13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅੱਜ ਦੀ ਪੀੜ੍ਹੀ ਲਈ ਸਾਈਕਲੋਪੀਡੀਆ ਸਨ ਇੰਦਰਜੀਤ ਕੌਰ-ਨਾਇਬ ਸਿੰਘ ਸੈਣੀ

ਅੱਜ ਦੀ ਪੀੜ੍ਹੀ ਲਈ ਸਾਈਕਲੋਪੀਡੀਆ ਸਨ ਇੰਦਰਜੀਤ ਕੌਰ-ਨਾਇਬ ਸਿੰਘ ਸੈਣੀ

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਪਟਿਆਲਾ, 13 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਦਮਸ੍ਰੀ ਡਾ. ਜਗਜੀਤ ਸਿੰਘ ਦਰਦੀ ਦੇ ਭੈਣ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਓ.ਐਸ.ਡੀ. ਡਾ. ਪ੍ਰਭਲੀਨ ਸਿੰਘ ਦੇ ਮਾਤਾ ਇੰਦਰਜੀਤ ਕੌਰ ਹੈਰੀ ਦੀ ਜੋ ਲੰਘੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਮੋਤੀ ਬਾਗ ਵਿਖੇ ਅੰਤਿਮ ਅਰਦਾਸ ਕੀਤੀ ਗਈ। ਵੱਡੀ ਗਿਣਤੀ ਵਿਚ ਜੁੜੀ ਸੰਗਤ ਨੂੰ ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਵਲੋਂ ਕੀਰਤਨ ਸਰਵਣ ਕਰਾਇਆ ਗਿਆ। ਅੰਤਿਮ ਅਰਦਾਸ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਮੋਤੀ ਬਾਗ ਭਾਈ ਭੁਪਿੰਦਰਪਾਲ ਸਿੰਘ ਨੇ ਕੀਤੀ ਤੇ ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ ਨੇ ਵਾਕ ਲਿਆ । ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਵੱਡੀ ਗਿਣਤੀ ’ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁਤਾਬਿਕ ਸਵ. ਸ੍ਰੀਮਤੀ ਇੰਦਰਜੀਤ ਕੌਰ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਲਈ ਮਹਾਨ ਵਿਸ਼ਵਕੋਸ਼ ਵਜੋਂ ਦੇਖਿਆ ਜਾ ਸਕਦਾ ਹੈ। ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਲਿਖੀਆਂ ਉਨ੍ਹਾਂ ਦਾ ਵਿਵਰਣ ਕੀਤਾ ਅਤੇ ਵਿਸ਼ਵਕੋਸ਼ ਵਜੋਂ ਕੰਮ ਕੀਤਾ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਝੀਂਡਾ, ਸੰਸਦ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਉਪ ਕੁਲਪਤੀ ਡਾ. ਜਸਪਾਲ ਸਿੰਘ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਵਿਵੇਕ ਕਾਲੀਆ ਓ.ਐਸ.ਡੀ. ਹਰਿਆਣਾ, ਰਜਿੰਦਰ ਫੋਗਾਟ ਹਰਿਆਣਾ, ਡਾ. ਰਾਜ ਨਹਿਰੂ, ਵਰਿੰਦਰ ਸਿੰਘ ਖਾਲਸਾ, ਭਾਜਪਾ ਦੇ ਸੂਬਾਈ ਬੁਲਾਰੇ ਗੁਰਜੀਤ ਸਿੰਘ ਕੋਹਲੀ, ਹਰਦੀਪ ਸਿੰਘ ਬਡੂੰਗਰ, ਭਾਜਪਾ ਆਗੂ ਸੁਖਵਿੰਦਰ ਪਾਲ ਸਿੰਘ ਮਿੰਟਾ, ਅਜੀਤਪਾਲ ਸਿੰਘ ਕੋਹਲੀ, ਦੇਵ ਮਾਨ, ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ  ਸੁਰਜੀਤ ਸਿੰਘ ਰੱਖੜਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪ੍ਰੋ. ਕਿਰਪਾਲ ਸਿੰਘ ਬੰਡੂਗਰ, ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਅਮਰਿੰਦਰ ਸਿੰਘ ਬਜਾਜ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ, ਪ੍ਰਕਾਸ਼ ਸਿੰਘ ਸਾਹੂਵਾਲਾ, ਕਰਮਜੀਤ ਸਿੰਘ ਫਤਿਆਬਾਦ, ਕੰਵਰ ਸਿੰਘ ਬੇਦੀ, ਇਕਬਾਲ ਸਿੰਘ ਖੋਖਰ, ਬਾਬਾ ਨਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਜਿੰਦਰ ਸਿੰਘ ਜੀਂਦ, ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸ਼ਿਵ ਸੈਨਾ ਆਗੂ ਪਵਨ ਗੁਪਤਾ, ਬ੍ਰਹਮਾਨੰਦ ਗਿਰੀ ਮੁਖੀ ਹਿੰਦੂ ਤਖਤ, ਮਹੰਤ ਕਰਮਜੀਤ ਸਿੰਘ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਰਾਜ ਸਿੰਘ ਕਾਲਝਰਾਣੀ, ਬਾਬਾ ਨੋਨਿਹਾਲ ਸਿੰਘ, ਚਰਨਜੀਤ ਸਿੰਘ ਬਰਾੜ, ਸੰਤ ਸ਼ਮਸ਼ੇਰ ਸਿੰਘ ਸਰਦੂਲਗੜ੍ਹ, ਵਰਿੰਦਰ ਸਿੰਘ ਵਾਲੀਆ, ਕੁਲਦੀਪ ਕੌਰ ਟੌਹੜਾ, ਹਰਿੰਦਰਪਾਲ ਸਿੰਘ ਟੌਹੜਾ, ਬਾਬਾ ਗੁਰਮੀਤ ਸਿੰਘ ਕਾਰ ਸੇਵਾ ਸ਼ਾਹਬਾਦ, ਪ੍ਰੋ. ਬਲਕਾਰ ਸਿੰਘ, ਸੁਨੀਲ ਸ਼ਰਮਾ ਮੁੱਖ ਮੰਤਰੀ ਹਰਿਆਣਾ ਦੇ ਪੀ.ਐਸ., ਨੀਲਧਾਰੀ ਸੰਪਰਦਾ, ਸੁਰਜੀਤ ਸਿੰਘ ਅਬਲੋਵਾਲ, ਪ੍ਰੋ: ਓਂਕਾਰ ਸਿੰਘ, ਵਾਈਸ ਚਾਂਸਲਰ ਡਾ. ਸਰਬਜਿੰਦਰ ਸਿੰਘ, ਸੰਜੀਵ ਸ਼ਰਮਾ ਬਿੱਟੂ, ਸਤਵੀਰ ਸਿੰਘ ਖਟੜਾ, ਮਨਿੰਦਰ ਸੈਣੀ ਏ.ਡੀ.ਸੀ. ਮੁੱਖ ਮੰਤਰੀ ਹਰਿਆਣਾ, ਜਸਵੀਰ ਸਿੰਘ ਗੁਲ੍ਹਾਟੀ, ਐਸ.ਡੀ. ਮੁੱਖ ਮੰਤਰੀ ਹਰਿਆਣਾ ਕਰਨ, ਪ੍ਰਿਤਪਾਲ ਸਿੰਘ ਪੰਨੂ, ਅਵਿਸ਼ੇਕ ਬਿਜ, ਪ੍ਰਧਾਨ ਜਸਵੀਰ ਸਿੰਘ ਕਹੋਟਾ ਪਠਾਰ, ਪੰਜਾਬੀ ਕਲਾਕਾਰ ਪੰਮੀ ਬਾਈ, ਡਾ. ਮਨਮੋਹਨ ਸਿੰਘ, ਡਾ. ਗੁਰਮੋਹਨ ਸਿੰਘ ਵਾਲੀਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖੁਰਾਣਾ, ਬਖਸ਼ੀ ਮਨਦੀਪ ਕੌਰ ਇਸਤਰੀ ਵਿੰਗ ਪ੍ਰਧਾਨ ਦਿੱਲੀ, ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਸਪੈਸ਼ਲ ਡੀ.ਜੀ.ਪੀ. ਪੰਜਾਬ ਏ.ਐਸ. ਰਾਏ, ਵਿਧਾਇਕ ਕਮਲਜੀਤ ਸਿੰਘ ਅਜਰਾਨਾ, ਸਤਪਾਲ ਸਿੰਘ ਲਾਡਵਾ, ਸੁਖਦਰਸ਼ਨ ਸਿੰਘ, ਤਜਿੰਦਰ ਪਾਲ ਸਿੰਘ ਸੰਧੂ,  ਤੇਜਿੰਦਰ ਮਹਿਤਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਵਿਜੇ ਕੁਮਾਰ ਗਰਗ ਕੂਕਾ,  ਦੀਪਕ ਓ.ਐਸ.ਡੀ. ਮੁੱਖ ਮੰਤਰੀ, ਮੁਕੇਸ਼ ਗਰਗ ਮੈਂਬਰ ਹਰਿਆਣਾ ਸਟੇਟ ਰੈਗੂਲੇਟਰੀ ਕਮਿਸ਼ਨ, ਡਾ. ਨੀਲਮ ਚੇਅਰਮੈਨ ਬੜੂ ਸਾਹਿਬ ਟਰਸਟ, ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ, ਸਤਵਿੰਦਰ ਸਿੰਘ, ਪ੍ਰਭਜੀਤ ਸਿੰਘ ਚੌਧਰੀ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ ਦਰਦੀ ਸਮੇਤ ਵੱਡੀ ਗਿਣਤੀ ’ਚ ਰਾਜਨੀਤਿਕ ਸ਼ਖ਼ਸੀਅਤਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਹਾਜ਼ਰੀ ਲਵਾਈ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤ ਸੰਚਾਰ ਕਰਨ ਵਾਲੇ ਪ੍ਰਾਣੀਆਂ ਨਾਲ ਜਥੇ:ਬਾਬਾ ਟੇਕ ਸਿੰਘ ਤੇ ਪੰਜ ਪਿਆਰੇ ਸਾਹਿਬਾਨ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿ... ਅਗਲੀ ਖ਼ਬਰ ਭਲਾ ਪਿੰਡ ਨਜ਼ਦੀਕ ਏ.ਐੱਸ.ਆਈ. ਮਾਮਲੇ ਵਿਚ ਆਇਆ ਨਵਾਂ ਮੋੜ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਲਈ ਜ਼ਿੰਮੇਵਾਰੀ
Ad Position 24