ਬਿਜਲੀ ਕੱਟਾਂ ਕਾਰਨ ਉਦਯੋਗ ਤਬਾਹ ਹੋਣ ਕਿਨਾਰੇ-ਬੈਂਸ
ਲੁਧਿਆਣਾ, 13 ਸਤੰਬਰ (ਜਤਿੰਦਰ ਭੰਬੀ)-ਪੰਜਾਬ ਵਿਚ ਬਿਜਲੀ ਦੇ ਹਾਲਾਤਾਂ ’ਤੇ ਡੂੰਘੀ ਚਿੰਤਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਨਿਰਵਿਘਨ ਬਿਜਲੀ ਸਪਲਾਈ ਇਸ਼ਤਿਹਾਰਾਂ ਤੱਕ ਹੀ ਸੀਮਤ ਹੈ ‘ਆਪ’ ਸਰਕਾਰ, ਜਦਕਿ ਪੰਜਾਬ ਦਿਨੋਂ-ਦਿਨ ਹਨੇਰੇ ਵੱਲ ਵਧ ਰਿਹਾ, ਪੰਜਾਬ ਦੀ ਕਿਸਾਨੀ ਅਤੇ ਕਾਰੋਬਾਰ ਤਬਾਹ ਹੋਣ ਦੇ ਕਿਨਾਰੇ ਹੈ। ਬੈਂਸ ਨੇ ਕਿਹਾ ਕਿ ਅਣਐਲਾਨੇ ਬਿਜਲੀ ਕੱਟਾਂ ਕਾਰਨ ਪੰਜਾਬ ਦਾ ਉਦਯੋਗ ਲੀਹੋਂ ਲੱਥ ਚੁੱਕਾ ਹੈ।
ਅਜੀਤ ਡੈਸਕ
14-09-2026