕਾ ਕੋਟੜਾ, ਗੁਰਤੇਜ ਸਿੰਘ ਝਨੇੜੀ, ਹਰਪ੍ਰੀਤ ਕੌਰ ਧੂਰੀ, ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ, ਪੱਤਰਕਾਰ ਹਮੀਰ ਸਿੰਘ, ਕਮਰਜੀਤ ਕੌਰ ਸਮਾਉ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੈਫੀ ਕਾਂਝਲਾ, ਗੁਲਜਾਰੀ ਮੂਨਕ, ਬਾਬੂ ਪ੍ਰਕਾਸ਼ ਚੰਦ ਗਰਗ, ਚਮਨਦੀਪ ਸਿੰਘ ਮਿਲ਼ਖੀ ਆਗੂ ਵਾਰਿਸ ਪੰਜਾਬ, ਡਿੱਕੀ ਜੇਜੀ, ਭਾਨਾ ਸਿੱਧੂ, ਬੀਬੀ ਪਰਮਜੀਤ ਕੌਰ ਵਿਰਕ, ਭਾਜਪਾ ਆਗੂ ਰਣਦੀਪ ਸਿੰਘ ਦਿਓਲ, ਚਰਨਜੀਤ ਸਿੰਘ ਗਗੜਪੁਰ ਤੋਂ ਇਲਾਵਾ ਮਨੁੱਖੀ ਅਧਿਕਾਰ ਸੰਗਠਨ ਦੇ ਜਸਟਿਸ ਰਣਜੀਤ ਸਿੰਘ ਨੇ ਵਿਸ਼ੇਸ ਤੌਰ ਉੱਤੇ ਆਪਣੀ ਹਾਜਰੀ ਲਗਵਾਈ। ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਦੁੱਖ ਦੀ ਘੜੀ ਦੋਵਾਂ ਪੀੜਤ ਪਰਿਵਾਰਾਂ ਨਾਲ ਖੜੇ ਹਨ । ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਸਿੰਘ ਨੇ ਇਕੱਠ ਵਿਚ ਕਈ ਮਤਿਆਂ ਦੀ ਪ੍ਰਵਾਨਗੀ ਸੰਗਤ ਤੋਂ ਹੱਥ ਖੜੇ ਕਰਵਾ ਕੇ ਲਈ ਗਈ। ਪਾਸ ਕੀਤੇ ਮਤਿਆਂ ਵਿੱਚ ਮੋਹਨਜੀਤ ਸਿੰਘ ਸੇਰੋਂ ਉੱਪਰ ਹੋਏ ਤਸ਼ਦਦ, ਕਕਾਰਾਂ ਦੀ ਬੇਕਦਰੀ, ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਲਈ ਜਿੰਮੇਵਾਰ ਡੀ.ਐਸ.ਪੀ., ਐਸ.ਐੱਚ.ਓ. ਅਤੇ ਚੌਕੀ ਇੰਚਾਰਜ ਖਿਲਾਫ ਕਾਰਵਾਈ ਕੀਤੀ ਜਾਵੇ। ਪਿੰਡ ਤੂਰਬੰਨਜਾਰਾ ਦੇ ਗੁਲਜਾਰ ਸਿੰਘ ਦੀ ਹੋਈ ਮੌਤ ਦੇ ਮਾਮਲੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ ਮੁਕੱਦਮਾ ਦਰਜ ਕਰਨ ਦਾ ਮਤਾ ਪਾਸ ਕੀਤਾ ਗਿਆ। ਗੁਲਜਾਰ ਸਿੰਘ ਦੇ ਬੱਚਿਆਂ ਨੂੰ ਨੌਕਰੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਾ ਮਤਾ ਪਾਸ ਕੀਤਾ ਗਿਆ। ਮੋਹਨਜੀਤ ਸਿੰਘ ਦੇ ਵਕੀਲ ਮਨਪ੍ਰੀਤ ਸਿੰਘ ਨਮੋਲ ਉੱਪਰ ਪੁਲਿਸ ਵਲੋਂ ਗੱਡੀ ਚੜ੍ਹਾਉਣ ਦੇ ਦੋਸ਼ ਵਜੋਂ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਅੰਤਿਮ ਮਤੇ ਵਿਚ ਇਹ ਚਿਤਾਵਨੀ ਸਬੰਧਿਤ ਮਤਿਆਂ ਨੂੰ ਲੈ ਕੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਮੁੱਖ ਮੰਤਰੀ ਨਿਵਾਸ ਬਾਹਰ ਪੱਕਾ ਮੋਰਚਾ ਆਰੰਭ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੀ.ਆਰ.ਬੀ. ਤੇ ਸੀ.ਈ.ਓ. ਰੇਲਵੇ ਬੋਰਡ ਵਲੋਂ ਡੀ.ਐਫ.ਸੀ.ਸੀ.ਆਈ.ਐਲ. ਕਾਰਪੋਰੇਟ ਦਫ਼ਤਰ ਦਾ ਦੌਰਾ ਵਾਰ ਰੂਮ ਅਤੇ ਇਲੈਕਟ੍ਰਾ... ਅਗਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 83 ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ ਨੌਜ...
Ad Position 24